ਵੱਡੀ ਸਕਰੀਨ ਰਾਹੀਂ ਫਿਲਮ ‘ਸਤਲੁਜ’ ਦਾ ਕੀਤਾ ਪ੍ਰਦਰਸ਼ਨ 

Spread the love
ਕਪੂਰਥਲਾ, 13 ਜੁਲਾਈ (ਕੌੜਾ )- ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਬਣੀ ਬਹੁ-ਚਰਚਿਤ ਫਿਲਮ ‘ਸਤਲੁਜ’ ਜੋ ਕਿ ਬੀਤੇ ਦਿਨੀਂ ਓਟੀਟੀ ਤੋਂ ਹਟਾਈ ਗਈ ਹੈ। ਹੁਣ ਇਹ ਫ਼ਿਲਮ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੇ ਤੌਰ ਤੇ ਵੱਡੇ ਪੱਧਰ ‘ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਦਿਖਾਈ ਜਾ ਰਹੀ ਹੈ।ਫਿਲਮ ‘ਚ ਉਸ ਦੌਰ ‘ਚ ਸਿੱਖ ਨੌਜਵਾਨਾਂ ਦੇ ਕਤਲੇਆਮ ਨੂੰ ਦਿਖਾਇਆ ਗਿਆ ਹੈ ਅਤੇ ਦਿਲਜੀਤ ਦੁਸਾਂਝ ਵੱਲੋਂ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਈ ਗਈ ਹੈ ਜਿਸ ਦੀ ਦੇਸ਼ ਵਿਦੇਸ਼ ਵਿੱਚ ਸ਼ਲਾਘਾ ਹੋ ਰਹੀ ਹੈ। ਓਟੀਟੀ ਤੋ ਫਿਲਮ ‘ਸਤਲੁਜ’ ਨੂੰ ਹਟਾਉਣ ਉਪਰੰਤ ਇਹ ਫਿਲਮ ਪੂਰੀ ਤਰ੍ਹਾਂ ਨਾਲ ਚਰਚਾ ਵਿੱਚ ਆ ਗਈ ਅਤੇ ਇਸ ਫਿਲਮ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਉਤਾਵਲੇ ਹੋ ਗਏ। ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਵੱਖ-ਵੱਖ ਪਿੰਡਾਂ ਵਿੱਚ ਇਸ ਫਿਲਮ ਨੂੰ ਵਿਖਾਉਣ ਦਾ ਰੁਝਾਨ ਲਗਾਤਾਰ ਨਿਰੰਤਰ ਚੱਲ ਰਿਹਾ ਹੈ ।ਇਸੇ ਤਹਿਤ ਬੀਤੀ ਰਾਤ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਜੱਬੋਵਾਲ ਵਿਖੇ ਪਿੰਡ ਦੇ ਵਿਸ਼ਾਲ ਖੇਡ ਮੈਦਾਨ ਵਿੱਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਫਿਲਮ ‘ਸਤਲੁਜ’ ਦਾ ਵੱਡੀ ਸਕਰੀਨ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਪਿੰਡ ਵਾਸੀਆਂ ਅਤੇ ਬੱਚਿਆਂ ‘ਚ ਫ਼ਿਲਮ ਦੇਖਣ ਲਈ ਭਾਰੀ ਉਤਸ਼ਾਹ ਸੀ। ਵੱਡੀ ਗਿਣਤੀ ‘ਚ ਪਿੰਡ ਵਾਸੀ ਇਹ ਫ਼ਿਲਮ ਦੇਖਣ ਲਈ ਪੁੱਜੇ ਹੋਏ ਸਨ।
  • Related Posts

    ਮੱਸਿਆ ਦੇ ਪਾਵਨ ਦਿਹਾੜੇ ਮੌਕੇ ਪਿੰਡ ਲੇਹੀ ਵਾਲਾ ਝੱਲ ਦੀ ਸੰਗਤ ਵੱਲੋਂ ਚਾਹ-ਪਕੌੜਿਆਂ ਦਾ ਲੰਗਰ

    Spread the love

    Spread the love ਸੁਲਤਾਨਪੁਰ ਲੋਧੀ, 14 ਜੁਲਾਈ (ਰਣਜੀਤ ਸਿੰਘ ਚੰਦੀ): ਮੱਸਿਆ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਪਿੰਡ ਲੇਹੀ ਵਾਲਾ ਝੱਲ ਦੀ ਸਮੂਹ ਸੰਗਤ ਵੱਲੋਂ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਚਾਹ-ਪਕੌੜਿਆਂ…

    ਮੱਸਿਆ ਦੇ ਪਾਵਨ ਦਿਹਾੜੇ ਮੌਕੇ ਪਿੰਡ ਲੇਹੀ ਵਾਲਾ ਝੱਲ ਦੀ ਸੰਗਤ ਵੱਲੋਂ ਚਾਹ-ਪਕੌੜਿਆਂ ਦਾ ਲੰਗਰ

    Spread the love

    Spread the love ਸੁਲਤਾਨਪੁਰ ਲੋਧੀ, 14 ਜੁਲਾਈ (ਰਣਜੀਤ ਸਿੰਘ ਚੰਦੀ): ਮੱਸਿਆ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਪਿੰਡ ਲੇਹੀ ਵਾਲਾ ਝੱਲ ਦੀ ਸਮੂਹ ਸੰਗਤ ਵੱਲੋਂ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਚਾਹ-ਪਕੌੜਿਆਂ…

    Leave a Reply

    Your email address will not be published. Required fields are marked *