ਅਦਾਲਤ ਦਾ ਦਰ ਖੁੱਲ੍ਹਿਆ, ਵਿਵਾਦਾਂ ਨੂੰ ਮਿਲਿਆ ਵਿਸਰਾਮ 18 ਜੁਲਾਈ ਨੂੰ ਫਰੀਦਕੋਟ ਤੇ ਜੈਤੋ ਵਿੱਚ ਲੱਗੇਗੀ ਸਪੈਸ਼ਲ ਲੋਕ ਅਦਾਲਤ

Spread the love
ਜੈਤੋ,16 ਜੁਲਾਈ (ਮਨਜੀਤ ਸਿੰਘ ਢੱਲਾ) : ਮਾਨਯੋਗ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਸੰਜੇ ਅਗਨੀਹੋਤਰੀ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੀ ਅਗਵਾਈ ਹੇਠ 18 ਜੁਲਾਈ 2026 ਨੂੰ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਅਤੇ ਸਬ-ਡਿਵੀਜ਼ਨ ਜੈਤੋ ਵਿਖੇ ਸਪੈਸ਼ਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ। ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸੰਜੇ ਅਗਨੀਹੋਤਰੀ ਨੇ ਦੱਸਿਆ ਕਿ ਇਸ ਵਿਸ਼ੇਸ਼ ਲੋਕ ਅਦਾਲਤ ਵਿੱਚ ਮੁੱਖ ਤੌਰ ‘ਤੇ ਚੈੱਕ ਬਾਊਂਸ (ਧਾਰਾ 138, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ) ਨਾਲ ਸੰਬੰਧਿਤ ਮਾਮਲਿਆਂ ਦਾ ਆਪਸੀ ਸਹਿਮਤੀ ਰਾਹੀਂ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਘੱਟ ਸਮੇਂ, ਘੱਟ ਖ਼ਰਚ ਅਤੇ ਆਪਸੀ ਸਹਿਮਤੀ ਨਾਲ ਨਿਪਟਾਰਾ ਸੰਭਵ ਹੁੰਦਾ ਹੈ, ਜਿਸ ਨਾਲ ਦੋਵੇਂ ਧਿਰਾਂ ਨੂੰ ਰਾਹਤ ਮਿਲਦੀ ਹੈ ਅਤੇ ਅਦਾਲਤਾਂ ‘ਤੇ ਪੈਂਦਾ ਬੋਝ ਵੀ ਘਟਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਚੈੱਕ ਬਾਊਂਸ ਨਾਲ ਸੰਬੰਧਿਤ ਕੇਸ ਲੰਬਿਤ ਹਨ ਅਤੇ ਉਹ ਲੋਕ ਅਦਾਲਤ ਰਾਹੀਂ ਉਨ੍ਹਾਂ ਦਾ ਨਿਪਟਾਰਾ ਕਰਵਾਉਣਾ ਚਾਹੁੰਦੇ ਹਨ, ਉਹ ਸੰਬੰਧਿਤ ਅਦਾਲਤ ਵਿੱਚ ਸਮੇਂ ਸਿਰ ਆਪਣੀ ਦਰਖ਼ਾਸਤ ਪੇਸ਼ ਕਰਨ, ਤਾਂ ਜੋ ਉਨ੍ਹਾਂ ਦੇ ਕੇਸ ਇਸ ਸਪੈਸ਼ਲ ਲੋਕ ਅਦਾਲਤ ਵਿੱਚ ਸ਼ਾਮਲ ਕੀਤੇ ਜਾ ਸਕਣ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਕਿਹਾ ਕਿ ਫਰੀਦਕੋਟ ਦੇ ਨਾਲ-ਨਾਲ ਸਬ-ਡਿਵੀਜ਼ਨ ਜੈਤੋ ਵਿਖੇ ਵੀ ਇਹ ਸਪੈਸ਼ਲ ਲੋਕ ਅਦਾਲਤ ਲੱਗੇਗੀ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਮੌਕੇ ਦਾ ਲਾਭ ਉਠਾਉਣ ਅਤੇ ਆਪਸੀ ਸਹਿਮਤੀ ਨਾਲ ਆਪਣੇ ਵਿਵਾਦਾਂ ਦਾ ਸਥਾਈ ਹੱਲ ਕਰਵਾਉਣ ਦੀ ਅਪੀਲ ਕੀਤੀ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *