ਸਪੈਸ਼ਲ ਇੰਨਟੈਸਿਵ ਰਵੀਜ਼ਨ—2026 ਐਨਿਊਮਰੇਸ਼ਨ ਫਾਰਮ ਨੂੰ 100% ਡਿਜੀਟਾਈਜੇਸ਼ਨ ਕਰਨ ਵਾਲੇ ਬੀ.ਐਲ.ਓਜ਼ ਨੂੰ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਪ੍ਰਾਪਤ ਸਰਟੀਫਿਕੇਟ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੇ ਕੇ ਕੀਤਾ ਸਨਮਾਨਿਤ 

Spread the love
ਨਵਾਂਸ਼ਹਿਰ, 15 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )  ਸਪੈਸ਼ਲ ਇੰਨਟੈਸਿਵ ਰਵੀਜ਼ਨ—2026- ਦੌਰਾਨ ਐਨਿਊਮਰੇਸ਼ਨ ਫਾਰਮ ਨੂੰ 100% ਡਿਜੀਟਾਈਜੇਸ਼ਨ ਕਰਨ ਵਾਲੇ ਬੀ.ਐਲ.ਓਜ਼ ਨੂੰ ਮੁੱਖ ਚੋਣ ਅਫ਼ਸਰ, ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ।  ਐਸ.ਆਈ.ਆਰ.-2026 ਦੋਰਾਨ ਜਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕੇ 047-ਨਵਾਂ ਸ਼ਹਿਰ ਅਧੀਨ ਪੈਂਦੇ ਪੋਲਿੰਗ ਬੂਥ ਨੰ. 183-ਕਾਹਲੋਂ ਤੇ ਨਿਯੁਕਤ ਬੀ.ਐਲ.ਓ ਸ਼੍ਰੀ ਨਰੇਸ਼ ਕੁਮਾਰ ਅਤੇ ਇਸੇ ਤਰ੍ਹਾ ਵਿਧਾਨ ਸਭਾ ਚੋਣ ਹਲਕਾ 048-ਬਲਾਚੌਰ ਵਿੱਚ ਪੈਂਦੇ ਪੋਲਿੰਗ ਬੂਥ ਨੰ. 13-ਕੁਲਪਰ ਤੇ ਨਿਯੁਕਤ ਬੀ.ਐਲ.ਓ ਸ਼੍ਰੀ ਵਿਜੇ ਕੁਮਾਰ ਨੂੰ ਜ਼ਿਲ੍ਹੇ ਵਿੱਚ ਸਭ ਤੋਂ ਵਧੀਆ ਕਾਰਗੁਜਾਰੀ ਕਰਨ ਅਤੇ ਜਿਲ੍ਹੇ ਵਿੱਚ ਸਭ ਤੋਂ ਪਹਿਲਾ ਐਨਿਊਮਰੇਸ਼ਨ ਫਾਰਮ ਨੂੰ 100% ਡਿਜੀਟਾਈਜੇਸ਼ਨ ਕਰਨ ਤੇ ਸਨਮਾਨਿਤ ਕਰਨ ਲਈ  ਮੁੱਖ ਚੋਣ ਅਫ਼ਸਰ, ਪੰਜਾਬ ਜੀ ਦੇ ਹਸਤਾਖਰ ਹੇਠ ਇਹ ਸਰਟੀਫਿਕੇਟ ਇਸ ਜਿਲ੍ਹੇ ਵਿੱਚ ਪ੍ਰਾਪਤ ਹੋਏ ਹਨ।  ਇਹ ਸਨਮਾਨ ਪੱਤਰ ਜਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਵਲੋਂ ਬੀ.ਐਲ.ਓਜ਼ ਨੂੰ ਪ੍ਰਦਾਨ ਕੀਤੇ ਗਏ।  ਇਹ ਸਨਮਾਨ ਉਨ੍ਹਾਂ ਨੂੰ ਆਪਣੇ ਸਬੰਧਤ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਪੂਰੀ ਗਣਨਾ ਯਕੀਨੀ ਬਣਾਉਣ ਅਤੇ ਬੀ.ਐਲ.ਓ. ਐਪ ਰਾਹੀਂ ਮੁਕੰਮਲ ਡਿਜੀਟਾਈਜ਼ੇਸ਼ਨ ਹਾਸਲ ਕਰਨ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਦਿੱਤਾ ਗਿਆ। ਬੀ.ਐਲ.ਓਜ਼ ਨੂੰ ਮੁਬਾਰਕਬਾਦ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਉਨ੍ਹਾਂ ਦੀ ਲਗਨ ਅਤੇ ਸਮਰਪਣ ਇਸ ਵਿਆਪਕ ਚੋਣ ਅਭਿਆਸ ਵਿੱਚ ਲੱਗੇ ਹੋਰਨਾਂ ਬੀ.ਐਲ.ਓਜ਼ ਲਈ ਪ੍ਰੇਰਨਾ ਦਾ ਕੰਮ ਕਰੇਗਾ। ਉਨ੍ਹਾਂ ਨੇ ਹਰੇਕ ਵੋਟਰ ਤੱਕ ਸਫ਼ਲਤਾਪੂਰਵਕ ਪਹੁੰਚਣ ਅਤੇ ਪ੍ਰਕਿਰਿਆ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਮ ਵਸਨੀਕਾਂ ਨੂੰ ਅਪੀਲ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਯੋਗ ਵੋਟਰਾਂ ਨੂੰ ਬੀ.ਐਲ.ਓਜ਼ ਨਾਲ ਸਹਿਯੋਗ ਕਰਨ ਅਤੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਆਪਣੇ ਭਰੇ ਹੋਏ ਗਣਨਾ ਫਾਰਮ ਜਲਦ ਤੋਂ ਜਲਦ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ।
  • Related Posts

    ਇੰਨਲਿਸਟਮੈਟ-ਆਉਟੋਸਰੋਸ ਤਾਲਮੇਲ ਕਮੇਟੀ ਪੰਜਾਬ ਵੱਲੋਂ 19 ਜੁਲਾਈ ਨੂੰ ਵਿੱਤ ਮੰਤਰੀ ਪੰਜਾਬ ਸਰਕਾਰ ਦੇ ਸ਼ਹਿਰ ਸੰਗਰੂਰ ਰੋਸ਼ ਪ੍ਰਦਰਸ਼ਨ : ਬਲਜੀਤ ਸਿੰਘ ਭੱਟੀ 

    Spread the love

    Spread the loveਸ੍ਰੀ ਮੁਕਤਸਰ ਸਾਹਿਬ, 15 ਜੁਲਾਈ ( ਪਰਮਜੀਤ ਬੇਦੀ ) ਇੰਨਲਿਸਟਮੈਟ-ਆਉਟੋਸਰੋਸ ਤਾਲਮੇਲ ਕਮੇਟੀ ਪੰਜਾਬ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਸੂਬਾ ਪ੍ਰਚਾਰ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਭੱਟੀ, ਜ਼ਿਲ੍ਹਾ…

    ਸੜਕ ਕੰਢੇ ਲੋਹੇ ਦੇ ਗਾਡਰ ਗੱਡ ਕੇ ਪੁਰਾਣੇ ਗੇਟ ਖੜ੍ਹੇ ਕਰਨ ਨਾਲ ਰਾਹਗੀਰ ਤੇ ਦੁਕਾਨਦਾਰ ਪਰੇਸ਼ਾਨ, ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਵਿਜਲੀ ਗਰੈਡ ਅੱਗੇ ਬਣੀ ਮਾਰਕੀਟ ਦਾ ਇਹ ਮਸਲਾ

    Spread the love

    Spread the loveਬਰਨਾਲਾ, 15 ਜੁਲਾਈ 2026 ( ਬਲਵੰਤ ਸਿੰਘ ਸਿੱਧੂ): ਬਰਨਾਲਾ ਤੋਂ ਧਨੌਲਾ ਮੰਡੀ ਨੂੰ ਜਾਂਦੀ ਮੁੱਖ ਸੜਕ ’ਤੇ ਇੱਕ ਕਬਾੜ ਅਤੇ ਪੁਰਾਣਾ ਸਮਾਨ ਵੇਚਣ ਵਾਲੇ ਦੁਕਾਨਦਾਰ ਵੱਲੋਂ ਸੜਕ ਦੇ…

    Leave a Reply

    Your email address will not be published. Required fields are marked *