ਬਾਜਾਖਾਨਾ 16 ਜੁਲਾਈ (ਗੁਰਦੀਪ ਸਿੰਘ ਢਿੱਲੋਂ ):- ਅੱਜ ਸੀ•ਐਚ•ਸੀ • ਬਾਜਾਖਾਨਾ ਵਿਖੇ ਸ੍ਰੀ ਮਤੀ ਰਾਜਵਿੰਦਰ ਕੌਰ ਐਮ •ਪੀ•ਐਚ• ਐੱਸ• ਦੀ ਤਰੱਕੀ ਹੋਣ ਕਾਰਨ ਵਿਦਾਇਗੀ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਬਾਜਾਖਾਨਾ ਹਸਪਤਾਲ ਦੇ ਸਮੂਹ ਕਰਮਚਾਰੀ ਸ਼ਾਮਲ ਹੋਏ। ਸਾਰਿਆਂ ਵੱਲੋਂ ਮੈਡਮ ਸ੍ਰੀਮਤੀ ਰਾਜਵਿੰਦਰ ਕੌਰ ਨੂੰ ਸਨਮਾਨਿਤ ਕਰਨ ਉਪਰੰਤ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਰਾਜਵਿੰਦਰ ਕੌਰ ਵੱਲੋਂ ਸਾਰਿਆਂ ਕਰਮਚਾਰੀਆਂ ਅਤੇ ਸਮੂਹ ਸਟਾਫ ਦਾ ਦਿਲੋਂ ਧੰਨਵਾਦ ਕੀਤਾ ਗਿਆ।






