ਮਾਮਲਾ ਨਥਾਣਾ ਦੇ ਗੰਦੇ ਪਾਣੀ ਦੀ ਨਿਕਾਸੀ ਦਾ
ਬਠਿੰਡਾ , 14 ਦਸੰਬਰ (ਰਾਮ ਸਿੰਘ ਕਲਿਆਣ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਸਥਾਨਕ ਨਿਵਾਸੀਆ ਦੇ ਸਹਿਯੋਗ ਨਾਲ ਨਥਾਣਾ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਲਗਾਇਆ ਪੱਕਾ ਮੋਰਚਾ 94ਵੇ ਦਿਨ ਵਿੱਚ ਦਾਖਲ ਹੋ ਗਿਆ , ਪਰ ਢੁੱਕਵਾਂ ਹੱਲ ਹਾਲੇ ਨਜਰ ਨਹੀ ਆਉਦਾ । ਯੂਨੀਅਨ ਆਗੂਆ ਨੇ ਦੱਸਿਆ ਕਿ ਪਿਛਲੇ ਦਿੱਨੀ ਮੌਜੂਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋ ਦਫ਼ਤਰ ਨਗਰ ਪੰਚਾਇਤ ਨਥਾਣਾ ਵਿਖੇ ਟੱਕ ਲਾ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਗੰਦੇ ਪਾਣੀ ਦੇ ਨਿਕਾਸ ਦਾ ਕੰਮ ਹਫਤੇ ਦੇ ਅੰਦਰ-ਅੰਦਰ ਸ਼ੁਰੂ ਕੀਤਾ ਜਾਵੇਗਾ। ਪਰ ਅੱਜ ਜਦੋਂ ਯੂਨੀਅਨ ਵੱਲੋ ਹਫਤਾ ਬੀਤਣ ਉਪਰੰਤ ਸੰਬੰਧਤ ਠੇਕੇਦਾਰ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਅਧਿਕਾਰੀ ਪਹਿਲਾਂ ਹੋਰ ਸਟੇਟ ਜਾਕੇ ਪਾਇਪਾਂ ਚੈੱਕ ਕਰਨਗੇ , ਫਿਰ ਕੰਮ ਚੱਲਣ ਦੀ ਉਮੀਦ ਹੈ । ਜਿਸ ਕਰਕੇ ਹਲਕਾ ਵਿਧਾਇਕ ਭੁੱਚੋ ਮੰਡੀ ਵੱਲੋ ਲੋਕਾਂ ਨਾਲ ਕੀਤਾ ਵਾਅਦਾ ਹਵਾ ਵਿੱਚ ਲਟਕ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਰਾਮ ਰਤਨ ਸਿੰਘ ਨੇ ਕਿਹਾ ਕਿ

ਜਦੋਂ ਤੱਕ ਨਥਾਣਾ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ ਉਨ੍ਹਾਂ ਸਮਾਂ ਮੋਰਚਾ ਜਾਰੀ ਰੱਖਿਆ ਜਾਵੇਗਾ ।ਉਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਗੁਰਮੇਲ ਸਿੰਘ , ਰਣਜੀਤ ਕੌਰ , ਕਮਲਜੀਤ ਕੌਰ,ਹੈਪੀ ਸਿੰਘ , ਬਹਾਦਰ ਸਿੰਘ ਆਦੇ ਨੇ ਸੰਬੋਧਨ ਕੀਤਾ।






