ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰੋੜਾਂ ਰੁਪਿਆ ਇਸ਼ਤਿਹਾਰਬਾਜ਼ੀ ਉਤੇ ਖਰਚ ਕਰ ਦਿੱਤਾ–ਐਡਵੋਕੇਟ ਸਤਨਾਮ ਸਿੰਘ ਰਾਹੀ

Spread the love

ਤਪਾ ਮੰਡੀ 15 ਜੁਲਾਈ ( ਗੋਲਡੀ ਵਿਆਸ)  ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰੋੜਾਂ ਰੁਪਿਆ ਇਸ਼ਤਿਹਾਰਬਾਜ਼ੀ ਉਤੇ ਖਰਚ ਕਰ ਦਿੱਤਾ ਹੈ ਅਗਰ ਇਹ ਪੈਸਾ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਲਈ ਵੰਡਿਆ ਜਾਂਦਾ ਤਾਂ ਸਫਾਈ ਸੇਵਕਾਂ ਦੇ ਮਸਲੇ ਹੱਲ ਹੋ ਜਾਣੇ ਸਨ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਪਾਰਟੀ ਵਰਕਰਾਂ ਨਾਲ ਸਫਾਈ ਸੇਵਕਾਂ ਦੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ  ਸਫਾਈ ਸੇਵਕਾਂ ਨੂੰ ਪੱਕੇ ਨਾ ਕਰਨਾ ਸਾਰੀਆਂ ਹੀ ਸਰਕਾਰਾਂ ਤੇ ਸਵਾਲਹੀਆ ਚਿੰਨ ਹੈ ਕਿਉਂਕਿ ਪੂਰੇ ਸੂਬੇ ਅੰਦਰ  ਸਫਾਈ ਸੇਵਕਾਂ ਦੀ ਹੜਤਾਲ ਦੌਰਾਨ ਸਫਾਈ ਪੱਖੋ ਬਹੁਤ ਹੀ ਮਾੜਾ ਹਾਲ ਹੋਇਆ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਸਫਾਈ ਸੇਵਕ ਸ਼ਹਿਰ ਦੀ ਸਫਾਈ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠਾ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀ ਆਪਣੀਆਂ ਮੰਗਾਂ ਲਈ ਸੜਕਾਂ ‘ਤੇ ਉਤਰਣ ਲਈ ਮਜਬੂਰ ਹੋ ਰਹੇ ਹਨ ਤਾਂ ਇਹ ਸਰਕਾਰ ਅਤੇ ਸੰਬੰਧਤ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਸਫਾਈ ਸੇਵਕਾਂ ਨੂੰ ਸਮੇਂ ਸਿਰ ਤਨਖਾਹ, ਲੋੜੀਂਦੀਆਂ ਸਹੂਲਤਾਂ ਅਤੇ ਸੁਰੱਖਿਅਤ ਕਾਰਜ ਮਾਹੌਲ ਮਿਲਣਾ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਰਮਚਾਰੀ ਹਰ ਰੋਜ਼ ਲੋਕਾਂ ਦੀ ਸਿਹਤ ਅਤੇ ਸਾਫ਼-ਸੁਥਰੇ ਵਾਤਾਵਰਣ ਲਈ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ, ਉਨ੍ਹਾਂ ਨਾਲ ਇਨਸਾਫ਼ ਹੋਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਫਾਈ ਸੇਵਕਾਂ ਨਾਲ ਤੁਰੰਤ ਗੱਲਬਾਤ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੱਢਿਆ ਜਾਵੇ ਤਾਂ ਜੋ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮਜ਼ਦੂਰਾਂ, ਕਰਮਚਾਰੀਆਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਆਇਆ ਹੈ ਅਤੇ ਅੱਗੇ ਵੀ ਕਰਦਾ ਰਹੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਸਫਾਈ ਸੇਵਕਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਸੰਘਰਸ਼ ਵਿੱਚ ਹਰ ਪੱਧਰ ‘ਤੇ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ। ਧਰਨੇ ਦੌਰਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਰਮਚਾਰੀਆਂ ਨੂੰ ਸ਼ਾਂਤੀਪੂਰਨ ਅਤੇ ਲੋਕਤੰਤਰੀ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਦੀ ਤਰੱਕੀ ਵਿੱਚ ਹਰ ਵਰਗ ਦਾ ਯੋਗਦਾਨ ਮਹੱਤਵਪੂਰਨ ਹੈ ਅਤੇ ਸਫਾਈ ਸੇਵਕਾਂ ਦੀਆਂ ਸਮੱਸਿਆਵਾਂ ਦਾ ਹੱਲ ਆਪਸੀ ਸਹਿਮਤੀ ਅਤੇ ਸੰਵਾਦ ਰਾਹੀਂ ਹੀ ਸੰਭਵ ਹੈ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਵੱਲੋਂ ਸਰਕਾਰ ਤੇ ਕਈ ਤਰਹਾਂ ਦੇ ਸਵਾਲ ਖੜੇ ਕਰਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਸਫਾਈ ਸੇਵਕਾਂ ਦੀ ਸਾਰ ਨਹੀਂ ਲਈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸਫਾਈ ਸੇਵਕ ਯੂਨੀਅਨ  ਪੰਜਾਬ ਦੇ ਸੱਦੇ ਤੇ ਧਰਨੇ ਤੇ ਬੈਠੀ ਹੈ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ ਕਿਉਂਕਿ ਅਸੀਂ ਗੰਦ ਮੰਦ ਦੇ ਵਿੱਚ ਹੱਥ ਮਾਰਦੇ ਹਾਂ ਇਸ ਲਈ ਆਪਣੇ ਹੱਕਾਂ ਲਈ ਲੜਾਈ ਲੜੀ ਰਹੇ ਹਾਂ। ਸਫਾਈ ਸੇਵਕਾਂ ਨੇ ਵੀ ਐਡਵੋਕੇਟ ਸਤਨਾਮ ਸਿੰਘ ਰਾਹੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੰਘਰਸ਼ ਕਰ ਰਹੇ ਕਰਮਚਾਰੀਆਂ ਦਾ ਹੌਸਲਾ ਵਧਿਆ ਹੈ।  ਇਸ ਮੌਕੇ ਕੌਂਸਲਰ ਗੁਰਮੀਤ ਸਿੰਘ ਰੋਡ, ਕੌਂਸਲਰ ਜੋਨੀ ਕੁਮਾਰ , ਸਾਬਕਾ ਕੌਂਸਲਰ ਵਿਨੋਦ ਕੁਮਾਰ ਕਾਲਾ,ਚਰਨਜੀਤ ਪੁਰਬਾ , ਸੁਰਿੰਦਰ ਸਿੰਘ ਬਰਨਾਲਾ, ਸੋਨੂੰ ਮੱਲੀ, ਚਰਨਜੀਤ ਸਿੰਘ ਪੁਰਬਾ, ਸੁਰਿੰਦਰ ਖਟਰਕਾ ,ਗੁਰਵਿੰਦਰ ਸਿੰਘ ਬਾਸੀ ,ਹਰਪਾਲ ਸਿੰਘ ਪਾਲੀ ਦਰਾਜ, ਲੱਕੀ ਭੱਟਾਂ, ਬਿੱਟੂ ਬਰਾੜ, ਮਾਧੋ ਮਹੰਤ, ਜੱਗੀ ਸਿੰਘ ਧਨੋਆ, ਗੋਗੀ ਮਹੰਤ, ਗੁਰਦੀਪ ਸਿੰਘ ਇਲਾਵਾ ਸਫਾਈ ਸੇਵਕ ਹਾਜ਼ਰ ਸਨ।

  • Related Posts

    ਇੰਨਲਿਸਟਮੈਟ-ਆਉਟੋਸਰੋਸ ਤਾਲਮੇਲ ਕਮੇਟੀ ਪੰਜਾਬ ਵੱਲੋਂ 19 ਜੁਲਾਈ ਨੂੰ ਵਿੱਤ ਮੰਤਰੀ ਪੰਜਾਬ ਸਰਕਾਰ ਦੇ ਸ਼ਹਿਰ ਸੰਗਰੂਰ ਰੋਸ਼ ਪ੍ਰਦਰਸ਼ਨ : ਬਲਜੀਤ ਸਿੰਘ ਭੱਟੀ 

    Spread the love

    Spread the loveਸ੍ਰੀ ਮੁਕਤਸਰ ਸਾਹਿਬ, 15 ਜੁਲਾਈ ( ਪਰਮਜੀਤ ਬੇਦੀ ) ਇੰਨਲਿਸਟਮੈਟ-ਆਉਟੋਸਰੋਸ ਤਾਲਮੇਲ ਕਮੇਟੀ ਪੰਜਾਬ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਸੂਬਾ ਪ੍ਰਚਾਰ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਭੱਟੀ, ਜ਼ਿਲ੍ਹਾ…

    ਸੜਕ ਕੰਢੇ ਲੋਹੇ ਦੇ ਗਾਡਰ ਗੱਡ ਕੇ ਪੁਰਾਣੇ ਗੇਟ ਖੜ੍ਹੇ ਕਰਨ ਨਾਲ ਰਾਹਗੀਰ ਤੇ ਦੁਕਾਨਦਾਰ ਪਰੇਸ਼ਾਨ, ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਵਿਜਲੀ ਗਰੈਡ ਅੱਗੇ ਬਣੀ ਮਾਰਕੀਟ ਦਾ ਇਹ ਮਸਲਾ

    Spread the love

    Spread the loveਬਰਨਾਲਾ, 15 ਜੁਲਾਈ 2026 ( ਬਲਵੰਤ ਸਿੰਘ ਸਿੱਧੂ): ਬਰਨਾਲਾ ਤੋਂ ਧਨੌਲਾ ਮੰਡੀ ਨੂੰ ਜਾਂਦੀ ਮੁੱਖ ਸੜਕ ’ਤੇ ਇੱਕ ਕਬਾੜ ਅਤੇ ਪੁਰਾਣਾ ਸਮਾਨ ਵੇਚਣ ਵਾਲੇ ਦੁਕਾਨਦਾਰ ਵੱਲੋਂ ਸੜਕ ਦੇ…

    Leave a Reply

    Your email address will not be published. Required fields are marked *