ਅਧਿਆਪਕ ਪ੍ਰਮੋਦ ਧੀਰ ਨੇ ਯੂਨੀਵਰਸਿਟੀ ਕਾਲਜ ਜੈਤੋ ਦੀ ਲਾਇਬਰੇਰੀ ਲਈ 40 ਕਿਤਾਬਾਂ ਦਾਨ ਕੀਤੀਆਂ

Spread the love
ਜੈਤੋ 17 ਜੁਲਾਈ (ਗੁਰਦੀਪ ਸਿੰਘ ਢਿੱਲੋਂ ): ਪਿਛਲੇ ਦਿਨੀਂ ਪ੍ਰਮੋਦ ਧੀਰ ਕੰਪਿਊਟਰ ਅਧਿਆਪਕ ਸਰਕਾਰੀ ਹਾਈ ਸਕੂਲ ਢੈਪਈ ਜ਼ਿਲ੍ਹਾ ਫਰੀਦਕੋਟ ਨੇ ਯੂਨੀਵਰਸਿਟੀ ਕਾਲਜ ਜੈਤੋ ਦੀ ਲਾਇਬਰੇਰੀ ਲਈ ਲਗਭਗ 40 ਕਿਤਾਬਾਂ ਦਾਨ ਕੀਤੀਆਂ। ਉਹਨਾਂ ਨੇ ਯੂਨੀਵਰਸਿਟੀ ਕਾਲਜ ਜੈਤੋ ਦੇ ਇੰਚਾਰਜ਼ ਪ੍ਰਿੰਸੀਪਲ ਸਮਰਾਟ ਖੰਨਾ ਅਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ ਪਰਮਿੰਦਰ ਸਿੰਘ ਤੱਗੜ ਦੀ ਅਗਵਾਈ ਹੇਠ ਇਹ ਕਿਤਾਬਾਂ ਯੂਨੀਵਰਸਿਟੀ ਕਾਲਜ ਜੈਤੋ ਦੀ ਲਾਇਬਰੇਰੀ ਲਈ ਦਾਨ ਕੀਤੀਆਂ। ਇਹਨਾਂ ਕਿਤਾਬਾਂ ਵਿੱਚ ਅਧਿਆਪਕ ਪ੍ਰਮੋਦ ਧੀਰ ਦੀ ਖੁਦ ਦੀ ਲਿਖੀ ਕਿਤਾਬ “ਜਗਦੀ ਅੱਖ ਜਗਾਏ ਆਸ” ਦੀਆਂ 5 ਕਾਪੀਆਂ ਅਤੇ 35 ਦੇ ਕਰੀਬ ਹੋਰ ਵੱਖ ਵੱਖ ਵਿਸ਼ਿਆਂ ਵਾਲੀਆਂ ਕਿਤਾਬਾਂ ਕਾਲੇਜ ਦੀ ਲਾਇਬਰੇਰੀ ਲਈ ਦਾਨ ਕੀਤੀਆਂ ਗਈ। ਕਾਲਜ਼ ਦੇ ਪੰਜਾਬੀ ਲੈਕਚਰਾਰ ਡਾ ਹਲਵਿੰਦਰ ਸਿੰਘ, ਰੁਪਿੰਦਰਪਾਲ ਸਿੰਘ ਧਰਮਸੋਤ, ਪ੍ਰੋ ਸ਼ਿਲਪਾ ਕਾਂਸਲ, ਲਾਇਬ੍ਰੇਰੀਅਨ ਮੀਨਾਕਸ਼ੀ ਜੋਸ਼ੀ ਅਤੇ ਸਮੂਹ ਸਟਾਫ਼ ਨੇ ਪ੍ਰਮੋਦ ਧੀਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ  ਸਮਰਾਟ ਖੰਨਾ ਨੇ ਪ੍ਰਮੋਦ ਧੀਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਕਿਤਾਬਾਂ ਕਾਲਜ ਦੇ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਹੋਣਗੀਆਂ। ਇਸ ਮੌਕੇ ਪੱਤਰਕਾਰ ਅਸ਼ੋਕ ਧੀਰ ਅਤੇ ਜ਼ਿਲ੍ਹਾ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਵੀ ਹਾਜ਼ਰ ਸਨ ।
ਫੋਟੋ: ਕੰਪਿਊਟਰ ਅਧਿਆਪਕ ਪ੍ਰਮੋਦ ਧੀਰ ਯੂਨੀਵਰਸਿਟੀ ਕਾਲਜ ਜੈਤੋ ਦੀ ਲਾਇਬਰੇਰੀ ਲਈ ਕਿਤਾਬਾਂ ਦਾ ਸੈੱਟ ਪ੍ਰੋ ਪਰਮਿੰਦਰ ਸਿੰਘ ਤੱਗੜ ਨੂੰ ਸੌਂਪਦੇ ਹੋਏ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *