ਵਿਧਾਇਕ ਦਿਨੇਸ਼ ਚੱਢਾ ਵੱਲੋਂ ਬਿੱਕੋ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਭੇਟ ਕੀਤਾ 3 ਲੱਖ ਰੁਪਏ ਦਾ ਚੈੱਕ

Spread the love
ਰੂਪਨਗਰ: ਦਲਜੀਤ ਚਨੌਲੀ  ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਇਸੇ ਲੜੀ ਤਹਿਤ ਉਨ੍ਹਾਂ ਨੇ ਪਿੰਡ ਬਿੱਕੋ ਦੀ ਗ੍ਰਾਮ ਪੰਚਾਇਤ ਨੂੰ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦੀ ਗਰਾਂਟ ਰਾਸ਼ੀ ਦਾ ਚੈੱਕ ਭੇਟ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਦਾ ਸਵਾਗਤ ਕਰਦਿਆਂ ਵਿਕਾਸ ਲਈ ਮਿਲੀ ਇਸ ਗਰਾਂਟ ‘ਤੇ ਖੁਸ਼ੀ ਪ੍ਰਗਟਾਈ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਹਰ ਪਿੰਡ ਵਿੱਚ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤਾਂ ਨੂੰ ਲੋੜ ਅਨੁਸਾਰ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸੜਕਾਂ, ਨਾਲੀਆਂ, ਸਟਰੀਟ ਲਾਈਟਾਂ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਵਿਧਾਇਕ ਚੱਢਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਹਲਕੇ ਦੇ ਹਰ ਪਿੰਡ ਨੂੰ ਵਿਕਾਸ ਪੱਖੋਂ ਮਜ਼ਬੂਤ ਬਣਾਉਣਾ ਹੈ ਅਤੇ ਕਿਸੇ ਵੀ ਪਿੰਡ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਵਿੱਚ ਪੰਚਾਇਤ ਦਾ ਸਹਿਯੋਗ ਕਰਨ ਤਾਂ ਜੋ ਪਿੰਡ ਦੀ ਤਰੱਕੀ ਹੋਰ ਤੇਜ਼ੀ ਨਾਲ ਹੋ ਸਕੇ। ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਨੇ ਇਸ ਗਰਾਂਟ ਲਈ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲੀ ਰਾਸ਼ੀ ਨਾਲ ਪਿੰਡ ਵਿੱਚ ਲੋੜੀਂਦੇ ਵਿਕਾਸ ਕਾਰਜਾਂ ਨੂੰ ਰਫ਼ਤਾਰ ਮਿਲੇਗੀ ਅਤੇ ਲੋਕਾਂ ਨੂੰ ਹੋਰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਸਰਪੰਚ ਜਸ਼ਨਪ੍ਰੀਤ ਕੌਰ, ਪੰਚਾਇਤ ਮੈਂਬਰ ਜਗਜੀਤ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਕੌਰ, ਹਰਵਿੰਦਰ ਕੌਰ, ਕਰਨੈਲ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਫੋਟੋ ਕੈਪਸ਼ਨ: ਪਿੰਡ ਬਿੱਕੋ ਦੀ ਗ੍ਰਾਮ ਪੰਚਾਇਤ ਨੂੰ 3 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕਰਦੇ ਹੋਏ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ।
  • Related Posts

    ਜਨਮਦਿਨ ਮੁਬਾਰਕ।

    Spread the love

    Spread the love ਨਾਮ ਹਰਮਨਪ੍ਰੀਤ ਕੌਰ । ਮਾਤਾ ਦਾ ਨਾਮ ਪ੍ਰੀਤੀ। ਪਿਤਾ ਦਾ ਨਾਮ ਸੰਦੀਪ ਸਿੰਘ। ਵਾਸੀ ਡਡਵਿੰਡੀ।

    ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਨੇ ਪਹਿਲੀ ਵਰ੍ਹੇਗੰਢ ਮੌਕੇ ਕਰਵਾਇਆ ਵਿਸ਼ਵ ਪੱਧਰੀ ਔਨਲਾਈਨ ਕਵੀ ਦਰਬਾਰ, ਦੇਸ਼-ਵਿਦੇਸ਼ ਦੇ ਕਵੀਆਂ ਨੇ ਬੰਨ੍ਹਿਆ ਸਮਾਂ। *ਪੰਜਾਬ ਸਮੇਤ ਇਟਲੀ, ਜਰਮਨੀ, ਇੰਗਲੈਂਡ, ਕੈਨੇਡਾ, ਅਫ਼ਰੀਕਾ, ਦਿੱਲੀ, ਰਾਜਸਥਾਨ ਅਤੇ ਮੁੰਬਈ ਤੋਂ ਸਾਹਿਤਕਾਰਾਂ ਦੀ ਸ਼ਮੂਲੀਅਤ; ਕਵਿਤਾ, ਗ਼ਜ਼ਲ ਅਤੇ ਗੀਤਾਂ ਰਾਹੀਂ ਮਾਂ-ਬੋਲੀ, ਸ਼ਹੀਦਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਕੀਤਾ ਸਮਰਪਿਤ। ਫ਼ੋਟੋ ਕੈਪਸ਼ਨ: ਪਹਿਲੀ ਵਰ੍ਹੇਗੰਢ ਮੌਕੇ ਕਰਵਾਏ ਗਏ ਔਨਲਾਈਨ ਕਵੀ ਦਰਬਾਰ ‘ਕਲਾਮ ਪੇਸ਼ ਹੈ’ ਦੌਰਾਨ ਸੰਬੋਧਨ ਕਰਦੇ ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਦੇ ਅਹੁਦੇਦਾਰ ਅਤੇ ਦੇਸ਼-ਵਿਦੇਸ਼ ਤੋਂ ਸ਼ਾਮਲ ਹੋਏ ਕਵੀ ਤੇ ਸਾਹਿਤਕਾਰ।

    Spread the love

    Spread the loveਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ (14/7/26 ) ਡਡਵਿੰਡੀ ਸੁਲਤਾਨਪੁਰ ਲੋਧੀ -ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਨੇ ਆਪਣੀ ਪਹਿਲੀ ਵਰ੍ਹੇਗੰਢ ਮੌਕੇ 12 ਜੁਲਾਈ 2026 ਨੂੰ ਔਨਲਾਈਨ ਲਾਈਵ ਕਵੀ ਦਰਬਾਰ ‘ਕਲਾਮ…

    Leave a Reply

    Your email address will not be published. Required fields are marked *