ਮਾਛੀਵਾੜਾ ਦੇ ਸਮਾਰਟ ਸਕੂਲ ‘ਚ 2 ਦਿਨ ਤੋਂ ਬਿਜਲੀ ਗੁਲ, ਗਰਮੀ ‘ਚ ਤੜਫ ਰਹੇ ਮਾਸੂਮ   ਚਿਪ ਵਾਲਾ ਮੀਟਰ ਬੰਦ ਹੋਣ ਕਾਰਨ ਪੱਖੇ, ਲਾਈਟਾਂ ਤੇ ਪਾਣੀ ਸਭ ਬੰਦ, ਅਧਿਆਪਕਾ ਹੱਥੀਂ ਪੱਖਾ ਝੱਲਦੀ ਰਹੀ

Spread the love
ਮਾਛੀਵਾੜਾ ਸਾਹਿਬ, 17 ਜੁਲਾਈ (ਸੁੱਚਾ ਬੰਗੜ)-ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਨੂੰ “ਸਮਾਰਟ ਸਕੂਲ” ਬਣਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਮਾਛੀਵਾੜਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰਬਰ-3 ‘ਚ ਪਿਛਲੇ 2 ਦਿਨਾਂ ਤੋਂ ਬਿਜਲੀ ਸਪਲਾਈ ਠੱਪ ਪਈ ਹੈ। ਇਸ ਕਾਰਨ ਪੜ੍ਹਨ ਆਏ ਛੋਟੇ-ਛੋਟੇ ਬੱਚੇ ਹੁੰਮਸ ਭਰੀ ਗਰਮੀ ‘ਚ ਹਾਲੋ-ਬੇਹਾਲ ਹੋ ਰਹੇ ਹਨ।  ਪੱਤਰਕਾਰਾਂ ਵੱਲੋਂ ਅੱਜ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਕਲਾਸਾਂ ‘ਚ ਬਿਜਲੀ ਨਾ ਹੋਣ ਕਾਰਨ ਬੱਚੇ ਕਿਤਾਬਾਂ-ਕਾਪੀਆਂ ਨੂੰ ਹੱਥੀਂ ਪੱਖੇ ਵਾਂਗ ਝੱਲ ਕੇ ਪੜ੍ਹਾਈ ਕਰਨ ਨੂੰ ਮਜਬੂਰ ਸਨ। ਕਈ ਬੱਚੇ ਤਾਂ ਗਰਮੀ ਕਾਰਨ ਪਸੀਨੇ ਨਾਲ ਭਿੱਜੇ ਹੋਏ ਸਨ। ਸਕੂਲ ‘ਚ ਲੱਗੇ ਪੱਖੇ, ਲਾਈਟਾਂ ਬੰਦ ਪਈਆਂ ਸਨ ਅਤੇ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਨਹੀਂ ਸੀ। ਇੱਕ ਅਧਿਆਪਕਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਬਿਜਲੀ ਵਿਭਾਗ ਨੇ ਸਕੂਲ ‘ਚ ਚਿਪ ਵਾਲਾ ਮੀਟਰ ਲਗਾਇਆ ਸੀ। ਪੈਸੇ ਖਤਮ ਹੋਣ ਕਾਰਨ ਕੱਲ੍ਹ ਤੋਂ ਸਪਲਾਈ ਕੱਟ ਦਿੱਤੀ ਗਈ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।  ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੀ ਤੋਂ ਪੰਜਵੀਂ ਤੱਕ ਦੀਆਂ 5 ਜਮਾਤਾਂ ਦੇ 165 ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ‘ਚ ਸਿਰਫ ਇੱਕ ਹੀ ਅਧਿਆਪਕਾ ਮੌਜੂਦ ਸੀ। ਗਰਮੀ ਅਤੇ ਹਨੇਰੇ ਕਾਰਨ ਬੱਚੇ ਕਮਰਿਆਂ ਨੂੰ ਛੱਡ ਕੇ ਵਰਾਂਡੇ ‘ਚ ਬੈਠ ਕੇ ਪੜ੍ਹਨ ਲਈ ਮਜਬੂਰ ਸਨ।
ਸਵਾਲ ਇਹ ਉੱਠਦਾ ਹੈ ਕਿ ਏ.ਸੀ. ਵਾਲੇ ਕਮਰਿਆਂ ‘ਚ ਬੈਠੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਮਾਸੂਮਾਂ ਦੀ ਤਕਲੀਫ਼ ਕਿਉਂ ਨਜ਼ਰ ਨਹੀਂ ਆ ਰਹੀ? ਬਾਕਸ
*ਆਂਗਣਵਾੜੀ ‘ਚ ਵੀ ਬੁਰਾ ਹਾਲ* ਸਕੂਲ ਕੈਂਪਸ ‘ਚ ਚੱਲ ਰਹੇ ਆਂਗਣਵਾੜੀ ਸੈਂਟਰ ‘ਚ 3 ਤੋਂ 4 ਸਾਲ ਦੇ ਬੱਚੇ ਪੜ੍ਹਦੇ ਹਨ। ਬਿਜਲੀ ਨਾ ਹੋਣ ਕਾਰਨ ਆਂਗਣਵਾੜੀ ਵਰਕਰ ਛੋਟੇ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਹੱਥੀਂ ਪੱਖਾ ਝੱਲਦੀ ਨਜ਼ਰ ਆਈ।
ਬਿਜਲੀ ਨਾ ਹੋਣ ਕਾਰਨ ਸਕੂਲ ‘ਚ ਪਾਣੀ ਦੀ ਵੀ ਭਾਰੀ ਕਿੱਲਤ ਹੈ। ਮਿਡ-ਡੇ-ਮੀਲ ਬਣਾਉਣ ਵਾਲੀਆਂ ਵਰਕਰਾਂ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹ ਗੁਆਂਢੀ ਘਰਾਂ ‘ਚੋਂ ਪਾਣੀ ਮੰਗ ਕੇ ਲਿਆ ਰਹੀਆਂ ਹਨ। ਉਸੇ ਪਾਣੀ ਨਾਲ ਹੀ ਖਾਣਾ ਬਣਾਇਆ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਪੀਣ ਲਈ ਵੀ ਦਿੱਤਾ ਜਾ ਰਿਹਾ ਹੈ। ਵਰਕਰਾਂ ਨੇ ਕਿਹਾ ਕਿ 3 ਹਜ਼ਾਰ ਰੁਪਏ ਮਹੀਨਾ ਤਨਖਾਹ ‘ਚ ਉਹ ਪਹਿਲਾਂ ਹੀ ਘੱਟ ਪੈਸਿਆਂ ‘ਚ ਕੰਮ ਕਰਦੀਆਂ ਹਨ, ਹੁਣ ਗਰਮੀ ‘ਚ ਪਾਣੀ ਢੋਣਾ ਹੋਰ ਮੁਸ਼ਕਲ ਹੋ ਗਿਆ ਹੈ। ਇਸ ਸਬੰਧੀ ਜਦੋਂ ਬਲਾਕ ਸਿੱਖਿਆ ਅਫਸਰ ਰਾਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਿਪ ਵਾਲੇ ਮੀਟਰਾਂ ਕਾਰਨ ਇਹ ਸਮੱਸਿਆ ਆਈ ਹੈ। ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਗਿਆ ਹੈ ਅਤੇ ਜਲਦੀ ਹੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *