ਲਵਾਰਿਸ ਲਾਸ਼ਾਂ ਦਾ ਮਾਮਲਾ – ਸਿੱਖ ਲੀਡਰਸਿੱਪ ਕਿੰਨੀ ਦੋਸ਼ੀ।

Spread the love

ਰਾਮਾ ਮੰਡੀ,15 i[bkJh (ਅਸ਼ੋਕ ਕੁਮਾਰ) ਕੱਲ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹਰੀਕੇ ਪੱਤਣ ਵਿਖੇ ਨਹਿਰ ਅਤੇ ਸ਼ਮਸ਼ਾਨਘਾਟ ਵਿੱਚ ਅਣਪਛਾਤੇ ਕਹਿ ਕੇ ਰੋੜੇ ਗਏ ਅਤੇ ਜਲਾਏ ਗਏ ਨੌਜਵਾਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਪੁਲਿਸ ਮੁਕਾਬਲੇ ਤਾਂ
ਸਾਲ 1984 ਤੋਂ ਬਾਅਦ ਹੀ ਸ਼ੁਰੂ ਹੋ ਗਏ ਸਨ ਪਰ 1992 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਇਹ ਬਹੁਤ ਮਾੜਾ ਦੌਰ ਸੀ। ਇਸ ਦੌਰਾਨ ਪੂਰੇ ਪੰਜਾਬ ਵਿੱਚ ਲਗਭਗ ਇੱਕ ਲੱਖ ਨੌਜਵਾਨ ਮਾਰੇ ਗਏ। ਪਰ ਸਿੱਖ 1947 ਤੋਂ ਲੈ ਕੇ ਹੁਣ ਤੱਕ ਇਹ ਸਮਝ ਹੀ ਨਹੀਂ ਸਕੇ ਕਿ ਉਹਨਾਂ ਨਾਲ ਅਜਿਹਾ ਕਿਉਂ ਹੁੰਦਾ ਹੈ? ਸਿੱਖਾਂ ਕੋਲ ਅਜਿਹੀ ਕੋਈ ਸੰਸਥਾ ਨਹੀਂ ਜੋ ਪਿਛਲੇ ਇਤਿਹਾਸ ਨੂੰ ਖੋਜ ਕੇ ਆਪਣੀ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਦੱਸ ਸਕੇ। ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਵਿਖੇ ਸਿੱਖਾਂ ਨੂੰ 52 ਹੁਕਮ ਕੀਤੇ ਸਨ। ਉਹਨਾਂ ਵਿੱਚੋਂ ਹੀ ਇੱਕ ਸੀ ਕਿ ਸਿੱਖ ਨੇ ਰਾਜਨੀਤੀ ਪੜ੍ਹਨੀ ਹੈ ਅਤੇ ਦੂਜਾ ਸੰਹੁ ਚੁੱਕਣ ਵਾਲੇ ਤੇ ਇਤਬਾਰ ਨਹੀਂ ਕਰਨਾ। ਸਿੱਖ ਕੌਮ ਨੇ ਇਸ ਤੇ ਅਮਲ ਨਹੀਂ  ਕੀਤਾ। ਜਿਸ ਪਾਰਟੀ ਨੇ ਦਰਬਾਰ ਸਾਹਿਬ ਉੱਪਰ ਫੌਜੀ ਕਾਰਵਾਈ ਕੀਤੀ ਹੋਵੇ। ਇੰਦਰਾ ਗਾਂਧੀ ਦੇ ਕਤਲ ਤੇ ਉਸ ਉਪਰ ਦੰਗਿਆਂ ਦੇ ਇਲਜ਼ਾਮ ਹੋਣ, 1992 ਦੀਆਂ ਚੋਣਾਂ ਦਾ ਬਾਈਕਾਟ ਕਰਕੇ ਫਿਰ ਸਰਕਾਰ ਉਹਨਾਂ ਦੇ ਹਵਾਲੇ ਕਰ ਦਿੱਤੀ ਜੋ ਕਿ ਰਾਜਨੀਤੀ ਦੀ ਨਾ ਸਮਝੀ ਦਾ ਫੈਸਲਾ ਸੀ। ਇਹਨਾਂ ਅਕਾਲੀ ਲੀਡਰਾਂ ਨੇ ਧਰਮਯੁੱਧ ਮੋਰਚੇ ਦੇ ਦੌਰਾਨ ਜਿਹੜੀ ਸੁੰਹ ਖਾਧੀ ਸੀ, ਉਸ ਵਿੱਚ ਵੀ ਘੁੰਡੀ ਰੱਖੀ ਹੋਈ ਸੀ। ਸੂੰਹ ਇਹ ਸੀ ਕਿ ਅੱਜ ਤੋਂ ਬਾਅਦ ਮੈਂ ਆਪਣੀਆਂ ਸੇਵਾਵਾਂ ਪੰਥ ਦੀ ਚੜ੍ਹਦੀਕਲਾ ਲਈ ਅਕਾਲੀ ਦਲ ਦੇ ਪ੍ਰਧਾਨ ਦੀ ਮੰਗ ਤੇ ਹਰੇਕ ਕੁਰਬਾਨੀ ਕਰਾਂਗਾ। ਇਹ ਸੰਹੁ ਚੁੱਕਣ ਵਾਲਿਆਂ ਦੀ ਗਿਣਤੀ ਲਗਭਗ 34500 ਸੀ। ਹੁਣ ਮਰਜੀ ਤਾਂ ਪ੍ਰਧਾਨ ਦੀ ਸੀ। ਸਿੱਖਾਂ ਨੇ ਫਿਰ ਇਹਨਾਂ ਤੇ ਇਤਬਾਰ ਕੀਤਾ। ਸਾਕਾ ਨੀਲਾ ਤਾਰਾ ਦੀ ਫੌਜੀ ਕਾਰਵਾਈ ਉਪਰ ਰਾਅ ਦੇ ਸੇਵਾ ਮੁਕਤ ਅਧਿਕਾਰੀ ਜੀ.ਬੀ.ਐੱਸ ਸਿੱਧੂ ਦੇ ਕਥਨ ਕਿ ਇਹ ਘਟਨਾ ਪਹਿਲੀ ਅਤੇ ਆਖਰੀ ਨਹੀਂ ਸੀ। ਜਿਨਾ ਚਿਰ ਸਾਡੇ ਵੋਟਰ ਉਮੀਦਵਾਰਾਂ ਦੀ ਪਿਛਲੀ ਕਾਰਗੁਜ਼ਾਰੀ ਨੂੰ ਦੇਖ ਕੇ ਕਿ ਪਹਿਲਾਂ ਉਹਨਾਂ ਲਈ ਕੌਣ ਕਿੱਥੇ ਖੜ੍ਹਾ, ਸਹੀ ਉਮੀਦਵਾਰ ਦੀ ਚੋਣ ਨਹੀਂ ਕਰਦੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਬਿਲਕੁਲ ਸੱਚ ਹਨ। ਉਸੇ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਨੇ ਚੋਣਾਂ ਲੜੀਆਂ ਸੀ ਤੇ ਉਹਨਾਂ ਦੇ ਬਾਈਕਾਟ ਦੇ ਬਾਵਜੂਦ 9 ਐੱਮ. ਐੱਲ. ਏ. ਜਿੱਤੇ ਸਨ। ਇਸ ਪਾਰਟੀ ਦਾ ਸੰਸਥਾਪਕ ਕਾਸ਼ੀ ਰਾਮ ਦਾ ਆਪਣੇ ਸੰਵਿਧਾਨ ਬਾਰੇ ਕਹਿਣਾ ਹੁੰਦਾ ਸੀ ਕਿ ਮੇਰਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਹੀ ਹੋਵੇਗਾ। ਸੰਤ ਜਰਨੈਲ ਸਿੰਘ ਦੇ ਹੁੰਦਿਆਂ ਜਦੋਂ ਵੀ ਪੰਜਾਬ ਵਿੱਚ ਕਾਸ਼ੀਰਾਮ ਦਾ ਪ੍ਰੋਗਰਾਮ ਹੁੰਦਾ ਸੀ, ਸੰਤ ਜਰਨੈਲ ਸਿੰਘ ਉਸ ਪ੍ਰੋਗਰਾਮ ਤੇ ਪਹਿਰੇ ਵਜੋਂ ਆਪਣੇ ਸਿੰਘ ਭੇਜਦੇ ਸਨ। ਜੇਕਰ ਸਿੱਖ ਰਾਜਨੀਤੀ ਤੋਂ ਕੰਮ ਲੈਂਦੇ ਤਾਂ ਉਸ ਦੀ ਸਰਕਾਰ ਬਣ ਜਾਣੀ ਸੀ ਤੇ ਇੱਕ ਲੱਖ ਨੌਜਵਾਨ ਬੱਚ ਜਾਣਾ ਸੀ ਤੇ ਬੰਦੀ ਸਿੰਘ ਵੀ ਅੱਜ ਸਾਡੇ ਵਿੱਚ ਹੁੰਦੇ।

  • Related Posts

    ਸੂਏ ਕਿਨਾਰੇ ਸਰਕਾਰੀ ਜ਼ਮੀਨ ‘ਤੇ ਮੁੜ ਨਜਾਇਜ਼ ਕਬਜ਼ੇ, ਪ੍ਰਸ਼ਾਸਨ ਦੀ ਕਾਰਵਾਈ ‘ਤੇ ਉੱਠੇ ਸਵਾਲ ਖੰਨਾ ‘ਚ ਗ੍ਰੀਨ ਲੈਂਡ ਹੋਟਲ ਨੇੜੇ  ਸੂਏ ਤੇ ਬਣੀਆਂ ਝੁੱਗੀਆਂ; ਸਫ਼ਾਈ, ਵਾਤਾਵਰਣ ਅਤੇ ਸਰਕਾਰੀ ਜ਼ਮੀਨ ਦੀ ਸੁਰੱਖਿਆ ਬਣੀ ਚਿੰਤਾ ਜੁਲਾਈ

    Spread the love

    Spread the love ਖੰਨਾ 15 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਖੰਨਾ ਦੇ ਜੀ.ਟੀ. ਰੋਡ ਸਥਿਤ ਗ੍ਰੀਨ ਲੈਂਡ ਹੋਟਲ ਨੇੜੇ ਸੂਏ ਦੇ ਕਿਨਾਰਿਆਂ ਨਾਲ ਲੱਗਦੀ ਸਰਕਾਰੀ ਜ਼ਮੀਨ ‘ਤੇ ਮੁੜ ਬਣੀਆਂ ਝੁੱਗੀਆਂ ਅਤੇ…

    ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਬੱਸੀ ਪਠਾਣਾਂ ਗੰਦਗੀ ਦੀ ਲਪੇਟ ‘ਚ ਬਲਬੀਰ ਸਿੰਘ ਵੱਲੋਂ ਸਰਕਾਰ ਨੂੰ ਮੰਗਾਂ ਦਾ ਜਲਦ ਹੱਲ ਕਰਨ ਦੀ ਅਪੀਲ

    Spread the love

    Spread the loveਬੱਸੀ ਪਠਾਣਾ, 15 ਜੁਲਾਈ (ਉਦੇ ਧੀਮਾਨ): ਨਗਰ ਕੌਂਸਲ ਬੱਸੀ ਪਠਾਣਾਂ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ…

    Leave a Reply

    Your email address will not be published. Required fields are marked *