19 ਨੂੰ ਜਤਿੰਦਰ ਸਿੰਘ ਸ਼ੰਟੀ ਬਾਬਾ ਬਕਾਲਾ ‘ਚ ਕਰਨਗੇ ਲੋਕਾਂ ਦੀ ਸੁਣਵਾਈ  ਲੋਕਾਂ ਦੇ ਕੇਸਾਂ ਦੇ ਮੌਕੇ ਤੇ ਹੋਣਗੇ  ਨਿਪਟਾਰੇ,  ਸ਼ਿਕਾਇਤ ਕਰਤਾਂਵਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ,                                  ਸੰਸਥਾਂਵਾਂ ਦੇ ਪ੍ਰਤੀਨਿਧ ਵੀ ਕਰਨਗੇ ਕਮਿਸ਼ਨ ਦੇ ਮੈਂਬਰ ਨਾਲ ਮੀਟਿੰਗ

Spread the love

ਅੰਮ੍ਰਿਤਸਰ 16,ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ‘ਆਪ ਕੇ ਦੁਆਰ’ ਦੇ ਲੋਕ ਪੱਖੀ ਮਨੋਰਥ ਨੂੰ ਲੈਕੇ ਪੀੜਤਾਂ ਨੂੰ ਆਪਣੇ ਕੋਲ ਸੱਦਣ ਦੀ ਬਜਾਏ,ਪੀੜਤਾਂ ਤੱਕ ਪਹੁੰਚ ਕਰ ਰਿਹਾ ਹੈ। ਉਕਤ ਖੁਲਾਸਾ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਅਤੇ ਮਨੱਖੀ ਅਧਿਕਾਰਾਂ ਦੇ ਹਮਾਇਤੀ ਸ੍ਰ ਸਤਨਾਮ ਸਿੰਘ ਗਿੱਲ ਨੇ ਕੀਤਾ। ਯਾਦ ਰਹੇ ਕਿ ਉਹ ਇਥੇਂ ਪ੍ਰੈਸ ਰਾਹੀਂ ਪ੍ਰਸਾਸ਼ਨਿਕ ‘ਜਬਰ’ ਤੋਂ ਪੀੜਤ ਲੋਕਾਂ ਤੱਕ ਸੁਨੇਹਾ ਦੇਣ ਲਈ ਕੀਤੀ ਪ੍ਰੈਸ ਮਿਲਣੀ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਮਾਣਯੋਗ ਸ੍ਰ ਜਤਿੰਦਰ ਸਿੰਘ ਸ਼ੰਟੀ ਜ਼ਿਲਾ ਪੱਧਰ ਅਤੇ ਹੁਣ ਬਲਾਕ ਪੱਧਰ ਤੇ ਖੁਦ ਪੀੜਤਾਂ ਤੱਕ ਸਿੱਧੀ ਪਹੁੰਚ ਕਰਕੇ ਪੀੜਤਾਂ ਦੀ ਸੁਣਵਾਈ ਮੌਕੇ ਸਿਰ ਕਰਨ ਲਈ ਯਤਨਸ਼ੀਲ ਹਨ। ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਮਿਤੀ 19 ਜੁਲਾਈ 2026 ਨੁੰ ਸ੍ਰ ਜਤਿੰਦਰ ਸਿੰਘ ਸ਼ੰਟੀ ਜ਼ਿਲਾ ਅੰਮ੍ਰਿਤਸਰ ਦੇ ਬਲਾਕ ਮਜੀਠਾ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਸੰਗਤ ਦਰਸ਼ਨ ਦੀ ਤਰਜ਼ ਤੇ ਆਯਜਿਤ ਕੀਤੇ ਜਾ ਰਹੇ ਪੋ੍ਰਗਰਾਮ ‘ਚ ਪਹੁੰਚ ਰਹੇ ਹਨ। ਉਹਨਾ ਨੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਵਿਖੇ 2 ਵਜੇ ਕਮਿਸ਼ਨ ਦੇ ਮੈਂਬਰ ਪਹੁੰਚਣਗੇ।ਉਹਨਾ ਨੇ ਦੱਸਿਆ ਕਿ ਸ੍ਰ ਸ਼ੰਟੀ ਚਾਹੁੰਦੇ ਹਨ ਅੰਮ੍ਰਿਤਸਰ ਜ਼ਿਲੇ ‘ਚ ਹੋਣ ਜਾ ਰਹੇ ਸੰਭਾਵਿਤ ਦੌਰੇ ਮੌਕੇ ਸਾਫ ਸੁਥਰੇ ਢੰਗ ਨਾਲ ਸਮਾਜਿਕ ਹਲਕਿਆਂ ‘ਚ ਵਿਚਰਨ ਵਾਲੇ ਸਮਾਜ ਸੈਵੀ ਸੰਸਥਾਂਵਾਂ ਦੇ ਮੁੱਖੀਆਂ ਅਤੇ ਪ੍ਰਤੀਨਿਧਾ ਨਾਲ ਮੁਲਾਕਾਤ ਕਰਕੇ ਅਜਿਹੇ ਸਾਂਝੇਂ ਪ੍ਰੌਗਰਾਮ ਉਲੀਕੇ ਜਾਣ ਜੋ ਸਮਾਜ ਨੂੰ ਪਲੀਤ ਕਰ ਰਹੀਆਂ ਕੁਰੀਤੀਆਂ ਨੂੰ ਠੱਲ੍ਹ ਪਾਈ ਜਾ ਸਕੇ। ਆਪਸੀ ਤਾਲਮੇਲ ਕਰਕੇ ਅਜਿਹੇ ਮਾਮਲਿਆਂ ਦੇ ਨਿਪਟਾਰੇ ਕੀਤੇ ਜਾਣ ਜੋ ਕਿ ਸਥਾਨਕ ਪੱਧਰ ਤੇ ਹੀ ਹੱਲ ਹੋ ਸਕਦੇ ਹਨ,ਪਰ ਸਾਡੀ ਸਾਰਥਕ ਪਹੁੰਚ ਦੀ ਘਾਟ ਕਰਕੇ ਕੇਸ ਗੁੰਝਲਦਾਰ ਬਣ ਜਾਂਦੇ ਹਨ। ਉਹਨਾ ਨੇ ਕਿਹਾ ਕਿ ਅਸੀਂ ਮੀਡੀਆ ਰਾਹੀਂ ਲੋਕਾਂ ਅਤੇ ਜਥੇਬੰਦੀਆਂ ਨੂੰ ਅਪੀਲ਼ ਕਰਦੇ ਹਾਂ ਕਿ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦੇ ਵਿਸ਼ੇ ਨਾਲ ਸਬੰਧਿਤ ਮਾਮਲਿਆਂ ਦੇ ਨਿਪਟਾਰੇ ਕਰਨ ਲਈ ਸ਼ਿਕਾਇਤ ਕਰਤਾਂਵਾਂ ਨੂੰ ਨਾਲ ਲੈਕੇ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੋਂ ਤਾਂ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਸੰਭਾਵਿਤ ਦਖਲ਼ ਨਾਲ ਲੋਕਾਂ ਨੂੰ ਸਮੇਂ ਸਿਰ ਨਿਆਂ ਮਿਲ ਸਕੇ। ਉਹਨਾ ਨੇ ਦੱਸਿਆ ਕਿ ਜੋ ਲੋਕ ਕਮਿਸ਼ਨ ਦੇ ਮਾਣਯੋਗ ਮੈਂਬਰ ਸਾਹਿਬ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ ਉਹ ਉਪ ਮੰਡਲ ਮੈਜਿਸਟ੍ਰੇਟ ਬਾਬਾ ਬਕਾਲਾ ਦੇ ਦਫਤਰ ‘ਚ ਆਪਣੇ ਵੇਰਵੇ ਦਰਜ ਕਰਵਾਉਂਣ ਜਾਂ ਫਿਰ ਘੱਟ ਗਿਣਤੀ ਲੋਕ ਭਲਾਈ ਸੰਸਥਾ ਨੂੰ ਆਪਣੇ ਵੇਰਵੇ ਭੇਜਣ ਤਾਂ ਕਿ ਲੜੀਵਾਰ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਕਮਿਸ਼ਨ ‘ਚ ਸੁਣਵਾਈ ਅਧੀਨ ਲਿਆਂਉਂਣ ਲਈ ਦਸਤਾਵੇਜ਼ਾਂ ਸਮੇਤ ਰਿਕਾਰਡ ਤਿਆਰ ਕੀਤਾ ਜਾ ਸਕੇ। ਫੋਟੋ ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਮਨੁੱਖੀ ਅਧਿਕਾਰਾਂ ਦੇ ਹਮਾਇਤੀ ਅਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ ਸਤਨਾਮ ਸਿੰਘ ਗਿੱਲ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *