ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਚਹਿਲਾਂ ਵਿਖੇ ਸਾਵਣ ਮਹੀਨੇ ਦੌਰਾਨ ਹੋਣਗੇ ਵਿਸ਼ੇਸ਼ ਧਾਰਮਿਕ ਸਮਾਗਮ

Spread the love
ਸਮਰਾਲਾ, 16 ਜੁਲਾਈ (ਮੁਕੇਸ਼ ਵਰਮਾ) – ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ ਧਾਮ, ਚਹਿਲਾਂ (ਸਮਰਾਲਾ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਵਣ ਮਹੀਨੇ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਜਾਣਗੇ। ਮੰਦਰ ਕਮੇਟੀ ਵੱਲੋਂ ਸਮਾਗਮਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਅਤੇ ਬਲਵਿੰਦਰ ਤਗੜ ਨੇ ਦੱਸਿਆ ਕਿ ਸਾਵਣ ਦਾ ਮਹੀਨਾ ਭਗਵਾਨ ਭੋਲੇਨਾਥ ਦੀ ਭਗਤੀ ਲਈ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਸ ਮਹੀਨੇ ਦੌਰਾਨ ਅਮਰਨਾਥ ਯਾਤਰਾ, ਮਨੀਮਹੇਸ਼ ਯਾਤਰਾ ਅਤੇ ਮਾਤਾ ਜੀ ਦੇ ਗੁਪਤ ਨਵਰਾਤਰੇ ਦੇਸ਼ ਭਰ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਏ ਜਾਂਦੇ ਹਨ। ਉਨ੍ਹਾਂ ਸਮੂਹ ਸੰਗਤ ਨੂੰ ਮੰਦਰ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੰਦਰ ਕਮੇਟੀ ਦੇ ਸੇਵਾਦਾਰ ਨੀਲ ਕਮਲ ਸ਼ਰਮਾ ਨੇ ਦੱਸਿਆ ਕਿ 28 ਜੁਲਾਈ ਨੂੰ ਸ਼੍ਰੀ ਹਨੁਮਾਨ ਸੇਵਕ ਪਰਿਵਾਰ ਵੱਲੋਂ ਸੁੰਦਰਕਾਂਡ ਪਾਠ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਾਵਣ ਮਹੀਨੇ ਦੇ ਹਰ ਸੋਮਵਾਰ ਨੀਲਮ ਵਰਮਾ ਪਰਿਵਾਰ ਦੇ ਸਹਿਯੋਗ ਨਾਲ ਵਿਸ਼ੇਸ਼ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਮੌਕਿਆਂ ‘ਤੇ ਮੀਨਾ ਰਾਣੀ ਕੀਰਤਨ ਮੰਡਲੀ (ਮਾਛੀਵਾੜਾ), ਰਾਣੀ ਸ਼ਰਮਾ ਕੀਰਤਨ ਮੰਡਲੀ (ਦੋਰਾਹਾ), ਦਰਸ਼ਨਾ ਗਰੋਵਰ (ਸ੍ਰੀ ਦੁਰਗਾ ਸ਼ਕਤੀ ਮੰਦਰ, ਮਾਛੀਵਾੜਾ ਸਾਹਿਬ) ਅਤੇ ਨਿਧੀ ਵਰਮਾ ਕੀਰਤਨ ਮੰਡਲੀ (ਖੰਨਾ) ਵੱਲੋਂ ਭਗਵਾਨ ਸ਼ਿਵ ਦੇ ਭਜਨ ਅਤੇ ਮਾਤਾ ਰਾਣੀ ਦੀਆਂ ਭੇਟਾਂ ਪੇਸ਼ ਕੀਤੀਆਂ ਜਾਣਗੀਆਂ। ਮੰਦਰ ਦੇ ਮੁੱਖ ਪੁਜਾਰੀ ਸ਼ੁਰੇਸ਼ ਗੁਰੂ ਜੀ ਨੇ ਕਿਹਾ ਕਿ ਸਾਵਣ ਮਹੀਨੇ ਦੌਰਾਨ ਭਗਵਾਨ ਸ਼ਿਵ ਦੀ ਸੱਚੇ ਮਨ ਨਾਲ ਉਪਾਸਨਾ ਕਰਨ ਅਤੇ ਸੋਮਵਾਰ ਦੇ ਵਰਤ ਰੱਖਣ ਨਾਲ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਸੰਗਤ ਨੂੰ ਸਾਵਣ ਮਹੀਨੇ ਦੇ ਸਮੂਹ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਪੁੰਨ ਪ੍ਰਾਪਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਰਾਜਵੀਰ ਨੰਦਾ, ਜੈ ਪ੍ਰਕਾਸ਼ ਸ਼ਰਮਾ, ਰਜਿੰਦਰ ਅਰੋੜਾ, ਮਨੋਜ ਸ਼ਰਮਾ, ਗੁਲਸ਼ਨ ਕੁਮਾਰ, ਕਮਲ ਚੀਨਾ, ਅਜੇ ਕੁਮਾਰ, ਕਾਲੀ ਮਾਸਟਰ, ਜਨਗਰਾ ਜੀ, ਬਲਦੇਵ ਸ਼ਰਮਾ, ਆਲਸੀ ਭਗਤ ਸਮੇਤ ਮੰਦਰ ਕਮੇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *