ਹੈਲਪਲਾਈਨ-14567 ਬਜ਼ੁਰਗਾਂ ਲਈ ਸਹਾਇਤਾ, ਸੁਰੱਖਿਆ ਅਤੇ ਮਾਰਗਦਰਸ਼ਨ ਦਾ ਭਰੋਸੇਮੰਦ ਮਾਧਿਅਮ: ਡਿਪਟੀ ਕਮਿਸ਼ਨਰ

Spread the love
ਸ੍ਰੀ ਮੁਕਤਸਰ ਸਾਹਿਬ15 ਜੁਲਾਈ=ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਬਜ਼ੁਰਗਾਂ ਦੀ ਸਹਾਇਤਾ, ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਐਲਡਰਲਾਈਨ-14567 ਹੈਲਪਲਾਈਨ ਚਲਾਈ ਜਾ ਰਹੀ ਹੈ। ਇਸ ਟੋਲ-ਫਰੀ ਨੰਬਰ ‘ਤੇ ਸੰਪਰਕ ਕਰਕੇ ਕੋਈ ਵੀ ਬਜ਼ੁਰਗ ਵਿਅਕਤੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ, ਪੈਨਸ਼ਨ, ਸਿਹਤ ਸੇਵਾਵਾਂ, ਬਿਰਧ ਆਸ਼ਰਮਾਂ ਅਤੇ ਹੋਰ ਉਪਲਬਧ ਸਹੂਲਤਾਂ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬਜ਼ੁਰਗ ਨੂੰ ਅਣਗਹਿਲੀ, ਦੁਰਵਿਵਹਾਰ, ਧੋਖਾਧੜੀ, ਪਰਿਵਾਰਕ ਵਿਵਾਦ ਜਾਂ ਕਿਸੇ ਹੋਰ ਕਿਸਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਉਹ ਵੀ ਐਲਡਰਲਾਈਨ-14567 ‘ਤੇ ਸੰਪਰਕ ਕਰਕੇ ਲੋੜੀਂਦੀ ਸਲਾਹ, ਮਾਰਗਦਰਸ਼ਨ ਅਤੇ ਸਹਾਇਤਾ ਹਾਸਲ ਕਰ ਸਕਦਾ ਹੈ। ਹੈਲਪਲਾਈਨ ਰਾਹੀਂ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨਾਲ ਤਾਲਮੇਲ ਕਰਕੇ ਬਜ਼ੁਰਗਾਂ ਨੂੰ ਸਮੇਂ ਸਿਰ ਮਦਦ ਮੁਹੱਈਆ ਕਰਵਾਈ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਲੋੜ ਪੈਣ ‘ਤੇ ਐਲਡਰਲਾਈਨ-14567 ਦੀ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਹਰ ਬਜ਼ੁਰਗ ਨੂੰ ਸਮੇਂ ਸਿਰ ਸਹਾਇਤਾ, ਸੁਰੱਖਿਆ ਅਤੇ ਸਹੀ ਮਾਰਗਦਰਸ਼ਨ ਮਿਲ ਸਕੇ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਧਨ ਹਨ ਅਤੇ ਉਨ੍ਹਾਂ ਦਾ ਸਤਿਕਾਰ, ਸੁਰੱਖਿਆ ਅਤੇ ਭਲਾਈ ਯਕੀਨੀ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
  • Related Posts

    ਸੂਏ ਕਿਨਾਰੇ ਸਰਕਾਰੀ ਜ਼ਮੀਨ ‘ਤੇ ਮੁੜ ਨਜਾਇਜ਼ ਕਬਜ਼ੇ, ਪ੍ਰਸ਼ਾਸਨ ਦੀ ਕਾਰਵਾਈ ‘ਤੇ ਉੱਠੇ ਸਵਾਲ ਖੰਨਾ ‘ਚ ਗ੍ਰੀਨ ਲੈਂਡ ਹੋਟਲ ਨੇੜੇ  ਸੂਏ ਤੇ ਬਣੀਆਂ ਝੁੱਗੀਆਂ; ਸਫ਼ਾਈ, ਵਾਤਾਵਰਣ ਅਤੇ ਸਰਕਾਰੀ ਜ਼ਮੀਨ ਦੀ ਸੁਰੱਖਿਆ ਬਣੀ ਚਿੰਤਾ ਜੁਲਾਈ

    Spread the love

    Spread the love ਖੰਨਾ 15 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ): ਖੰਨਾ ਦੇ ਜੀ.ਟੀ. ਰੋਡ ਸਥਿਤ ਗ੍ਰੀਨ ਲੈਂਡ ਹੋਟਲ ਨੇੜੇ ਸੂਏ ਦੇ ਕਿਨਾਰਿਆਂ ਨਾਲ ਲੱਗਦੀ ਸਰਕਾਰੀ ਜ਼ਮੀਨ ‘ਤੇ ਮੁੜ ਬਣੀਆਂ ਝੁੱਗੀਆਂ ਅਤੇ…

    ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਬੱਸੀ ਪਠਾਣਾਂ ਗੰਦਗੀ ਦੀ ਲਪੇਟ ‘ਚ ਬਲਬੀਰ ਸਿੰਘ ਵੱਲੋਂ ਸਰਕਾਰ ਨੂੰ ਮੰਗਾਂ ਦਾ ਜਲਦ ਹੱਲ ਕਰਨ ਦੀ ਅਪੀਲ

    Spread the love

    Spread the loveਬੱਸੀ ਪਠਾਣਾ, 15 ਜੁਲਾਈ (ਉਦੇ ਧੀਮਾਨ): ਨਗਰ ਕੌਂਸਲ ਬੱਸੀ ਪਠਾਣਾਂ ਦੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ…

    Leave a Reply

    Your email address will not be published. Required fields are marked *