ਸ਼ਹੀਦ ਬਬਰ ਰਤਨ ਸਿੰਘ ਰੱਕੜ ਦੀ ਯਾਦ ਵਿੱਚ 15 ਜੁਲਾਈ ਨੂੰ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਕਰਵਾਇਆ ਜਾਵੇਗਾ ਮਹਾਨ ਗੁਰਮਤਿ ਸਮਾਗਮ

Spread the love

ਬਲਾਚੌਰ, 14 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਬਬਰ ਅਕਾਲੀ ਲਹਿਰ ਦੇ ਸਿਰਮੌਰ ਯੋਧੇ ਸ਼ਹੀਦ ਬਬਰ ਰਤਨ ਸਿੰਘ ਰੱਕੜ ਜੀ ਦੀ ਨਿੱਘੀ ਅਤੇ ਪੂਜਨੀਕ ਯਾਦ ਨੂੰ ਸਮਰਪਿਤ ਇੱਕ ਮਹਾਨ ਗੁਰਮਤਿ ਸਮਾਗਮ (ਸ਼ਹੀਦੀ ਦਿਹਾੜਾ) ਬੁੱਧਵਾਰ, 15 ਜੁਲਾਈ 2026 ਨੂੰ ਬੜੀ ਸ਼ਰਧਾ-ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ ਗੁਰਦੁਆਰਾ ਟਾਹਲੀ ਸਾਹਿਬ, ਸੁੱਧਾ ਮਾਜਰਾ (ਬਲਾਚੌਰ) ਵਿਖੇ ਆਯੋਜਿਤ ਕੀਤਾ ਜਾਵੇਗਾ। ਸਮਾਗਮ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਸ਼ਹੀਦ ਬਬਰ ਰਤਨ ਸਿੰਘ ਰੱਕੜ ਯਾਦਗਾਰੀ ਟ੍ਰਸਟ’ (ਬੇਨਤੀ ਕਰਤਾ) ਦੇ ਪ੍ਰਬੰਧਕਾਂ ਨੇ ਸਮੂਹ ਸਾਧ-ਸੰਗਤ ਨੂੰ ਇਸ ਗੁਰਮਤਿ ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ ਅਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਹਾਰਦਿਕ ਸੱਦਾ ਦਿੱਤਾ ਹੈ। ਸਮਾਗਮ ਸਬੰਧੀ ਵਧੇਰੇ ਜਾਣਕਾਰੀ ਜਾਂ ਸੰਪਰਕ ਲਈ ਪ੍ਰਬੰਧਕਾਂ ਵੱਲੋਂ 94630-10211 ਅਤੇ 98031-93993 ਨੰਬਰ ਵੀ ਜਾਰੀ ਕੀਤੇ ਗਏ ਹਨ।

  • Related Posts

    ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਨੂੰ ਮੂਹਰੇ ਲਿਆਉਣਾ ਸਮੇਂ ਦੀ ਮੁੱਖ ਮੰਗ: ਮਦਨ ਮੀਲੂ ਟੌਂਸਾ ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਨੇ ਪਿੰਡ ਟੌਂਸਾ ਵਿਖੇ ਕੀਤੀ ਅਹਿਮ ਮੀਟਿੰਗ; ਕਿਹਾ– ਟਿਕਟ ਚਾਹੇ ਕਿਸੇ ਵੀ ਸਥਾਨਕ ਆਗੂ ਨੂੰ ਮਿਲੇ, ਪਰ ਪੰਜਾਬ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਹੱਥ ਸੌਂਪਣੀ ਜ਼ਰੂਰੀ

    Spread the love

    Spread the love ਬਲਾਚੌਰ, 15 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):ਹਲਕਾ ਬਲਾਚੌਰ ਦੇ ਸੀਨੀਅਰ ਕਾਂਗਰਸੀ ਆਗੂ ਮਦਨ ਮੀਲੂ ਟੌਂਸਾ ਵੱਲੋਂ ਪਿੰਡ ਟੌਂਸਾ ਵਿਖੇ ਸਾਥੀਆਂ ਸਮੇਤ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ…

    ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਦੇ ਟ੍ਰਾਂਸਪੋਰਟ ਖੇਤਰ ‘ਚ ਵੱਡੀ ਪੁਲਾਂਘ, 696 ਨਵੀਂਆਂ ਬੱਸਾਂ ਦਾ ਦਿੱਤਾ ਆਰਡਰ: ਚੇਅਰਮੈਨ ਸਤਨਾਮ ਜਲਾਲਪੁਰ

    Spread the love

    Spread the love ਨਵਾਂਸ਼ਹਿਰ, 14 ਜੁਲਾਈ (ਜਤਿੰਦਰਪਾਲ ਸਿੰਘ ਕਲੇਰ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਟ੍ਰਾਂਸਪੋਰਟ ਖੇਤਰ ਵਿੱਚ ਸੁਧਾਰ ਲਿਆਉਣ ਲਈ ਇੱਕ ਇਤਿਹਾਸਕ…

    Leave a Reply

    Your email address will not be published. Required fields are marked *