ਜੋਨ ਫਿਰੋਜ਼ਪੁਰ ਦਾ ਸੰਤ ਨਿਰੰਕਾਰੀ ਮਹਿਲਾ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ

Spread the love
ਜੈਤੋ 19 ਜੁਲਾਈ (ਗੁਰਦੀਪ ਸਿੰਘ ਢਿੱਲੋਂ ):ਜ਼ੋਨ ਫਿਰੋਜ਼ਪੁਰ ਦਾ ਜ਼ੋਨਲ ਪੱਧਰੀ ਸੰਤ ਨਿਰੰਕਾਰੀ ਮਹਿਲਾ ਸਮਾਗਮ ਕੱਲ ਸੰਤ ਨਿਰੰਕਾਰੀ ਸਤਿਸੰਗ ਭਵਨ ਮਲੋਟ ਵਿਖੇ ਸ਼ਰਧਾ ਪੂਰਵਕ ਕਰਵਾਇਆ ਗਿਆ। ਜਿਸ ਵਿੱਚ ਫਿਰੋਜ਼ਪੁਰ ਜ਼ੋਨ ਦੀਆਂ 27 ਬ੍ਰਾਂਚਾਂ ਦੀਆਂ ਮਹਿਲਾਵਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਭੈਣਾਂ ਦੁਆਰਾ ਗੀਤਾਂ, ਕਵਾਲੀਆਂ, ਕਵਿਤਾਵਾਂ,ਸਕਿਟਾਂ ਆਦਿ ਨਾਲ ਸੰਤ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਪ੍ਰਗਟ ਕੀਤਾ ਗਿਆ ।ਇਸ ਮੌਕੇ ਵਿਸ਼ੇਸ਼ ਤੌਰ ਤੇ ਭੈਣ ਸੀਮਾ ਸਚਦੇਵਾ ਜੀ ਪ੍ਰਚਾਰਕ ਪ੍ਰਿਆਗਰਾਜ (ਉੱਤਰ ਪ੍ਰਦੇਸ਼)  ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪਵਿੱਤਰ ਸੰਦੇਸ਼ ਦਿੱਤਾ। ਉਹਨਾਂ ਨੇ ਆਪਣੇ ਪ੍ਰਵਚਨਾਂ ਵਿੱਚ  ਵਿੱਚ ਫਰਮਾਇਆ ਕਿ ਭੈਣਾਂ ਨੇ ਹੀ ਘਰ ਦੇ ਮਾਹੌਲ ਨੂੰ ਸੁੰਦਰ ਅਤੇ ਭਗਤੀਮਈ ਬਣਾਉਣਾ ਹੁੰਦਾ ਹੈ, ਜਿਸ ਘਰ ਵਿੱਚ ਭੈਣਾਂ ਆਪਣੇ ਸੱਸ, ਸਹੁਰੇ, ਨਨਾਨ, ਦੇਵਰ, ਦੇਵਰਾਣੀ ਜੇਠ, ਜੇਠਾਣੀ ਅਤੇ ਪਤੀ ਦਾ ਸਤਿਕਾਰ ਕਰਦੀਆਂ ਹਨ ਅਤੇ ਪਰਿਵਾਰ ਨੂੰ ਇੱਕ ਜੁੱਟ ਰੱਖਦੀਆਂ ਹਨ ਉਹ ਪਰਿਵਾਰ ਸਵਰਗ ਦਾ ਨਕਸ਼ਾ ਬਣ ਜਾਂਦਾ ਹੈ। ਇੱਟਾਂ ਦਾ ਸਿਰਫ ਮਕਾਨ ਬਣਦਾ ਹੈ, ਘਰ ਉਹੀ ਹੈ ਜਿੱਥੇ ਪਰਿਵਾਰ ਦਾ ਆਪਸੀ ਪਿਆਰ ਹੁੰਦਾ ਹੈ। ਘਰ ਵਿੱਚ ਅਗਰ ਕਿਸੇ ਤੋਂ ਕੋਈ ਛੋਟਾ ਮੋਟਾ ਨੁਕਸਾਨ ਹੋ ਵੀ ਜਾਵੇ ਤਾਂ ਕਿਸੇ ਨੂੰ ਵੀ ਗੁੱਸੇ ਨਹੀਂ ਹੋਣਾ ਚਾਹੀਦਾ ਹੈ ਅਤੇ ਹਰੇਕ ਜੀਅ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਕਿ ਪਰਿਵਾਰ ਵਿੱਚ ਆਪਸੀ ਪਿਆਰ ਬਰਕਰਾਰ ਰਹੇ। ਉਹਨਾਂ ਨੇ ਆਪਣੇ ਪ੍ਰਵਚਨਾਂ ਵਿੱਚ ਅੱਗੇ ਫਰਮਾਇਆ ਕਿ ਜੋ ਭੈਣ ਆਪਣੇ ਬ੍ਰਹਮ ਗਿਆਨੀ ਪਤੀ ਨੂੰ ਦਿਲੋਂ ਸਤਿਕਾਰ ਕਰਦੀ ਹੈ ਉਸਨੂੰ ਕਦੇ ਕੋਈ ਕਮੀਂ ਨਹੀਂ ਰਹਿੰਦੀ, ਉਹ ਆਪਣੇ ਪਤੀ ਦੇ ਚਰਨਾਂ ਵਿੱਚੋਂ ਹੀ ਸਾਰੇ ਸੁੱਖ ਪ੍ਰਾਪਤ ਕਰ ਸਕਦੀ ਹੈ । ਉਹਨਾਂ ਸਮਝਾਇਆ ਕਿ ਪੁਰਸ਼ ਘਰ ਦੀ ਛੱਤ ਹੁੰਦਾ ਹੈ ਤੇ ਇਸਤਰੀਆਂ ਘਰ ਦੀਆਂ ਦੀਵਾਰਾਂ ਹੁੰਦੀਆਂ ਹਨ। ਅਗਰ ਦੀਵਾਰ ਗਿਰ ਜਾਏ ਤਾਂ ਛੱਤ ਵੀ ਟਿਕ ਨਹੀਂ ਸਕਦੀ। ਇਸ ਲਈ ਹਰੇਕ ਪੁਰਸ਼ ਨੂੰ ਵੀ ਨਾਰੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਘਰ ਵਿੱਚ ਆਪਸੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਕ ਨਾਰੀ ਹੀ ਹੈ ਜੋ ਬੱਚੇ ਨੂੰ ਜਨਮ ਦੇ ਕੇ ਪਾਲਣ ਪੋਸ਼ਣ ਕਰਕੇ ਇਨਸਾਨ ਬਣਾ ਸਕਦੀ ਹੈ ਅਤੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ ਇਸ ਲਈ ਸਾਨੂੰ ਹਰੇਕ ਨਾਰੀ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ।ਇਸ ਸਮਾਗਮ ਦੌਰਾਨ ਸੰਗਤਾਂ ਵਿੱਚ ਸਤਿਗੁਰੂ ਪ੍ਰਤੀ ਸ਼ੁਕਰਾਨੇ ਦੇ ਭਾਵ ਦੇਖਣ ਨੂੰ ਮਿਲੇ।ਸੰਤ ਨਿਰੰਕਾਰੀ ਸਾਧ ਸੰਗਤ ਬ੍ਰਾਂਚ ਮਲੋਟ ਵਲੋਂ ਸਾਰੇ ਹੀ ਪ੍ਰਬੰਧ ਬਹੁਤ ਹੀ ਸੁੰਦਰ ਤਰੀਕੇ ਨਾਲ ਕੀਤੇ ਗਏ। ਇਸ ਮੌਕੇ ਜ਼ੋਨਲ ਇੰਚਾਰਜ ਫ਼ਿਰੋਜ਼ਪੁਰ ਐੱਨ ਐੱਸ ਗਿੱਲ ਅਤੇ ਪਰਮਜੀਤ ਸਿੰਘ ਸੰਯੋਜਕ ਬ੍ਰਾਂਚ ਮਲੋਟ ਨੇ ਆਏ ਹੋਏ ਪ੍ਰਚਾਰਕ ਭੈਣ ਜੀ, ਸਮੂਹ ਸੰਗਤਾਂ ਅਤੇ ਸਾਰੇ ਜ਼ੋਨ ਦੀਆਂ ਬ੍ਰਾਂਚਾਂ ਤੋਂ ਪਹੁੰਚੀਆਂ ਮਹਿਲਾਵਾਂ, ਪ੍ਰਬੰਧਕਾਂ ਆਦਿ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

    Spread the love

    Spread the love ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ…

    ਬਰਸਾਤ ਦਾ ਮੌਸਮ ਸਿਰ ਪਰ ਚੌਏ ਚ ਫਸੀ ਜੰਗਲੀ ਬੂਟੀ ਦੀ ਨਹੀ ਹੋਈ ਸਫਾਈ -ਧਰਮਸੋਤ

    Spread the love

    Spread the love ਭਾਦਸੋਂ, 22 ਜੁਲਾਈ ( ਜਗਜੀਤ ਸਿੰਘ ਕੈਂਥ ) ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨੀ ਭਾਦਸੋਂ ਸਰਹੰਦ ਚੋਅ ਵਿਖੇ ਦੌਰਾ ਕੀਤਾ ਅਤੇ…

    Leave a Reply

    Your email address will not be published. Required fields are marked *