ਪੱਟੀ ਸਦੀਕ, 18 ਜੁਲਾਈ (ਬਲਕਰਨ ਸਿੰਘ ਮਸ਼ਾਲ)- ਵਿਧਾਨ ਸਭਾ ਹਲਕਾ ਬਲੂਆਣਾ ਵਿੱਚ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਅਤੇ ‘ਮਿਸ਼ਨ 2027’ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਅੱਜ ਸਥਾਨਕ ਅਰੋੜਵੰਸ਼ ਧਰਮਸ਼ਾਲਾ ਵਿਖੇ ਸਰਗਰਮ ਕਾਂਗਰਸ ਵਰਕਰਾਂ ਅਤੇ ਡੀ.ਐੱਨ.ਟੀ. (DNT) ਟਾਸਕ ਫੋਰਸ (ਐੱਸ.ਸੀ. ਵਿੰਗ) ਦੀ ਇੱਕ ਹੰਗਾਮੀ ਤੇ ਜ਼ਰੂਰੀ ਮੀਟਿੰਗ ਹੋਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਹਲਕੇ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਡੀ.ਐੱਨ.ਟੀ. ਸਮਾਜ ਦੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਨਾਲ ਜੋੜਨਾ ਰਿਹਾ। ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਫਾਜ਼ਿਲਕਾ ਦੇ ਪ੍ਰਧਾਨ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਨੇ ਇੰਜ. ਬਲਦੇਵ ਸਿੰਘ (ਰਿਟਾ. ਐੱਸ.ਡੀ.ਓ.) ਨੂੰ ਡੀ.ਐੱਨ.ਟੀ. ਟਾਸਕ ਫੋਰਸ ਫਾਜ਼ਿਲਕਾ ਦਾ ਜ਼ਿਲ੍ਹਾ ਚੇਅਰਮੈਨ ਚੁਣੇ ਜਾਣ ‘ਤੇ ਵਧਾਈ ਦਿੱਤੀ ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹਰ ਵਰਗ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਉਨ੍ਹਾਂ ਡੀ.ਐੱਨ.ਟੀ. ਸਮਾਜ ਦੀ ਸਿਆਸੀ ਤੇ ਸਮਾਜਿਕ ਭਾਗੀਦਾਰੀ ਦੀ ਅਹਿਮੀਅਤ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਪਾਰਟੀ ਆਗੂਆਂ ਨੇ ਸਾਂਝੇ ਕੀਤੇ ਵਿਚਾਰ ਮੀਟਿੰਗ ਦੌਰਾਨ ਵੱਖ-ਵੱਖ ਸੀਨੀਅਰ ਆਗੂਆਂ ਨੇ ਵੀ ਪਾਰਟੀ ਦੀ ਚੜ੍ਹਦੀ ਕਲਾ ਲਈ ਆਪਣੇ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਸ਼ਾਮਲ ਸ੍ਰੀ ਵਿਨੋਦ ਬਾਗੜੀ (ਜ਼ਿਲ੍ਹਾ ਵਾਈਸ ਪ੍ਰਧਾਨ), ਘਨਸ਼ਾਮ ਪੰਜਕੋਸੀ (ਸਟੇਟ ਜਨਰਲ ਸਕੱਤਰ, ਐੱਸ.ਸੀ. ਵਿੰਗ), ਰਾਧੇ ਸ਼ਾਮ ਸਾਰਦੀਵਾਲ ਸ੍ਰੀਮਤੀ ਲੱਛਮੀ ਦੇਵੀ (ਰਿਟਾ. ਹੈਲਥ ਸੁਪਰਵਾਈਜ਼ਰ ਅਤੇ ਇੰਜ. ਬਲਦੇਵ ਸਿੰਘ ਦੀ ਧਰਮਪਤਨੀ), ਯੂਥ ਆਗੂ ਦਾ ਵਿਸ਼ੇਸ਼ ਸਨਮਾਨ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਕੀਤੇ ਜਾ ਰਹੇ ਯਤਨਾਂ ਸਦਕਾ, ਯੂਥ ਕਾਂਗਰਸ ਬਲੂਆਣਾ ਦੇ ਹਲਕਾ ਪ੍ਰਧਾਨ ਗੁਰਪੰਥ ਚਹਿਲ ਨੂੰ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਆਗੂਆਂ ਨੇ ਨਿਭਾਈ ਅਹਿਮ ਭੂਮਿਕਾ: ਇਸ ਅਹਿਮ ਮੀਟਿੰਗ ਨੂੰ ਸਫ਼ਲ ਅਤੇ ਸੁਚਾਰੂ ਬਣਾਉਣ ਵਿੱਚ ਸ੍ਰੀ ਰਮੇਸ਼ ਕੰਬੋਜ, ਗੁਰਦੀਪ ਸਿੰਘ, ਵਿਪਨ ਕੰਬੋਜ, ਗੁਰਚਰਨ ਸਿੰਘ, ਪਾਲੀ ਰਾਣਾ, ਰੋਮੀ ਕਿੱਕਰ ਖੇੜਾ, ਅੰਕਿਤ ਅਤੇ ਰਾਜੇਸ਼ ਵਰਮਾ ਨੇ ਵਿਸ਼ੇਸ਼ ਤੇ ਸ਼ਲਾਘਾਯੋਗ ਯੋਗਦਾਨ ਪਾਇਆ।