ਲੋਕਤੰਤਰ ਦੇ ਚੌਥੇ ਥੰਮ੍ਹ ‘ਤੇ ਹਮਲਾ: ਆਪਣੀ ਨਾਕਾਮੀ ਛੁਪਾਉਣ ਲਈ ਡਾਇਟ ਫਿਰੋਜ਼ਪੁਰ ਨੇ ਪੱਤਰਕਾਰ ਵਿਰੁੱਧ ਖੋਲ੍ਹਿਆ ਮੋਰਚਾ।

Spread the love
ਸੱਚ ਦਿਖਾਉਣ ‘ਤੇ ਭੜਕੀ ਡਾਇਟ (ਫਿਰੋਜ਼ਪੁਰ) ਪ੍ਰਿੰਸੀਪਲ ਡੀ.ਸੀ. ਨੂੰ ਲਿਖਤੀ ਸ਼ਿਕਾਇਤ ਕਰਕੇ ਸਰਕਾਰੀ ਕੰਮ ‘ਚ ਵਿਘਨ ਪਾਉਣ ਦਾ ਲਾਇਆ ਦੋਸ਼।
ਬੱਚਿਆਂ ਦਾ ਸੁਨਿਹਰੀ ਭਵਿੱਖ ਬਣਾਉਣ ਵਾਲੀ ਸੰਸਥਾ ਖੁਦ ਕਿਹੜੇ ਰਾਹ ਤੁਰੀ? ਲੋਕਾਂ ਵੱਲੋਂ ਪੈ ਰਹੀਆਂ ਲਾਹਨਤਾਂ
ਕਦੇ ਦਰੱਖਤਾਂ ਦੀ ਕਟਾਈ, ਕਦੇ ਦਾਖਲਿਆਂ ‘ਚ ਬੇਨਿਯਮੀਆਂ ਹਮੇਸ਼ਾ ਵਿਵਾਦਾਂ ‘ਚ ਘਿਰੀ ਰਹਿੰਦੀ ਹੈ ਇਹ ਸੰਸਥਾ
ਫਿਰੋਜ਼ਪੁਰ, 19 ਜੁਲਾਈ (ਅਸ਼ੋਕ ਭਾਰਦਵਾਜ)=ਭਵਿੱਖ ਦੇ ਅਧਿਆਪਕ ਤਿਆਰ ਕਰਨ ਵਾਲੀ ਅਤੇ ਬੱਚਿਆਂ ਦੇ ਹੱਥਾਂ ਵਿੱਚ ਕਲਮ ਫੜਾ ਕੇ ਦੇਸ਼ ਦਾ ਸੁਨਿਹਰੀ ਭਵਿੱਖ ਸਿਰਜਣ ਵਾਲੀ ਸਰਕਾਰੀ ਸੰਸਥਾ ਡਾਇਟ (ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ) ਫਿਰੋਜ਼ਪੁਰ ਅੱਜ-ਕੱਲ੍ਹ ਆਪਣੀਆਂ ਪ੍ਰਬੰਧਕੀ ਨਾਕਾਮੀਆਂ ਅਤੇ ਤਾਨਾਸ਼ਾਹੀ ਰਵੱਈਏ ਕਾਰਨ ਸੁਰਖੀਆਂ ਵਿੱਚ ਹੈ। ਸੰਸਥਾ ਅੰਦਰ ਚੱਲ ਰਹੀ ਲਾਪਰਵਾਹੀ ਅਤੇ ਸਮੇਂ ਤੋਂ ਪਹਿਲਾਂ ਪਸਰਨ ਵਾਲੇ ਸਨਾਟੇ ਦੀ ਸੱਚੀ ਖ਼ਬਰ ਨਸ਼ਰ ਕਰਨ ਤੋਂ ਬੁਖਲਾਈ ਡਾਇਟ ਦੀ ਪ੍ਰਿੰਸੀਪਲ ਵੱਲੋਂ ਲੋਕਤੰਤਰ ਦੇ ਚੌਥੇ ਥੰਮ੍ਹ (ਮੀਡੀਆ) ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ‘ਅਖਬਾਰ ਪੰਜਾਬ ਦਾ ਖੁਲਾਸਾ’ ਦੇ ਸੰਪਾਦਕ ਅਤੇ ਦਿ ਡਿਸਟ੍ਰਿਕਟ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਭਾਰਦਵਾਜ ਵੱਲੋਂ ਪਿਛਲੇ ਦਿਨੀਂ ਡਾਇਟ ਫਿਰੋਜ਼ਪੁਰ ਦਾ ਇੱਕ ਸਟਿੰਗ ਆਪ੍ਰੇਸ਼ਨ ਕਰਕੇ ਦਿਖਾਇਆ ਗਿਆ ਸੀ ਕਿ ਕਿਵੇਂ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਛੁੱਟੀ ਦੇ ਤੈਅ ਸਮੇਂ (ਦੁਪਹਿਰ 1:30 ਵਜੇ) ਤੋਂ ਪਹਿਲਾਂ ਹੀ, ਕਰੀਬ 1:05 ਵਜੇ ਪੂਰੀ ਸੰਸਥਾ ਖਾਲੀ ਹੋ ਜਾਂਦੀ ਹੈ, ਕਲਾਸ ਰੂਮ ਸੁੰਨੇ ਪਏ ਹੁੰਦੇ ਹਨ ਅਤੇ ਖੁਦ ਪ੍ਰਿੰਸੀਪਲ ਮੈਡਮ ਵੀ ਆਪਣੀ ਕੁਰਸੀ ਤੋਂ ਗਾਇਬ ਮਿਲਦੇ ਹਨ। ਸੰਸਥਾ ਦੀ ਇਸ ਵੱਡੀ ਨਾਕਾਮੀ ਨੂੰ ਜਨਤਕ ਕਰਨ ‘ਤੇ ਆਪਣੀ ਪਿੱਠ ਥਾਪੜਨ ਜਾਂ ਸਿਸਟਮ ਸੁਧਾਰਨ ਦੀ ਬਜਾਏ, ਡਾਇਟ ਫਿਰੋਜ਼ਪੁਰ ਦੀ ਪ੍ਰਿੰਸੀਪਲ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇੱਕ ਲਿਖਤੀ ਪੱਤਰ ਭੇਜ ਕੇ ਪੱਤਰਕਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪ੍ਰਿੰਸੀਪਲ ਵੱਲੋਂ ਲਿਖੇ ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪੱਤਰਕਾਰ ਵੱਲੋਂ ਸੰਸਥਾ ਵਿੱਚ ਆ ਕੇ ਵੀਡੀਓ ਅਤੇ ਫੋਟੋਆਂ ਖਿੱਚ ਕੇ ਗਲਤ ਢੰਗ ਨਾਲ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸੰਸਥਾ ਦੇ ਅਕਸ ਨੂੰ ਠੇਸ ਪਹੁੰਚ ਰਹੀ ਹੈ। ਇੰਨਾ ਹੀ ਨਹੀਂ, ਪ੍ਰਿੰਸੀਪਲ ਨੇ ਪੱਤਰਕਾਰ ਵੱਲੋਂ ਸੱਚ ਦਿਖਾਉਣ ਦੀ ਡਿਊਟੀ ਨੂੰ “ਸਰਕਾਰੀ ਕੰਮ ਵਿੱਚ ਵਿਘਨ ਪਾਉਣਾ” ਦੱਸਿਆ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਡਾਇਟ ਫਿਰੋਜ਼ਪੁਰ ਵਿਵਾਦਾਂ ਦੇ ਘੇਰੇ ਵਿੱਚ ਆਈ ਹੋਵੇ। ਇਸ ਤੋਂ ਪਹਿਲਾਂ ਵੀ ਇਹ ਸੰਸਥਾ ਕਦੇ ਕੈਂਪਸ ਦੇ ਹਰੇ-ਭਰੇ ਦਰੱਖਤਾਂ ਨੂੰ ਬੇਰਹਿਮੀ ਨਾਲ ਕੱਟਣ, ਕਦੇ ਬੱਚਿਆਂ ਦੇ ਦਾਖਲਿਆਂ (Admissions) ਦੇ ਨਾਮ ‘ਤੇ ਕੀਤੀਆਂ ਜਾਂਦੀਆਂ ਵੱਡੀਆਂ ਬੇਨਿਯਮੀਆਂ ਅਤੇ ਕਦੇ ਪ੍ਰਬੰਧਕੀ ਖਾਮੀਆਂ ਨੂੰ ਲੈ ਕੇ ਹਮੇਸ਼ਾ ਹੀ ਨਕਾਰਾਤਮਕ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ।ਇਸ ਸ਼ਿਕਾਇਤ ਦੇ ਆਧਾਰ ‘ਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (DPRO) ਫਿਰੋਜ਼ਪੁਰ ਵੱਲੋਂ ਪੱਤਰਕਾਰ ਅਸ਼ੋਕ ਭਾਰਦਵਾਜ ਨੂੰ ਪੱਤਰ ਨੰਬਰ 281, ਮਿਤੀ 17-07-2026 ਰਾਹੀਂ ਇੱਕ ਨੋਟਿਸ ਜਾਰੀ ਕਰਕੇ 20 ਜੁਲਾਈ 2026 (ਸੋਮਵਾਰ) ਸਵੇਰੇ 11 ਵਜੇ ਦਫ਼ਤਰ ਵਿਖੇ ਹਾਜ਼ਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ, ਬੁੱਧੀਜੀਵੀਆਂ ਅਤੇ ਸਮਾਜਿਕ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੰਸਥਾ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ, ਤਾਂ ਦੁਪਹਿਰ 1 ਵਜੇ ਹੀ ਉੱਥੇ ਸਨਾਟਾ ਕਿਉਂ ਪਸਰ ਜਾਂਦਾ ਹੈ। ਭਵਿੱਖ ਦੇ ਅਧਿਆਪਕਾਂ ਦੀ ਪੜ੍ਹਾਈ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ ਹੈ ਅਤੇ ਜਦੋਂ ਕੋਈ ਪੱਤਰਕਾਰ ਇਸ ਲਾਪਰਵਾਹੀ ਨੂੰ ਜਨਤਕ ਕਰਦਾ ਹੈ, ਤਾਂ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਚੋਣ ਡਿਊਟੀਆਂ ਜਾਂ ਹੋਰ ਸਰਵੇਖਣਾਂ ਦਾ ਬਹਾਨਾ ਬਣਾ ਕੇ ਰੋਜ਼ਾਨਾ ਪੜ੍ਹਾਈ ਦਾ ਨੁਕਸਾਨ ਕਰਨਾ ਅਤੇ ਫਿਰ ਸਵਾਲ ਪੁੱਛਣ ਵਾਲੇ ‘ਤੇ ਹੀ ਕੇਸ ਬਣਾਉਣ ਦੀ ਧਮਕੀ ਦੇਣਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਤਾਨਾਸ਼ਾਹੀ ਨੂੰ ਦਰਸਾਉਂਦਾ ਹੈ।
ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੱਤਰਕਾਰਾਂ ਨੂੰ ਡਰਾਉਣ-ਧਮਕਾਉਣ ਦੀ ਬਜਾਏ ਡਾਇਟ ਫਿਰੋਜ਼ਪੁਰ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਅਤੇ ਸਮੇਂ ਤੋਂ ਪਹਿਲਾਂ ਲੱਗਣ ਵਾਲੇ ਜਿੰਦਿਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਬੱਚਿਆਂ ਦਾ ਭਵਿੱਖ ਬਰਬਾਦ ਹੋਣ ਤੋਂ ਬਚ ਸਕੇ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *