ਜੰਡਿਆਲਾ ਗੁਰੂ 18 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿੱਥੇ ਕਿ ਸਿੱਖਾਂ ਦੇ ਦਸਵੇਂ ਗੁਰੂ। ਸਾਹਿਬ ਏ ਕਮਾਲ ਸਰਬੰਸ ਦਾਨੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਅੰਤਿਮ ਸਮਾਂ ਬਿਤਾਇਆ, ਅਤੇ ਇਸ ਸਥਾਨ ਤੇ ਹੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 52 ਬਚਨ ਕੀਤੇ ਸਨ, ਅਤੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪ ਸੱਚਖੰਡ ਪਿਆਨਾ ਕਰ ਗਏ ਸਨ।, ਅਤੇ ਦੱਸਿਆ ਜਾਂਦਾ ਹੈ ਕਿ ਇਸ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ 60 ਸਾਲ ਦੀ ਉਮਰ ਤੱਕ ਉਡੀਕ ਕਰਦੇ ਹਨ।, ਇਸ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸੰਗਤਾਂ ਦਾ ਜਥਾ 16 ਜੁਲਾਈ ਨੂੰ ਰਵਾਨਾ ਹੋਇਆ, ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਮੱਲੀ ਨੇ ਦੱਸਿਆ ਕਿ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਦਾਰੇ ਕਰਨ ਵਾਸਤੇ ਜਥਾ ਰਵਾਨਾ ਹੋਇਆ, ਜੋ ਕਿ 17 ਜੁਲਾਈ ਦੀ ਸ਼ਾਮ ਸ੍ਰੀ ਹਜੂਰ ਸਾਹਿਬ ਵਿਖੇ ਪਹੁੰਚਿਆ, ਅਤੇ ਉਥੇ ਸਾਰੇ ਹੀ ਇਤਿਹਾਸਿਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ਕੀਤੇ, ਅਤੇ ਉਸ ਤੋਂ ਬਾਅਦ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਜ਼ਿਲ੍ਾ ਹੰਗੋਲੀ ਵਿਖੇ ਬਣੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ, ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕਾ,) ਵਿਖੇ ਸਥਿਤ ਗੁਰਦੁਆਰਾ ਸਾਹਿਬ ਜੀ ਦੇ ਵੀ ਦਰਸ਼ਨ ਦੀਦਾਰੇ ਕੀਤੇ, ਇੱਕ ਹਫਤੇ ਦੇ ਟੂਰ ਤੋਂ ਬਾਅਦ ਇਹਨਾਂ ਸਭ ਗੁਰਦੁਆਰੇ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਇਹ ਜਥਾ 23 ਜੁਲਾਈ ਨੂੰ ਵਾਪਸ ਪਰਤੇਗਾ, ਇਸ ਜੱਥੇ ਵਿੱਚ ਜਗਦੀਸ਼ ਸਿੰਘ ਜਨੇਰ ,ਹਰਦੀਪ ਸਿੰਘ, ਇੰਦਰਜੀਤ ਸਿੰਘ ,ਬਲਕਾਰ ਸਿੰਘ ,ਗੁਰਦੇਵ ਸਿੰਘ ਮੱਲੀ,, ਤੋਂ ਇਲਾਵਾ ਬੀਬੀਆਂ ਵੀ ਹਾਜ਼ਰ ਸਨ।,