ਰਾਮਾ ਮੰਡੀ,15 i[bkJh (ਅਸ਼ੋਕ ਕੁਮਾਰ) ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਜਿਲਾ ਬਾਡੀ ਬਠਿੰਡਾ ਵੱਲੋਂ, ਗੁਰਬਖਸ਼ ਸਿੰਘ ਜੱਸੀ, ਉਮੇਦ ਸਿੰਘ ਬਿਸਟ ਅਤੇ ਗੁਰਤੇਜ ਸਿੰਘ ਗਿੱਲ ਦੀ ਅਗਵਾਈ ਹੇਠ ਪਿਛਲੇ ਮਈ ਅਤੇ ਜੂਨ ਮਹੀਨੇ ਤੋਂ
ਲਟਕਦੀਆਂ ਤਨਖਾਹਾਂ ਦੀ ਪੂਰਤੀ, ਅਤੇ ਹੋਰ ਮੰਗਾਂ ਸਬੰਧੀ ਕਾਰਜਕਾਰੀ ਇੰਜਨੀਅਰ,ਸਰਦਾਰ ਹਰਪਾਲ ਸਿੰਘ ਬਾਜਕ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ ਇਕ ਬਠਿੰਡਾ, ਅਤੇ ਨਿਗਰਾਨ ਇਜਨੀਆਰ,ਅਮਿਤ ਕੁਮਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਬਠਿੰਡਾ,ਨਾਲ ਮੀਟਿੰਗ ਕੀਤੀ ਗਈ ਅਤੇ ਮੌਕੇ ਤੇ ਨੋਟਿਸ ਵੀ ਦਿੱਤਾ । ਜੇਕਰ 21 ਜੁਲਾਈ ਤੱਕ ਤਨਖਾਹਾਂ ਨਾ ਰਲੀਜ਼ ਕੀਤੀਆਂ, ਤਾਂ 22 ਜੁਲਾਈ ਤੋਂ ਪਾਣੀ ਸਪਲਾਈਆ ਬੰਦ ਕਰਕੇ ਤਨਖਾਹਾਂ ਜਾਰੀ ਹੋਣ ਤੱਕ, ਕਾਰਜਕਾਰੀ ਇੰਜੀਨੀਅਰ ਅਤੇ ਨਿਗਰਾਨ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ, ਸਮੁੱਚੀ ਜਾਣਕਾਰੀ ਪਰਮਜੀਤ ਸਿੰਘ ਰਾਜਗੜ੍ਹ ਵੱਲੋਂ ਸਾਂਝੀ ਕੀਤੀ ਗਈ,ਇਸ ਮੀਟਿੰਗ ਵਿਚ ਰਾਜ ਸਿੰਘ ਹੱਸੂ, ਜਸਵਿੰਦਰ ਸਿੰਘ ਕਾਲਝਰਾਣੀ, ਹਰਦੀਪ ਸਿੰਘ ਬਠਿੰਡਾ, ਗੁਰਲਾਲ ਸਿੰਘ ਬੰਗੀ, ਬਿੱਕਰ ਸਿੰਘ ਵਿਰਕ, ਪਵਨ ਰਾਏਕੇ,ਤਾਰਾ ਜੱਸੀ, ਬੂਟਾ ਸਿੰਘ ਸੇਰਗੜ਼, ਕਿ੍ਸਨ ਸਿੰਘ ਜੰਗੀਰਾਣਾ,ਗੁਰਪਰੀਤ ਰਾਏਕੇ ਅਤੇ ਪਰੇਮ ਨਾਥ ਆਦਿ ਆਗੂ ਹਾਜਰ ਹੋਏ।
ਸੂਏ ਕਿਨਾਰੇ ਸਰਕਾਰੀ ਜ਼ਮੀਨ ‘ਤੇ ਮੁੜ ਨਜਾਇਜ਼ ਕਬਜ਼ੇ, ਪ੍ਰਸ਼ਾਸਨ ਦੀ ਕਾਰਵਾਈ ‘ਤੇ ਉੱਠੇ ਸਵਾਲ ਖੰਨਾ ‘ਚ ਗ੍ਰੀਨ ਲੈਂਡ ਹੋਟਲ ਨੇੜੇ ਸੂਏ ਤੇ ਬਣੀਆਂ ਝੁੱਗੀਆਂ; ਸਫ਼ਾਈ, ਵਾਤਾਵਰਣ ਅਤੇ ਸਰਕਾਰੀ ਜ਼ਮੀਨ ਦੀ ਸੁਰੱਖਿਆ ਬਣੀ ਚਿੰਤਾ ਜੁਲਾਈ
Spread the love ਖੰਨਾ 15 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਖੰਨਾ ਦੇ ਜੀ.ਟੀ. ਰੋਡ ਸਥਿਤ ਗ੍ਰੀਨ ਲੈਂਡ ਹੋਟਲ ਨੇੜੇ ਸੂਏ ਦੇ ਕਿਨਾਰਿਆਂ ਨਾਲ ਲੱਗਦੀ ਸਰਕਾਰੀ ਜ਼ਮੀਨ ‘ਤੇ ਮੁੜ ਬਣੀਆਂ ਝੁੱਗੀਆਂ ਅਤੇ…






