ਨੂਰਪੁਰਬੇਦੀ–ਬੂੰਗਾ ਸਾਹਿਬ ਤੋਂ ਕੁੰਡੇਵਾਲ ਤੱਕ 49.78 ਲੱਖ ਰੁਪਏ ਨਾਲ ਬਣੇਗੀ ਨਵੀਂ ਸੜਕ ਵਿਧਾਇਕ ਦਿਨੇਸ਼ ਚੱਢਾ ਅਤੇ ਮਹੰਤ ਬਾਬਾ ਉਮੇਦ ਗਿਰੀ ਨੇ ਸਾਂਝੇ ਤੌਰ ‘ਤੇ ਰੱਖਿਆ ਨੀਂਹ ਪੱਥਰ

Spread the love
ਨੂਰਪੁਰਬੇਦੀ, 13 ਜੁਲਾਈ : ਦਲਜੀਤ ਚਨੋਲੀ ਹਲਕਾ ਰੂਪਨਗਰ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਦਿੰਦਿਆਂ  ਨੂਰਪੁਰਬੇਦੀ–ਬੂੰਗਾ ਸਾਹਿਬ ਸੜਕ ਤੋਂ ਪਿੰਡ ਕੁੰਡੇਵਾਲ ਤੱਕ 49.78 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਦਾ ਨੀਂਹ ਪੱਥਰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਅਤੇ ਮਹੰਤ ਬਾਬਾ ਉਮੇਦ ਗਿਰੀ ਵੱਲੋਂ ਸਾਂਝੇ ਤੌਰ ‘ਤੇ ਰੱਖਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਦੀ ਮੰਗ ਪਿੰਡ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਹ ਰਸਤਾ ਕੁੰਡੇਵਾਲ ਸਮੇਤ ਆਸ-ਪਾਸ ਦੇ ਕਈ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਦੌਰਾਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਸੜਕ ਦੇ ਨਿਰਮਾਣ ਨਾਲ ਨਾ ਸਿਰਫ਼ ਲੋਕਾਂ ਦੀ ਆਵਾਜਾਈ ਸੁਗਮ ਹੋਵੇਗੀ, ਸਗੋਂ ਪਿੰਡਾਂ ਵਿਚਕਾਰ ਆਪਸੀ ਸੰਪਰਕ ਅਤੇ ਸਮਾਜਿਕ ਤੇ ਆਰਥਿਕ ਗਤੀਵਿਧੀਆਂ ਨੂੰ ਵੀ ਨਵਾਂ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਹਲਕੇ ਦੇ ਹਰ ਪਿੰਡ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਵਿਕਾਸ ਦੀ ਇਹ ਲੜੀ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਮਹੰਤ ਬਾਬਾ ਉਮੇਦ ਗਿਰੀ ਨੇ ਵੀ ਸੜਕ ਨਿਰਮਾਣ ਨੂੰ ਇਲਾਕੇ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਲੰਬੇ ਸਮੇਂ ਦਾ ਫ਼ਾਇਦਾ ਮਿਲੇਗਾ ਅਤੇ ਪਿੰਡਾਂ ਦੇ ਵਿਕਾਸ ਨੂੰ ਹੋਰ ਬਲ ਮਿਲੇਗਾ। ਸਮਾਗਮ ਦੌਰਾਨ ਜ਼ਿਲ੍ਹਾ ਪਰਿਸ਼ਦ ਦੇ ਉਪ ਚੇਅਰਮੈਨ ਦੇਸਰਾਜ ਸੈਣੀ, ਸੰਮਤੀ ਮੈਂਬਰ ਹੇਮੰਤ ਸੈਣੀ, ਸੰਮਤੀ ਮੈਂਬਰ ਰਾਮ ਸਿੰਘ ਨਾਗਰਾ ਸਮੇਤ ਹੋਰ ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਅੰਤ ਵਿੱਚ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦਾ ਸੜਕ ਨਿਰਮਾਣ ਦੀ ਮੰਗ ਨੂੰ ਮਨਜ਼ੂਰੀ ਦਿਵਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਕੇ ਆਪਣਾ ਆਭਾਰ ਪ੍ਰਗਟਾਇਆ। ਫੋਟੋ ਕੈਪਸ਼ਨ:ਨੂਰਪੁਰਬੇਦੀ–ਬੂੰਗਾ ਸਾਹਿਬ ਤੋਂ ਕੁੰਡੇਵਾਲ ਤੱਕ ਸੜਕ ਦਾ ਨੀਹ ਪੱਥਰ ਰੱਖਦੇ ਹੋਏ ਹਲਕਾ ਵਿਧਾਇਕ ਦਿਨੇਸ਼ ਚੱਢਾ ਮਹੰਤ ਉਮੇਦ ਗਿਰੀ ਅਤੇ ਹੋਰ

  • Related Posts

    ਜਨਮਦਿਨ ਮੁਬਾਰਕ।

    Spread the love

    Spread the love ਨਾਮ ਹਰਮਨਪ੍ਰੀਤ ਕੌਰ । ਮਾਤਾ ਦਾ ਨਾਮ ਪ੍ਰੀਤੀ। ਪਿਤਾ ਦਾ ਨਾਮ ਸੰਦੀਪ ਸਿੰਘ। ਵਾਸੀ ਡਡਵਿੰਡੀ।

    ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਨੇ ਪਹਿਲੀ ਵਰ੍ਹੇਗੰਢ ਮੌਕੇ ਕਰਵਾਇਆ ਵਿਸ਼ਵ ਪੱਧਰੀ ਔਨਲਾਈਨ ਕਵੀ ਦਰਬਾਰ, ਦੇਸ਼-ਵਿਦੇਸ਼ ਦੇ ਕਵੀਆਂ ਨੇ ਬੰਨ੍ਹਿਆ ਸਮਾਂ। *ਪੰਜਾਬ ਸਮੇਤ ਇਟਲੀ, ਜਰਮਨੀ, ਇੰਗਲੈਂਡ, ਕੈਨੇਡਾ, ਅਫ਼ਰੀਕਾ, ਦਿੱਲੀ, ਰਾਜਸਥਾਨ ਅਤੇ ਮੁੰਬਈ ਤੋਂ ਸਾਹਿਤਕਾਰਾਂ ਦੀ ਸ਼ਮੂਲੀਅਤ; ਕਵਿਤਾ, ਗ਼ਜ਼ਲ ਅਤੇ ਗੀਤਾਂ ਰਾਹੀਂ ਮਾਂ-ਬੋਲੀ, ਸ਼ਹੀਦਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਕੀਤਾ ਸਮਰਪਿਤ। ਫ਼ੋਟੋ ਕੈਪਸ਼ਨ: ਪਹਿਲੀ ਵਰ੍ਹੇਗੰਢ ਮੌਕੇ ਕਰਵਾਏ ਗਏ ਔਨਲਾਈਨ ਕਵੀ ਦਰਬਾਰ ‘ਕਲਾਮ ਪੇਸ਼ ਹੈ’ ਦੌਰਾਨ ਸੰਬੋਧਨ ਕਰਦੇ ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਦੇ ਅਹੁਦੇਦਾਰ ਅਤੇ ਦੇਸ਼-ਵਿਦੇਸ਼ ਤੋਂ ਸ਼ਾਮਲ ਹੋਏ ਕਵੀ ਤੇ ਸਾਹਿਤਕਾਰ।

    Spread the love

    Spread the loveਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ (14/7/26 ) ਡਡਵਿੰਡੀ ਸੁਲਤਾਨਪੁਰ ਲੋਧੀ -ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਨੇ ਆਪਣੀ ਪਹਿਲੀ ਵਰ੍ਹੇਗੰਢ ਮੌਕੇ 12 ਜੁਲਾਈ 2026 ਨੂੰ ਔਨਲਾਈਨ ਲਾਈਵ ਕਵੀ ਦਰਬਾਰ ‘ਕਲਾਮ…

    Leave a Reply

    Your email address will not be published. Required fields are marked *