ਅਧਿਆਪਕ ਦਲ ਪੰਜਾਬ ਦੇ ਸੂਬਾ ਕਨਵੀਨਰ ਸ: ਜਸਵਿੰਦਰ ਸਿੰਘ ਔਲਖ ਨੈਸ਼ਨਲ ਐਵਾਰਡੀ ਦੀ ਸੇਵਾ ਮੁਕਤੀ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ  ਧਾਰਮਿਕ ਸਮਾਰੋਹ ਦੌਰਾਨ  ਅਧਿਆਪਕ ਆਗੂਆਂ, ਸਮਾਜਿਕ ਤੇ ਰਾਜਨੀਤਿਕ ਆਗੂਆਂ ਵਲੋਂ ਜਸਵਿੰਦਰ ਸਿੰਘ ਔਲਖ ਨੂੰ ਕੀਤਾ ਗਿਆ ਸਨਮਾਨਿਤ  ਜਸਵਿੰਦਰ ਸਿੰਘ ਔਲਖ ਵੱਲੋਂ ਵਿਦਿਅਕ ਖੇਤਰ ਦੇ ਨਾਲ ਨਾਲ ਸਮਾਜਿਕ ਅਤੇ ਜਥੇਬੰਦਕ ਖੇਤਰ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਗਿਆ- ਹਰਦੇਵ ਸਿੰਘ ਜਵੰਧਾ 

Spread the love
ਕਪੂਰਥਲਾ, 15 ਜੁਲਾਈ ( ਕੌੜਾ)-ਅਧਿਆਪਕ ਦਲ ਪੰਜਾਬ ਦੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਨੈਸ਼ਨਲ ਐਵਾਰਡੀ ਦੀ ਸੇਵਾ ਮੁਕਤੀ ਤੇ ਬੀਤੇ ਦਿਨੀ ਉਹਨਾਂ ਵੱਲੋਂ ਪਰਿਵਾਰ ਸਮੇਤ ਗੁਰੁਦੁਆਰਾ ਸ੍ਰੀ ਗੁਰੂ ਸਿੰਘ ਸਭਾ, ਐਸ.ਐਸ.ਏ ਨਗਰ ਵਿਖੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਜਿਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਆਗੂਆਂ, ਸਮਾਜਿਕ ਤੇ ਰਾਜਨੀਤਿਕ ਆਗੂਆਂ, ਸੱਜਣਾਂ ਅਤੇ ਰਿਸ਼ਤੇਦਾਰਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ ਨੇ ਜਸਵਿੰਦਰ ਸਿੰਘ ਔਲਖ ਦੇ ਸਮੁੱਚੇ ਸੇਵਾ ਕਾਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਵਿੰਦਰ ਸਿੰਘ ਔਲਖ ਨੇ ਜਿੱਥੇ ਵਿਦਿਅਕ ਖੇਤਰ ਵਿੱਚ ਵਧੀਆ ਕਾਰਗੁਜਾਰੀ ਦਿਖਾਉਂਦੇ ਹੋਏ ਨੈਸ਼ਨਲ ਅਵਾਰਡ ਪ੍ਰਾਪਤ ਕੀਤਾ ਉਥੇ ਅਧਿਆਪਕ ਵਰਗ ਪ੍ਰਤੀ ਸੰਵੇਦਨਸ਼ੀਲਤਾ ਰੱਖਦੇ ਹੋਏ ਜਥੇਬੰਦਕ ਖੇਤਰ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਹੈ ਅਤੇ ਅਧਿਆਪਕ ਦਲ ਪੰਜਾਬ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕੀਤੀ ਹੈ ਜਿਸ ਕਾਰਨ ਸਮੁੱਚਾ ਅਧਿਆਪਕ ਦਲ ਪੰਜਾਬ ਉਹਨਾਂ ਤੇ ਫ਼ਖਰ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਅਧਿਆਪਕ ਦਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ, ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂ ਅਤੇ ਅਧਿਆਪਕ ਦਲ ਦੇ ਸੀਨੀਅਰ ਆਗੂਆਂ ਭੁਪਿੰਦਰ ਸਿੰਘ ਨਾਗਰਾ ਕਨਵੀਨਰ ਯੂ ਟੀ, ਰਾਜਦੀਪ ਸਿੰਘ ਬਰੇਟਾ, ਆਤਮਜੀਤ ਸਿੰਘ ਢਿੱਲੋਂ, ਵਰਿੰਦਰ ਕੰਬੋਜ , ਰਵਿੰਦਰ ਸਿੰਘ ਗਿੱਲ ( ਸੀਨੀਅਰ ਮੀਤ ਪ੍ਰਧਾਨ) ਤਰਪਿੰਦਰ ਸਿੰਘ ਭੱਟੀਵਾਲ, ਸੁਖਜੀਤ ਸਿੰਘ ਪਨੂੰ ( ਸੂਬਾ ਜਨਰਲ ਸਕੱਤਰ) , ਬਾਬਾ ਤਾਰਾ ਸਿੰਘ, ਅਮਰਜੀਤ ਸਿੰਘ ਘੁਡਾਣੀ, ਗੁਰਮੀਤ ਸਿੰਘ ਮੋਹੀ , ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਬਰਾੜ , ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਮੋਹਾਲੀ ਆਦਿ ਆਗੂਆਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਔਲਖ ਆਪਣੇ ਆਪ ਵਿੱਚ ਇਕ ਸੰਸਥਾ ਹਨ ਜਿਹਨਾਂ ਵਲੋਂ ਜਿੱਥੇ ਆਪਣੇ ਕਾਰਜਕਾਲ ਦੌਰਾਨ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਮਿਹਨਤ ਕੀਤੀ ਗਈ ਹੈ ਅਤੇ ਆਪਣੇ ਇਲਾਕੇ ਦੇ ਮੋਹਤਬਰਾਂ ਅਤੇ ਆਮ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਕਰ ਕੇ ਆਪਣੀ ਸੰਸਥਾ ਅਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਸ਼ਲਾਘਾਯੋਗ ਉਪਰਾਲੇ ਕੀਤੇ ਗਏ ਹਨ ਉਥੇ ਅਧਿਆਪਕ ਵਰਗ ਦੇ ਹੱਕਾਂ ਅਤੇ ਹਿਤਾਂ ਦੀ ਰਾਖੀ ਲਈ ਅਧਿਆਪਕ ਦਲ ਪੰਜਾਬ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਿੱਚ ਵੀ ਮੋਹਰੀ ਹੋ ਕੇ ਸੰਘਰਸ਼ ਕੀਤਾ ਹੈ ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਵਿੰਦਰਜੀਤ ਸਿੰਘ ਪੰਨੂ ਸੂਬਾ ਸਕੱਤਰ ਜਨਰਲ ਅਤੇ ਗੁਰਬਚਨ ਸਿੰਘ ਜ਼ਿਲ੍ਹਾ ਪ੍ਰਧਾਨ ਮੋਹਾਲੀ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਅਧਿਆਪਕ ਦਲ ਪੰਜਾਬ ਵਲੋਂ ਜਸਵਿੰਦਰ ਸਿੰਘ ਔਲਖ ਦੁਆਰਾ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਅਧਿਆਪਕ ਦਲ ਪੰਜਾਬ ਦੀ ਅਗਵਾਈ ਕਰਦੇ ਰਹਿਣ ਦੀ ਕਾਮਨਾ ਕੀਤੀ ਗਈ। ਇਸ ਮੌਕੇ ਹਰਪ੍ਰੀਤ ਸਿੰਘ ਪੀ.ਸੀ.ਐਸ ਡਿਪਟੀ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ, ਪ੍ਰਿੰਸੀਪਲ ਬਲਵੰਤ ਸਿੰਘ, ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਮੈਨੇਜਰ ਪਨਸਪ,ਚਮਕੌਰ ਸਿੰਘ ਕੁੱਪ ਕਲਾਂ,ਚਰਨਜੀਤ ਸਿੰਘ ਅਸਿਸਟੈਂਟ ਏ ਡੀ ਜੀ, ਜਸਵੀਰ ਸਿੰਘ ਗਰਾਂਗ ਸਕੱਤਰ ਜਨਰਲ ਕੈਟਾਗਰੀ ਪੰਜਾਬ, ਹਰਨੇਕ ਸਿੰਘ ਸਿਆਊ, ਪਰਮਿੰਦਰ ਸਿੰਘ ਸੋਹਾਣਾ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੰਬੋਧਨ ਦੌਰਾਨ ਜਸਵਿੰਦਰ ਸਿੰਘ ਔਲਖ ਵਲੋਂ ਵਿਦਿਅਕ, ਸਮਾਜਿਕ ਅਤੇ ਜਥੇਬੰਦਕ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਮੁਬਾਰਕਬਾਦ ਦਿੰਦੇ ਹੋਏ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਸਵਿੰਦਰ ਸਿੰਘ ਔਲਖ ਤੰਦਰੁਸਤ ਜੀਵਨ ਬਤੀਤ ਕਰਦੇ ਹੋਏ ਸਮਾਜ ਦੀ ਇਸੇ ਤਰਾਂ ਨਿਸ਼ਕਾਮ ਸੇਵਾ ਕਰਦੇ ਰਹਿਣ। ਇਸ ਮੌਕੇ  ਸੁਖਵਿੰਦਰ ਕੁਮਾਰ ਅਸਿਸਟੈਂਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਪੱਡਾ, ਪ੍ਰਚਾਰ ਸਕੱਤਰ ਰਜਨੀਸ਼ ਕੁਮਾਰ, ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਾਨਾਂਵਾਲਾ, ਉਮੇਸ਼ ਕੁਮਾਰ, ਤਰਸੇਮ ਪਾਲ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ ਚੇਅਰਮੈਨ , ਜਗਜੀਤ ਸਿੰਘ ਸੰਧੂ ਜੀਜਾ ਜੀ, ਬਲਜੀਤ ਕੌਰ ਸੰਧੂ ਭੈਣ ਜੀ, ਗੁਰਮੀਤ ਕੌਰ ਔਲਖ ਧਰਮ ਪਤਨੀ, ਦਵਿੰਦਰ ਔਲਖ ਭਰਾਤਾ ( ਕੈਨੇਡਾ), ਗੁਰਨੂਰ ਸਿੰਘ ਔਲਖ ਬੇਟਾ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰਿਕ ਮੈਂਬਰ, ਰਿਸ਼ਤੇਦਾਰ, ਸੱਜਣ , ਪ੍ਰਿੰਸੀਪਲ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
  • Related Posts

    ਸੂਏ ਕਿਨਾਰੇ ਸਰਕਾਰੀ ਜ਼ਮੀਨ ‘ਤੇ ਮੁੜ ਨਜਾਇਜ਼ ਕਬਜ਼ੇ, ਪ੍ਰਸ਼ਾਸਨ ਦੀ ਕਾਰਵਾਈ ‘ਤੇ ਉੱਠੇ ਸਵਾਲ ਖੰਨਾ ‘ਚ ਗ੍ਰੀਨ ਲੈਂਡ ਹੋਟਲ ਨੇੜੇ  ਸੂਏ ਤੇ ਬਣੀਆਂ ਝੁੱਗੀਆਂ; ਸਫ਼ਾਈ, ਵਾਤਾਵਰਣ ਅਤੇ ਸਰਕਾਰੀ ਜ਼ਮੀਨ ਦੀ ਸੁਰੱਖਿਆ ਬਣੀ ਚਿੰਤਾ ਜੁਲਾਈ

    Spread the love

    Spread the love ਖੰਨਾ 15 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਖੰਨਾ ਦੇ ਜੀ.ਟੀ. ਰੋਡ ਸਥਿਤ ਗ੍ਰੀਨ ਲੈਂਡ ਹੋਟਲ ਨੇੜੇ ਸੂਏ ਦੇ ਕਿਨਾਰਿਆਂ ਨਾਲ ਲੱਗਦੀ ਸਰਕਾਰੀ ਜ਼ਮੀਨ ‘ਤੇ ਮੁੜ ਬਣੀਆਂ ਝੁੱਗੀਆਂ ਅਤੇ…

    ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਬੱਸੀ ਪਠਾਣਾਂ ਗੰਦਗੀ ਦੀ ਲਪੇਟ ‘ਚ ਬਲਬੀਰ ਸਿੰਘ ਵੱਲੋਂ ਸਰਕਾਰ ਨੂੰ ਮੰਗਾਂ ਦਾ ਜਲਦ ਹੱਲ ਕਰਨ ਦੀ ਅਪੀਲ

    Spread the love

    Spread the loveਬੱਸੀ ਪਠਾਣਾ, 15 ਜੁਲਾਈ (ਉਦੇ ਧੀਮਾਨ): ਨਗਰ ਕੌਂਸਲ ਬੱਸੀ ਪਠਾਣਾਂ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ…

    Leave a Reply

    Your email address will not be published. Required fields are marked *