ਹਰਸ਼ਦੀਪ ਸਿੰਘ  ਬਣਿਆ ਹੈਡ ਬੁਆਏ, ਐਂਜਲ ਬਣੀ ਹੈਡ ਗਰਲ  -ਕੇਸੀ ਪਬਲਿਕ ਸਕੂਲ ’ਚ ਅਨੁਸ਼ਾਸਨ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਰੱਖੇਣਗੇ – ਅਸ਼ਵਨੀ ਦੱਤਾ -ਕੇਸੀ ਸਕੂਲ ’ਚ ਇਨਵੈਸਟੀਚਰ ਸੇਰੇਮਨੀ-2026 ਦਾ ਆਯੋਜਨ,

Spread the love
ਨਵਾਂਸ਼ਹਿਰ, 18 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ’ਤੇ  ਸੱਥਿਤ ਕੇਸੀ ਪਬਲਿਕ ਸਕੂਲ ਨੇਚੰਗੇ ਅਨੁਸ਼ਾਸਨ, ਡਿਊਟੀ, ਵਫ਼ਾਦਾਰੀ ਅਤੇ ਸਕੂਲ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ 2026-27 ਲਈ ਹੈਡ ਬੁਆਏ ਅਤੇ ਹੈੱਡ ਗਰਲ ਦੇ ਨਾਲ 4 ਹਾਊਸ ਕਲਾਸਾਂ ਲਈ ਇਨਵੈਸਟੀਚਰ ਸੇਰੇਮਨੀ –2026 ਕਰਵਾਈ ਗਈ। ਇਸ ਸਾਦੇ ਸਮਾਗਮ ’ਚ ਕੇਸੀ ਗਰੁੱਪ ਦੇ ਸੀਈਓ (ਗਰੁਪ ਕੈਪਟਨ) ਅਸ਼ਵਨੀ ਦੱਤਾ  ਅਤੇ ਸਾਰਾ ਸਟਾਫ ਮੌਜੂਦ ਹੋਇਆ ਸਕੂਲ ਦੇ ਪ੍ਰਿੰਸੀਪਲ ਰੰਜਨਾ ਖੰਨਾ ਅਤੇ ਸੀਈਓ ਅਸ਼ਵਨੀ ਦੱਤਾ ਨੇ ਕਿਹਾ ਕਿ ਕੇਸੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਇਹ ਟੀਮ ਅਨੁਸ਼ਾਸਨ, ਡਿਊਟੀ, ਵਫ਼ਾਦਾਰੀ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਰੱਖਣਗੇ। ਇੱਕ ਚੰਗੇ ਅਧਿਆਪਕ ਵਾਂਗ, ਉਹ ਛੋਟੇ ਬੱਚਿਆਂ ਨੂੰ ਪਿਆਰ ਕਰਣਗੇ ਅਤੇ ਵੱਡਿਆਂ ਦਾ ਸਤਿਕਾਰ ਕਰਣਗੇ। ਸਾਨੂੰ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮਨੁੱਖ ਦਾ ਭਵਿੱਖ ਅਨੁਸ਼ਾਸਨ, ਡਿਊਟੀ, ਵਫ਼ਾਦਾਰੀ ਅਤੇ ਸਮਰਪਣ ’ਚ ਹੈ। ਇਸ ਦੌਰਾਨ ਪਲੱਸ ਟੂ ਦੇ ਹਰਸ਼ਦੀਪ ਸਿੰਘ ਨੂੰ ਸਕੂਲ ਹੈਡ ਬੁਆਏ ਅਤੇ ਏਂਜਲ ਨੂੰ ਸਕੂਲ ਹੈਡ ਗਰਲ ਚੁਣਿਆ ਗਿਆ। ਡਿਊਟੀ  ਕਰਨ ਵਾਲੇ  ਵਿਦਿਆਰਥੀਆਂ ਨੂੰ ਬੈਜ ਲਗਾ ਕੇ ਨਿਯਮਾਂ ਦੀ ਪਾਲਣਾ ਕਰਨ, ਸਕੂਲ ਅਤੇ ਅਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਅਤੇ ਆਪਣੀ ਜ਼ਿੰਦਗੀ ਭਰ ਅਨੁਸ਼ਾਸਨ ਅਤੇ ਡਿਊਟੀ ਦੀ ਪਾਲਣਾ ਕਰਨ ਦੀ ਸਹੁੰ ਚੁਕਾਈ ਗਈ। ਸਾਰਿਆਂ ਨੂੰ ਸਕੂਲ ਸਮੇਂ ਦੌਰਾਨ ਨਿਭਾਉਣ ਵਾਲੇ ਫਰਜ਼ਾਂ, ਖੇਡਾਂ ਅਤੇ ਹੋਰ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੇ ਨਾਲ ਸਹਿਜਵੀਰ ਢਿਲੋ  ਨੂੰ ਮੁਖੀ ਕਾਰਪੋਰੇਟ ਫਾਰਮਿੰਗ ਲਈ ਚੁਣਿਆ ਗਿਆ, ਸ਼ਰਿਆ  ਨੂੰ ਵਾਤਾਵਰਣ ਮੁਖੀ ਵਜੋਂ ਚੁਣਿਆ ਗਿਆ, ਉਨ੍ਹਾਂ ਦੇ ਨਾਲ, ਹਾਊਸ ਵਾਈਜ਼ ਐਮਰਾਲਡ ਹਾਊਸ ਦੇ ਕੈਪਟਨ ਜਸਮੀਨ  ਨੂੰ ਅਤੇ ਵਾਇਸ ਕੈਪਟਨ ਨੀਰਜਾਰਾ, , ਰੂਬੀ ਹਾਊਸ ਦੇ ਲਈ ਕੈਪਟਨ ਮਨਪ੍ਰੀਤ ਨੂੰ ਅਤੇ ਵਾਇਸ ਕੈਪਟਨ ਗੁਰਸ਼ਾਨ ਨੂੰ ਚੁਣਿਆ ਗਿਆ, ਟੋਪਾਜ਼ ਹਾਊਸ ਦੀ ਕੈਪਟਨ ਐਨਾ ਨੂੰ ਅਤੇ ਵਾਇਸ ਕੈਪਟਨ ਸਮਿੱਕਸ਼ਾ ਨੂੰ ਚੁਣਿਆ ਗਿਆ।  ਸੈਫਾਇਰ ਹਾਊਸ ਦੇ ਲਈ  ਕੈਪਟਨ ਕਿਰਨਪ੍ਰੀਤ ਕੌਰ ਨੂੰ ਅਤੇ ਵਾਇਸ ਕੈਪਟਨ ਮਨਵੀਰ ਨੂੰ ਚੁਣਿਆ ਗਿਆ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸੀਈਓ ਅਤੇ  ਸਟਾਫ ਵਲੋਂ ਬੈਜ ਅਤੇ ਉਨ੍ਹਾਂ ਦੇ ਗਲੇ ਦੇ ਲਈ ਸੈਸ਼ੇ  ਟਾਈ ਪਹਿਨਾਈ ਗਈ। ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰੋਗਰਾਮ ਕੋਆਰਡੀਨੇਟਰ ਮੀਨੂੰ ਕੰਡਾ ਨੇ ਸਟੇਜ ਦਾ ਸੰਚਾਲਨ ਬਾਖੁਵੀ ਢੰਗ ਨਾਲ ਕੀਤਾ। ਮੌਕੇ ਤੇ ਹੇਡ ਮਾਸਟਰ ਗੁਰਪਰੀਤ ਸਿੰਘ, ਰਾਜਵੀਰ ਕੌਰ, ਹਿਨਾ ਖੰਨਾ, ਅਮਨਦੀਪ ਕੌਰ ਅਤੇ ਹਰਦੀਪ ਸਿੰਘ ਸੰਧੂ ਸਮੇਤ ਸਮੂਹ ਸਟਾਫ ਮੌਜੂਦ ਰਿਹਾ।
ਫੋਟੋ ਸਕੂਲ ਵਿਖੇ ਸੀਈਓ ਅਸ਼ਵਨੀ ਦੱਤਾ  ਹੋਰ ਸਟਾਫ ਦੇ ਨਾਲ ਸੇਰੇਮਨੀ ਦੋਰਾਨ ਚੁਣੀ ਗਈ ਟੀਮ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *