ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਬੰਦ ਕਰਨ ਦੇ ਨਾਦਰਸ਼ਾਹੀ ਫਰਮਾਨ ਦੀਆਂ ਕਾਪੀਆਂ ਸਾੜੀਆਂ  = ਐਤਵਾਰ ਦੀ ਛੁੱਟੀ ਬੰਦ ਕਰਨਾ ਅਧਿਆਪਕ ਹੱਕਾਂ ਤੇ ਇੱਕ ਹੋਰ ਡਾਕਾ( ਡੀ ਟੀ ਐਫ ਮੋਗਾ) 

Spread the love
 ਮੋਗਾ , 12 ਜੁਲਾਈ ( ਪ ਪ)–ਮੋਗਾ ਜ਼ਿਲ੍ਹੇ ਦੇ ਵੱਖ -ਵੱਖ ਸਕੂਲਾਂ ਵਿੱਚ ਸਰਕਾਰ ਵਲੋਂ ਐਤਵਾਰ ਦੀ ਛੁੱਟੀ ਬੰਦ ਕਰਨ ਦੇ ਨਾਦਰਸ਼ਾਹੀ ਫਰਮਾਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਡੀ ਟੀ ਐਫ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ, ਕਾਰਜਕਾਰੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਘੋਲੀਆਂ ਅਤੇ ਸੀਨੀ ਮੀਤ ਪ੍ਰਧਾਨ ਗੁਰਮੀਤ ਸਿੰਘ ਝੋਰੜਾ ਨੇ ਕਿਹਾ ਕਿ ਆਮ ਲੋਕਾਂ ਦੀ ਹੋਣ ਦਾ ਦਾਅਵਾ ਕਰਕੇ ਹੋਂਦ ਵਿੱਚ ਆਈ ਆਪ ਸਰਕਾਰ ਮੁਲਾਜ਼ਮਾਂ ਦਾ ਡੀ ਏ ,ਪੁਰਾਣੀ ਪੈਨਸ਼ਨ , ਤਰ੍ਹਾਂ ਤਰ੍ਹਾਂ ਦੀ ਮੁਲਾਜ਼ਮ ਮਾਰੂ ਪੇ- ਸਕੇਲ ਅਤੇ 37 ਤਰ੍ਹਾਂ ਦੇ ਭੱਤੇ ਕੱਟ ਕੇ ਪਹਿਲਾਂ ਹੀ ਅਧਿਆਪਕ ਹੱਕਾਂ ਤੇ ਬਹੁਤ ਡਾਕੇ ਮਾਰ ਚੁੱਕੀ ਹੈ। ਹੁਣ ਉਸ ਨੇ ਐਤਵਾਰ ਨੂੰ ਜ਼ਬਰੀ ਸਕੂਲ ਬੁਲਾਕੇ ਅਧਿਆਪਕਾਂ ਦੇ ਇੱਕ ਹੋਰ ਬੁਨਿਆਦੀ ਹੱਕ ਤੇ ਡਾਕਾ ਮਾਰਿਆ ਹੈ। ਜ਼ਿਲ੍ਹਾ ਮੀਤ ਪ੍ਰਧਾਨ ਸਵਰਨਦਾਸ, ਜ਼ਿਲ੍ਹਾ ਸੰਯੁਕਤ ਸਕੱਤਰ ਅਮਨਦੀਪ ਸਿੰਘ ਮਾਛੀਕੇ ਅਤੇ ਜ਼ਿਲ੍ਹਾ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਇਹ ਸਰਕਾਰ ਦੀ ਪ੍ਰਸ਼ਾਸਨਿਕ -ਨਲਾਇਕੀ ਹੈ । ਸਾਰੇ ਅਧਿਆਪਕਾਂ ਦਾ ਸਕੂਲ ਵਿੱਚ ਕੋਈ ਕੰਮ ਹੀ ਨਹੀਂ ਸੀ। ਪਰ ਫਿਰ ਵੀ ਆਪਣੀ ਨਾਦਰਸ਼ਾਹੀ -ਚੌਧਰ ਅਜਮਾਉਣ ਵਾਸਤੇ ਸਮੁੱਚੇ ਅਧਿਆਪਕਾਂ ਨੂੰ ਸਕੂਲ ਬੁਲਾ ਕੇ ਕੌਮ ਦੇ ਨਿਰਮਾਤਾ ਨੂੰ ਜ਼ਲੀਲ ਕਰਨ ਵਾਲਾ ਕੰਮ ਕੀਤਾ ਹੈ। ਅਧਿਆਪਕ ਆਗੂਆਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਜੇਕਰ ਸਾਡੇ ਜਥੇਬੰਦਕ- ਪੁਰਖਿਆਂ ਦੇ ਲਹੂ ਡੋਲਵੀਆਂ ਜਥੇਬੰਦਕ ਲੜਾਈਆਂ ਲੜਕੇ ਪ੍ਰਾਪਤ ਕੀਤੇ ਹੱਕ ਰੱਖਣਾ ਚਾਹੁੰਦੇ ਹੋ ਤਾਂ ਸਰਕਾਰ ਦੇ ਅਜਿਹੇ ਨਾਦਰਸ਼ਾਹੀ ਫਰਮਾਨਾਂ ਦਾ ਏਕੇ ਅਤੇ ਸੰਘਰਸ਼ ਨਾਲ ਮੂੰਹ ਤੇ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਧਿਆਪਕ ਦਾ ਕੰਮ ਪੜਾਉਣਾ ਹੈ ਨਾ ਕੀ ਅੰਕੜੇ ਇਕੱਠੇ ਕਰਨਾ। ਉਹਨਾਂ ਕਿਹਾ ਕਿ ਸਰਕਾਰ ਨੂੰ ਸਿੱਖਿਆ ਵਿੱਚ ਇਨਕਲਾਬ ਲਿਆਉਣ ਵਾਲਾ ਆਪਣੇ ਮੈਨੀਫੈਸਟੋ ਦਾ ਵਾਅਦਾ ਦੁਬਾਰਾ ਯਾਦ ਕਰਨਾ ਚਾਹੀਦਾ ਹੈ ।ਇਸ ਮੌਕੇ ਅਮਰਦੀਪ ਸਿੰਘ ਬੁੱਟਰ,ਜਗਜੀਤ ਸਿੰਘ ਰਣੀਆਂ ਨਰਿੰਦਰ ਸਿੰਘ, ਦੀਪਕ ਮਿੱਤਲ, ਨਵਦੀਪ ਸਿੰਘ ਧੂੜਕੋਟ, ਸੁਖਜੀਤ ਸਿੰਘ ਕੁੱਸਾ,ਅਮਰਜੀਤ ਕੌਰ ਪੱਤੋ, ਲਖਵੀਰ ਕੌਰ ਬੁਰਜ,ਗੁਰਜੀਤ ਸਿੰਘ, ਰਮਨ ਸ਼ਾਰਦਾ, ਅਮਰਦੀਪ ਗਰਚਾ,ਰਾਜੇਸ਼ ਗਰਗ ਆਦਿ ਅਧਿਆਪਕ ਆਗੂ ਹਾਜ਼ਰ ਸਨ ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *