ਆਇਜੈਕ ਲਕਸ ਨੇ ਲੁਧਿਆਣਾ ਵਿੱਚ ਖੋਲ੍ਹਿਆ ਨਵਾਂ ਕਲੀਨਿਕ, ਦੇਸ਼ ਭਰ ਵਿੱਚ 16ਵਾਂ ਸੈਂਟਰ ਸ਼ੁਰੂ

Spread the love
 ਅੰਮ੍ਰਿਤਸਰ17 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ  )=ਪ੍ਰੀਮੀਅਮ ਮੈਡੀਕਲ ਐਸਥੈਟਿਕਸ ਅਤੇ ਵੈੱਲਨੈੱਸ ਬ੍ਰਾਂਡ ਆਇਜੈਕ ਲਕਸ ਨੇ ਸਿਵਲ ਲਾਈਨਜ਼,  ਲੁਧਿਆਣਾ  ਵਿੱਚ ਆਪਣੇ ਨਵੇਂ ਕਲੀਨਿਕ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਆਇਜੈਕ ਲਕਸ ਦਾ ਇਹ ਦੇਸ਼ ਭਰ ਵਿੱਚ 16ਵਾਂ ਸੈਂਟਰ ਬਣ ਗਿਆ ਹੈ। ਆਇਜੈਕ ਲਕਸ ਦੀ ਸੰਸਥਾਪਕ ਅਤੇ ਐਮਡੀ ਡਾ. ਗੀਤਿਕਾ ਮਿੱਤਲ ਗੁਪਤਾ ਲਈ ਇਹ ਲਾਂਚ ਖਾਸ ਮਹੱਤਵ ਰੱਖਦਾ ਹੈ, ਕਿਉਂਕਿ ਇਹ ਉਨ੍ਹਾਂ ਦੇ ਹੋਮ ਸਟੇਟ ਪੰਜਾਬ ਵਿੱਚ ਬ੍ਰਾਂਡ ਦਾ ਮੋਹਾਲੀ ਤੋ ਬਾਅਦ  ਲੁਧਿਆਣਾ  ਵਿਚ ਦੂਜਾ ਕਲੀਨਿਕ ਹੈ। ਡਾ. ਗੁਪਤਾ ਪ੍ਰਸਿੱਧ ਉਦਯੋਗਪਤੀ ਅਤੇ ਇੰਟਰਨੈਸ਼ਨਲ ਟ੍ਰੈਕਟਰਜ਼ ਲਿਮਿਟਡ ਦੇ ਵਾਈਸ ਚੇਅਰਪਰਸਨ  ਏ.ਐੱਸ. ਮਿੱਤਲ ਦੀ ਧੀ ਹਨ। ਲਗਭਗ 1200 ਵਰਗ ਫੁੱਟ ਵਿੱਚ ਫੈਲਿਆ ਇਹ ਅਧੁਨਿਕ ਕਲੀਨਿਕ ਆਧੁਨਿਕ ਐਸਥੈਟਿਕ ਤਕਨੀਕਾਂ ਨਾਲ ਲੈਸ ਹੈ। ਇੱਥੇ 12 ਪ੍ਰਸ਼ਿਖਿਆ ਪ੍ਰਾਪਤ ਮਾਹਿਰਾਂ ਦੀ ਟੀਮ ਸਕਿਨ, ਵਾਲਾਂ, ਐਂਟੀ-ਏਜਿੰਗ ਅਤੇ ਵੈੱਲਨੈੱਸ ਨਾਲ ਸੰਬੰਧਿਤ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰੇਗੀ। ਲਾਂਚ ਤੋਂ ਬਾਅਦ ਡਾ. ਗੀਤਿਕਾ ਮਿੱਤਲ ਗੁਪਤਾ ਨੇ ਕਿਹਾ ਕਿ ਸਾਰੇ ਆਇਜੈਕ ਲਕਸ ਕਲੀਨਿਕਾਂ ਵਿੱਚ ਇੱਕੋ ਜਿਹੇ ਮੈਡੀਕਲ ਮਿਆਰ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣਾ ਬ੍ਰਾਂਡ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਕਿਹਾ ਕਿ ਕਲੀਨਿਕਲ ਪ੍ਰੋਟੋਕੋਲ, ਤਕਨੀਕ, ਟ੍ਰੇਨਿੰਗ ਅਤੇ ਮਰੀਜ਼ਾਂ ਦੇ ਤਜਰਬੇ ਤੱਕ, ਹਰ ਪੱਧਰ ‘ਤੇ ਇੱਕੋ ਜਿਹੀ ਮੈਡੀਕਲ ਅਤੇ ਨੈਤਿਕ ਪ੍ਰਣਾਲੀ ਦੀ ਪਾਲਣਾ ਕੀਤੀ ਜਾਂਦੀ ਹੈ। ਵਧਾਅ ਕਦੇ ਵੀ ਗੁਣਵੱਤਾ ਨਾਲ ਸਮਝੌਤਾ ਕਰਕੇ ਨਹੀਂ ਕੀਤਾ ਜਾਂਦਾ। ਡਾ. ਗੁਪਤਾ ਨੇ ਦੱਸਿਆ ਕਿ ਚੰਡੀਗੜ੍ਹ ਦੀ ਬਜਾਏ  ਲੁਧਿਆਣਾ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇੱਥੇ ਨੌਜਵਾਨ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ, ਲੋਕ ਐਡਵਾਂਸਡ ਐਸਥੈਟਿਕ ਇਲਾਜਾਂ ਬਾਰੇ ਹੋਰ ਜਾਗਰੂਕ ਹਨ ਅਤੇ ਟ੍ਰਾਈਸਿਟੀ ਤੇ ਆਸ-ਪਾਸ ਦੇ ਖੇਤਰਾਂ ਤੋਂ ਪਹੁੰਚ ਵੀ ਆਸਾਨ ਹੈ। ਲੁਧਿਆਣਾ ਕਲੀਨਿਕ ਵਿੱਚ ਆਰਟਿਕਾ ਵਰਗੀ ਨਾਨ-ਇਨਵੇਸਿਵ ਬਾਡੀ ਕਾਂਟੂਰਿੰਗ ਅਤੇ ਫੈਟ ਰਿਡਕਸ਼ਨ ਤਕਨੀਕ ਦੇ ਨਾਲ ਕਲਾਰਾ ਵਰਗੀ ਅਧੁਨਿਕ ਲੇਜ਼ਰ ਤਕਨੀਕ ਵੀ ਉਪਲਬਧ ਹੈ, ਜੋ ਖਾਸ ਤੌਰ ‘ਤੇ ਭਾਰਤੀ ਅਤੇ ਡਾਰਕ ਸਕਿਨ ਟੋਨ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਨਤੀਜੇ ਦਿੰਦੀ ਹੈ ਇਸ ਮੌਕੇ ‘ਤੇ ਸੀਈਓ ਝਰਨਾ ਧਰ ਨੇ ਕਿਹਾ ਕਿ ਆਇਜੈਕ ਲਕਸ ਲਈ ਕਾਮਯਾਬੀ ਸਿਰਫ਼ ਸੈਂਟਰਾਂ ਦੀ ਗਿਣਤੀ ਨਹੀਂ, ਸਗੋਂ ਮਰੀਜ਼ਾਂ ਦੇ ਬਿਹਤਰ ਨਤੀਜੇ, ਲੰਮੇ ਸਮੇਂ ਤੱਕ ਚਮੜੀ ਦੀ ਸਿਹਤ ਅਤੇ ਇੱਕ ਭਰੋਸੇਮੰਦ ਮੈਡੀਕਲ ਬ੍ਰਾਂਡ ਵਜੋਂ ਪਛਾਣ ਬਣਾਉਣਾ ਹੈ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *