ਸੁਸ਼ੀਲ ਸਿਆਗ ਨੇ ਅਬੋਹਰ ਸਬ-ਡਵੀਜ਼ਨ ਵਿੱਚ ਤਿੰਨ ਬੱਚਿਆਂ ਦੀ ਖੁਦਕੁਸ਼ੀ ‘ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ

Spread the love

 ਸਿਆਗ ਨੇ ਕਿਹਾ ਕਿ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਤਣਾਅਪੂਰਨ ਜਿਸ ਵਿਚ ਬੁਨਿਆਦੀ ਤਬਦੀਲੀ ਦੀ ਲੋੜ ਹੈ

ਪੱਟੀ ਸਦੀਕ, 14 ਦਸੰਬਰ (ਬਲਕਰਨ ਸਿੰਘ ਮਸ਼ਾਲ)- ਜੁਵੇਨਾਈਲ ਜਸਟਿਸ ਬੋਰਡ ਜ਼ਿਲ੍ਹਾ ਫਾਜ਼ਿਲਕਾ ਦੇ ਮੈਂਬਰ ਅਤੇ ਸਿੱਖਿਆ ਦੇ ਖੇਤਰ ਵਿੱਚ ਡੂੰਘਾ ਅਨੁਭਵ ਰੱਖਣ ਵਾਲੇ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਵਿਧਾਨ ਸਭਾ ਹਲਕਾ ਬਲੂਆਣਾ ਦੇ ਪਿੰਡ ਖਾਟਵਾਂ ਵਿਖੇ ਪਿਛਲੇ ਹਫ਼ਤੇ ਅਬੋਹਰ ਸਬ-ਡਵੀਜ਼ਨ ਦੇ ਤਿੰਨ ਕਿਸ਼ੋਰਾਂ (ਬੱਚਿਆਂ) ਵੱਲੋਂ ਕੀਤੀ ਖ਼ੁਦਕੁਸ਼ੀ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਆਧੁਨਿਕ ਸਿੱਖਿਆ ਪ੍ਰਣਾਲੀ ਬੱਚਿਆਂ ਲਈ ਬਹੁਤ ਤਣਾਅਪੂਰਨ ਬਣ ਗਈ ਹੈ। ਸੁਸ਼ੀਲ ਸਿਆਗ ਨੇ ਕਿਹਾ ਕਿ ਬੱਚਿਆਂ ‘ਤੇ ਪੜ੍ਹਾਈ ਦਾ ਇੰਨਾ ਕੁ ਜ਼ਿਆਦਾ ਬੋਝ ਹੁੰਦਾ ਹੈ ਕਿ ਉਨ੍ਹਾਂ ਲਈ ਪ੍ਰੀਖਿਆ ਪਾਸ ਕਰਨਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ ਅਤੇ ਖੇਡਾਂ ਦੀਆਂ ਗਤੀਵਿਧੀਆਂ ‘ਚ ਹਿੱਸਾ ਲੈਣ ਲਈ ਵੀ ਕੋਈ ਸਮਾਂ ਨਹੀਂ ਹੁੰਦਾ, ਜਿਸ ਨਾਲ ਬੱਚਿਆਂ ਦੇ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੋਵੇ।ਉਹਨਾਂ ਕਿਹਾ ਕਿ 21ਵੀਂ ਸਦੀ ਦੇ ਆਰਥਿਕ ਅਤੇ ਆਧੁਨਿਕ ਯੁੱਗ ਵਿੱਚ ਸਿੱਖਿਆ ਨੂੰ ਬੇਸ਼ੱਕ ਪੇਸ਼ੇਵਾਰ ਬਣਾ ਦਿੱਤਾ ਗਿਆ ਹੈ ਪਰ ਇਸ ਦੇ ਅੰਦਰ ਅਥਾਹ ਮੁਕਾਬਲੇਬਾਜ਼ੀ ਕਾਰਨ ਅਜੋਕੀ ਸਿੱਖਿਆ ਪ੍ਰਣਾਲੀ ਵਿਹਾਰਕ ਦੀ ਥਾਂ ਸਿਧਾਂਤਿਕ ਹੁੰਦੀ ਜਾ ਰਹੀ ਹੈ ਅਤੇ ਮਾਪੇ ਆਪਣੇ ਬੱਚਿਆਂ ਤੋਂ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਹਨ ਅਤੇ ਅਕਸਰ ਆਪਣੇ ਬੱਚਿਆਂ ਦੀ ਤੁਲਨਾ ਕੈਰੀਅਰ ਵਿੱਚ ਸਥਾਪਿਤ ਬੱਚਿਆਂ ਨਾਲ ਕਰਦੇ ਹਨ,ਜਿਸ ਕਾਰਨ ਬੱਚਿਆਂ ਵਿੱਚ ਤਣਾਅ ਵਧ ਜਾਂਦਾ ਹੈ ਅਤੇ ਬੱਚਿਆਂ ‘ਤੇ ਪੜ੍ਹਾਈ ‘ਚ ਉੱਚ ਅੰਕ ਲੈਣ ਦਾ ਦਬਾਅ ਪਾਉਂਦੇ ਹਨ। ਬੱਚੇ ਆਪਣੇ ਸਰੀਰਕ ਅਤੇ ਬੌਧਿਕ ਵਿਕਾਸ ਵੱਲ ਧਿਆਨ ਨਹੀਂ ਦਿੰਦੇ ਅਤੇ ਬੱਚਿਆਂ ਦਾ ਸਰਵਪੱਖੀ ਸ਼ਖਸੀਅਤ ਦਾ ਵਿਕਾਸ ਰੁਕ ਜਾਂਦਾ ਹੈ।ਜ਼ਿਕਰਯੋਗ ਹੈ ਕਿ ਸੁਸ਼ੀਲ ਸਿਅਗ ਨੇ ਵਕਾਲਤ ਦੀ ਪੜ੍ਹਾਈ ਦੇ ਨਾਲ-ਨਾਲ ਬੀ.ਐੱਡ ਦੀ ਪੜ੍ਹਾਈ ਵੀ ਕੀਤੀ ਹੋਈ ਹੈ ਅਤੇ ਕਿਸ਼ੋਰ ਉਮਰ ਦੇ ਬੱਚਿਆਂ ਬਾਰੇ ਵੀ ਡੂੰਘਾਈ ਨਾਲ ਅਧਿਐਨ ਕੀਤਾ ਹੈ ਇਸ ਅਧਾਰ ਤੇ ਸਿਆਗ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦੇ ਹੋਏ ਸੁਝਾਅ ਦਿੱਤਾ ਹੈ ਕਿ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦਾ

ਸਰੀਰਕ ਤੇ ਮਾਨਸਿਕ ਵਿਕਾਸ ਕੁਦਰਤੀ ਤੌਰ ‘ਤੇ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਬੱਚਿਆਂ ਵਿੱਚ ਸਰੀਰਕ ਅਤੇ ਬੌਧਿਕ ਤਬਦੀਲੀਆਂ ਆਉਂਦੀਆਂ ਹਨ ਅਤੇ ਇਹ ਉਨ੍ਹਾਂ ਦੇ ਉਪਰ ਅਧਿਐਨ ਦਾ ਭਾਰ ਦਾ ਵੀ ਹੁੰਦਾ ਹੈ। ਜਿਸ ਵਿੱਚ ਸੰਤੁਲਨ ਅਤੇ ਸਹਿਯੋਗ ਬਣਾਈ ਰੱਖਣ ਦੀ ਲੋੜ ਹੁੰਦੀ ਹੈ ਅਤੇ ਮਾਪਿਆਂ ਨੂੰ ਬੱਚਿਆਂ ਦੀ ਰੁੱਚੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *