ਪਿੰਡ ਕਲਿਆਣਪੁਰ ਵਿਖੇ ਖਵਾਜਾ ਪੀਰ ਜੀ ਦਾ 18ਵਾਂ ਸਾਲਾਨਾ ਬੇੜਾ ਮਹੋਤਸਵ ਸ਼ਰਧਾ ਨਾਲ ਮਨਾਇਆ ਸਤਲੁਜ ਦਰਿਆ ਵਿੱਚ ਸ਼ਾਮ ਵੇਲੇ ਖਵਾਜਾ ਪੀਰ ਜੀ ਦਾ ਬੇੜਾ ਛੱਡਿਆ ਗਿਆ,  ਦੇਰ ਰਾਤ ਤੱਕ ਸਜੀ ਸੂਫ਼ੀਆਨਾ ਕਵਾਲੀਆਂ ਦੀ ਮਹਿਫ਼ਲ

Spread the love
ਸ੍ਰੀ ਕੀਰਤਪੁਰ ਸਾਹਿਬ 18 ਜੁਲਾਈ (ਮਨਦੀਪ) ਇਤਿਹਾਸਕ ਨਗਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਵਿਖੇ  ਖਵਾਜਾ ਪੀਰ ਜੀ ਦਾ 18ਵਾਂ ਸਾਲਾਨਾ ਬੇੜਾ ਮਹੋਤਸਵ ਅਤੇ ਵਿਸ਼ਾਲ ਭੰਡਾਰਾ ਅੱਜ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਰਸਮਾਂ ਅਨੁਸਾਰ ਮਨਾਇਆ ਗਿਆ। ਧੰਨ-ਧੰਨ ਬਾਬਾ ਵਡਭਾਗ  ਜੀ ਅਤੇ ਪੰਜ ਪੀਰ ਗੱਦੀ ਦੀ ਰਹਿਮਤ ਸਦਕਾ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੀਆਂ ਹਜ਼ਾਰਾਂ ਸੰਗਤਾਂ ਨੇ ਨਤਮਸਤਕ ਹੋ ਕੇ ਖਵਾਜਾ ਪੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਦੇ ਮੁੱਖ ਸੇਵਾਦਾਰ ਬਾਬਾ ਬੁੱਧ ਗਿਰੀ ਜੀ ਦੀ ਅਗਵਾਈ ਹੇਠ ਸਵੇਰ ਤੋਂ ਹੀ ਧਾਰਮਿਕ ਰਸਮਾਂ ਆਰੰਭ ਹੋ ਗਈਆਂ। ਅੱਜ ਸ਼ਾਮ ਵੇਲੇ ਰਵਾਇਤੀ ਰੀਤ ਅਨੁਸਾਰ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਪਵਿੱਤਰ ਸਤਲੁਜ ਦਰਿਆ ਵਿੱਚ ਖਵਾਜਾ ਪੀਰ ਜੀ ਦਾ ਬੇੜਾ ਛੱਡਿਆ ਗਿਆ, ਜਿਸ ਦੌਰਾਨ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਅਰਦਾਸਾਂ ਕੀਤੀਆਂ ਅਤੇ ਸਰਬੱਤ ਦੇ ਭਲੇ, ਅਮਨ-ਸ਼ਾਂਤੀ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਦੁਆਵਾਂ ਮੰਗੀਆਂ। ਬਾਬਾ ਬੁੱਧ ਗਿਰੀ ਜੀ ਨੇ ਦੱਸਿਆ ਕਿ ਇਹ ਸਾਲਾਨਾ ਮਹੋਤਸਵ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਅਤੇ ਖਵਾਜਾ ਪੀਰ ਜੀ ਦੇ ਦਰਬਾਰ ਪ੍ਰਤੀ ਲੋਕਾਂ ਦੀ ਡੂੰਘੀ ਆਸਥਾ ਹੈ। ਉਨ੍ਹਾਂ ਕਿਹਾ ਕਿ ਇਸ ਦਰਬਾਰ ਵਿੱਚ ਸੱਚੇ ਮਨ ਨਾਲ ਆਉਣ ਵਾਲੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੋਣ ਦਾ ਵਿਸ਼ਵਾਸ ਹੈ। ਸਮਾਗਮ ਦੌਰਾਨ ਸਵੇਰ ਤੋਂ ਹੀ ਸੰਗਤਾਂ ਲਈ ਅਟੁੱਟ ਭੰਡਾਰਾ ਵਰਤਾਇਆ ਗਿਆ, ਜੋ ਦੇਰ ਸ਼ਾਮ ਤੱਕ ਨਿਰੰਤਰ ਚੱਲਦਾ ਰਿਹਾ। ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਬੈਠਣ ਅਤੇ ਹੋਰ ਲੋੜੀਂਦੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ। ਸ਼ਾਮ ਢਲਦੇ ਹੀ ਸੂਫ਼ੀਆਨਾ ਕਵਾਲੀਆਂ ਦੀ ਮਹਿਫ਼ਲ ਸਜਾਈ ਗਈ, ਜਿਸ ਵਿੱਚ ਪ੍ਰਸਿੱਧ ਕਵਾਲੀਆਂ ਨੇ ਖਵਾਜਾ ਪੀਰ ਜੀ ਦੀ ਮਹਿਮਾ ਅਤੇ ਸੂਫ਼ੀ ਕਲਾਮ ਪੇਸ਼ ਕਰਕੇ ਸੰਗਤਾਂ ਨੂੰ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਦੇਰ ਰਾਤ ਤੱਕ ਚੱਲੇ ਕਵਾਲੀਆਂ ਦੇ ਇਸ ਦੌਰ ਦੌਰਾਨ ਪੂਰਾ ਪੰਡਾਲ ਇਲਾਹੀ ਕਲਾਮ ਅਤੇ ਪੀਰਾਂ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ, ਜਦਕਿ ਹਾਜ਼ਰ ਸੰਗਤਾਂ ਨੇ ਪੂਰੀ ਸ਼ਰਧਾ ਨਾਲ ਸਮਾਗਮ ਦਾ ਆਨੰਦ ਮਾਣਿਆ ਇਸ ਮੌਕੇ ਸਮਾਜ ਸੇਵੀ ਖਾਨ ਬਾਈ ਅਮਨਦੀਪ ਸਿੰਘ ਵਿਸ਼ਾਲ ਸਿਕੰਦਰ ਵਿੱਕੀ ਚੱਡਾ ਲਖਨ ਹਰਬੰਸ ਸਿੰਘ ਰਿੰਕੂ ਸੋਮਾ ਸਲੀਮ ਸ਼ੰਕਰ ਪ੍ਰਧਾਨ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *