ਪਿੰਡ ਬਾਗੋਵਾਲ ਵਿਖੇ 32ਵਾਂ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ, ਪ੍ਰਸਿੱਧ ਭਜਨ ਗਾਇਕ ਗੁਰੀ ਧਾਲੀਵਾਲ ਅਤੇ ਅਵਤਾਰ ਮੁਸਾਫਿਰ ਨੇ ਮਾਤਾ ਦੀਆਂ ਭੇਟਾਂ ਨਾਲ ਬੰਨ੍ਹਿਆ ਖੂਬ ਰੰਗ

Spread the love
ਨਵਾਂਸ਼ਹਿਰ /ਕਾਠਗੜ੍ਹ, 14 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ) : ਕਾਠਗੜ੍ਹ ਦੇ ਨੇੜੇ ਪਿੰਡ ਬਾਗੋਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਪਿੰਡ ਵਾਸੀਆਂ  ਦੇ ਅਥਾਹ ਸਹਿਯੋਗ ਨਾਲ ਜਾਗਰਨ ਪ੍ਰਬੰਧਕ ਕਮੇਟੀ ਵੱਲੋਂ 32ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਮਾਤਾ ਦੇ ਮੰਦਰ ਕੰਪਲੈਕਸ ਵਿੱਚ ਕਰਵਾਇਆ ਗਿਆ। ਇਸ ਅਧਿਆਤਮਿਕ ਸਮਾਗਮ ਲਈ ਮਾਤਾ ਜੀ ਦੀ ਪਵਿੱਤਰ ਜੋਤੀ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼੍ਰੀ ਨੈਣਾ ਦੇਵੀ ਮੰਦਰ ਤੋਂ ਬੜੀ ਸ਼ਰਧਾ ਭਾਵਨਾ ਨਾਲ ਲਿਆਂਦੀ ਗਈ। ਰਾਤ ਨੂੰ ਮਾਤਾ ਜੀ ਦੀ ਜੋਤੀ ਪ੍ਰਚੰਡ ਕਰਨ ਦੀ ਪਵਿੱਤਰ ਰਸਮ ਸੁਆਮੀ ਦਿਆਲ ਦਾਸ ਜੀ ਮਹਾਰਾਜ ਬਾਉੜੀ ਸਾਹਿਬ ਵਾਲਿਆਂ ਨੇ ਆਪਣੇ ਕਰ-ਕਮਲਾਂ ਨਾਲ ਅਦਾ ਕੀਤੀ। ਇਸ ਤੋਂ ਬਾਅਦ ਵਿਧੀ-ਵਿਧਾਨ ਅਨੁਸਾਰ ਕਲਸ਼ ਪੂਜਾ ਕੀਤੀ ਗਈ, ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ ਅਤੇ ਫਿਰ ਕੰਚਕ ਪੂਜਨ ਕਰਕੇ ਮਾਤਾ ਰਾਣੀ ਨੂੰ ਚੁੰਨੀ ਚੜ੍ਹਾਈ ਗਈ, ਜਿਸ ਉਪਰੰਤ ਜਾਗਰਣ ਮੰਚ ਦਾ ਸ਼੍ਰੀ ਗਣੇਸ਼ ਹੋਇਆ। ਇਸ ਮਹਾਮਾਈ ਦੇ ਜਾਗਰਨ ਦੀ ਸ਼ੁਰੂਆਤ ਪ੍ਰਸਿੱਧ ਕਲਾਕਾਰ ਗੁਰੀ ਧਾਲੀਵਾਲ ਵੱਲੋਂ ਗਣੇਸ਼ ਵੰਦਨਾ ਗਾ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਗਈ। ਉਹਨਾਂ ਵੱਲੋਂ ਗਾਈਆਂ ਗਈਆਂ ਮਾਤਾ ਦੀਆਂ ਸੁਰੀਲੀਆਂ ਭੇਟਾਂ ਨੂੰ ਹਾਜ਼ਰ ਸ਼ਰਧਾਲੂਆਂ ਨੇ ਖੂਬ ਪਸੰਦ ਕੀਤਾ। ਗੁਰੀ ਧਾਲੀਵਾਲ ਵੱਲੋਂ ਗਾਇਆ ਗਿਆ ਬਾਬਾ ਬਾਲਕ ਨਾਥ ਜੀ ਦਾ ਪ੍ਰਸਿੱਧ ਭਜਨ ‘ਛੇ ਵਿਆਹ ਨੇ’ ਸੁਣ ਕੇ ਸਾਰਾ ਪੰਡਾਲ ਮੰਤਰ-ਮੁਗਧ ਹੋ ਗਿਆ ਅਤੇ ਸ਼ਰਧਾਲੂ ਨੱਚਣ-ਝੂਮਣ ਲੱਗ ਪਏ। ਇਸ ਤੋਂ ਬਾਅਦ ਰਾਤ 12 ਵਜੇ ਜਾਗਰਣ ਦੇ ਪ੍ਰਸਿੱਧ ਅਤੇ ਨਾਮਵਰ ਗਾਇਕ ਅਵਤਾਰ ਮੁਸਾਫਿਰ ਨੇ ਮੰਚ ਸੰਭਾਲਿਆ। ਉਹਨਾਂ ਵੱਲੋਂ ਇੱਕ ਤੋਂ ਬਾਅਦ ਇੱਕ ਗਾਈਆਂ ਗਈਆਂ ਅਧਿਆਤਮਿਕ ਭੇਟਾਂ ਨੇ ਸਮਾਗਮ ਵਿੱਚ ਹੋਰ ਵੀ ਰੰਗ ਬੰਨ੍ਹ ਦਿੱਤਾ। ਖ਼ਾਸ ਕਰਕੇ ਉਹਨਾਂ ਦੀ ਗਾਈ ਭੇਟ ‘ਮਾਤਾ ਤੇਰੇ ਮੰਦਰਾਂ ਦਾ ਸਾਨੂੰ ਹਰ ਦਮ ਰਹਿੰਦਾ ਚਾਹ’ ‘ਤੇ ਸਾਰਾ ਪੰਡਾਲ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਸਵੇਰੇ ਅੰਮ੍ਰਿਤ ਵੇਲੇ ਤਾਰਾ ਰਾਣੀ ਦੀ ਪਵਿੱਤਰ ਕਥਾ ਦੇ ਸ਼ਰਵਣ ਨਾਲ ਇਸ ਵਿਸ਼ਾਲ ਜਾਗਰਣ ਦੀ ਸਮਾਪਤੀ ਹੋਈ। ਇਸ ਧਾਰਮਿਕ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਪ੍ਰਸਿੱਧ ਕਲਾਕਾਰਾਂ ਨੂੰ ਮਾਤਾ ਦੇ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜਾਗਰਣ ਦੌਰਾਨ ਸਾਰਾ ਦਿਨ ਅਤੇ ਰਾਤ ਮਾਤਾ ਦਾ ਅਟੁੱਟ ਲੰਗਰ ਵੀ ਨਿਰੰਤਰ ਚੱਲਦਾ ਰਿਹਾ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਮੌਕੇ ਪ੍ਰਬੰਧਕਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਪ੍ਰਧਾਨ ਨਰੇਸ਼ ਕੁਮਾਰ ਸ਼ੰਮੀ, ਸਾਬਕਾ ਸਰਪੰਚ ਬਲਰਾਮ, ਰਾਕੇਸ਼ ਭੂੰਬਲਾ , ਸੁਖਦੇਵ ਖੇਪੜ, ਧਨੀ ਰਾਮ, ਨਸੀਬ ਚੰਦ ਖੇਪੜ, ਸ਼ਾਮ ਲਾਲ ਖੇਪੜ, ਮਨੋਜ ਕੁਮਾਰ, ਧੀਰਜ ਕੁਮਾਰ, ਹਨੀ ਕੁਮਾਰ, ਹਰੀ ਭਗਤ ਵਾਸਤੇ, ਸਤਪਾਲ, ਰਾਕੇਸ਼, ਰਾਜਕੁਮਾਰ, ਪ੍ਰਦੀਪ ਕੁਮਾਰ, ਕੁਲਦੀਪ ਕੁਮਾਰ, ਸੰਤ ਰਾਮ, ਮਹਿੰਦਰ ਪਾਲ, ਰਾਮਪਾਲ, ਨਰੇਸ਼ ਚੌਹਾਨ, ਸੁਰਜੀਤ ਚੇਚੀ, ਸੁਖਦੇਵ ਨੰਬਰਦਾਰ, ਵਿਜੇ ਕੁਮਾਰ, ਮਦਨ ਲਾਲ, ਰਾਮ ਸ਼ਾਹ, ਰਾਮਾ, ਦਰਸ਼ਨ ਕੁਮਾਰ, ਧਰਮ ਚੰਦ ਅਤੇ ਪਾਲੀ ਚੇਚੀ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਮਾਈ-ਭਾਈ ਸ਼ਰਧਾਲੂ ਹਾਜ਼ਰ ਸਨ।
  • Related Posts

    ਅਗਨੀਵੀਰ ਆਰਮੀ ਭਰਤੀ ਲਈ ਫਿਜ਼ੀਕਲ ਦੀ ਮੁਫ਼ਤ ਤਿਆਰੀ ਵਾਸਤੇ ਸੀ-ਪਾਈਟ ਕੈਂਪ ਵਿੱਚ ਦਾਖਲੇ ਸ਼ੁਰੂ

    Spread the love

    Spread the love ਰਹਿਣ, ਖਾਣ ਅਤੇ ਟ੍ਰੇਨਿੰਗ ਦੀ ਪੂਰੀ ਸਹੂਲਤ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਫ਼ਰੀਦਕੋਟ, 14 ਜੁਲਾਈ:(ਗੁਰਦੀਪ ਸਿੰਘ ਢਿੱਲੋਂ ) ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫ਼ਸਰ…

    ਕਿਸਾਨ ਨਰਮੇ ਦੀ ਫ਼ਸਲ ਨੂੰ ਹਾਨੀਕਾਰਕ ਕੀੜਿਆਂ ਤੋਂ ਬਚਾਉਣ ਲਈ ਸੁਚੇਤ ਰਹਿਣ – ਡਾ. ਗੁਰਪ੍ਰੀਤ ਸਿੰਘ

    Spread the love

    Spread the loveਜ਼ਿਲ੍ਹੇ ਵਿੱਚ ਨਰਮੇ ਦੀ ਨਿਗਰਾਨੀ ਲਈ 15 ਸਰਵੇਖਣ ਟੀਮਾਂ ਸਰਗਰਮ ਫ਼ਰੀਦਕੋਟ, 14 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ. ਗੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ…

    Leave a Reply

    Your email address will not be published. Required fields are marked *