ਫਿਰੋਜ਼ਪੁਰ 19 ਜੁਲਾਈ ( ਅਸ਼ੋਕ ਭਾਰਦਵਾਜ ) ਪੰਜਾਬ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਤੋ ਮਮਦੋਟ ਦੇ ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵਕ ਬਲਦੇਵ ਰਾਜ ਸ਼ਰਮਾਂ ਨੂੰ ਵੱਡੀ ਜਿੰਮੇਵਾਰੀ ਸੌਪਦੇ ਹੋਏ ਬ੍ਰਾਹਮਣ ਵੈਲਫੇਅਰ ਬੋਰਡ ਵਿਧਾਨ ਸਭਾ ਹਲਕਾ ਫਿਰੋਜਪੁਰ ਦਿਹਾਤੀ ਦਾ ਚੈਅਰਮੇਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਮਮਦੋਟ ਦੇ ਪੱਤਰਕਾਰ ਭਾਈਚਾਰੇ , ਬ੍ਰਾਹਮਣ ਸਮਾਜ ਅਤੇ ਵੱਖ ਵੱਖ ਲੋਕਾਂ ਵਿੱਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਬਲਦੇਵ ਰਾਜ ਸ਼ਰਮਾਂ ਇਸ ਸਮੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਐਗਜੇਕਟਿਵ ਮੈਬਰ ਅਤੇ ਪ੍ਰੈੱਸ ਕਲੱਬ ਮਮਦੋਟ ਦੇ ਸਰਪ੍ਰਸਤ ਹਨ । ਇਸ ਦੇ ਨਾਲ ਨਾਲ ਇਲਾਕੇ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਵੀ ਆਪਣਾ ਯੋਗਦਾਨ ਪਾਉਦੇ ਰਹਿੰਦੇ ਹਨ ਅਤੇ ਮਮਦੋਟ ਸਥਿਤ ਸ਼੍ਰੀ ਕ੍ਰਿਸ਼ਨਾਂ ਗਊਸ਼ਾਲਾ ਧਾਂਮ ਦੇ ਖਜਾਨਚੀ ਦੇ ਤੌਰ ਤੇ ਵੀ ਲੰਬੇ ਸਮੇ ਤੋ ਸੇਵਾ ਨਿਭਾ ਰਹੇ ਹਨ । ਇਨ੍ਹਾ ਸੇਵਾਵਾਂ ਨੂੰ ਵੇਖਦੇ ਹੋਏ ਉਹਨਾਂ ਨੂੰ ਪੰਜਾਬ ਸਰਕਾਰ ਨੇ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੈਅਰਮੇਨ ਨਿਯੁਕਤ ਕਰਕੇ ਮਾਣ ਬਖਸ਼ਿਆ ਹੈ। ਸ੍ਰੀ ਸ਼ਰਮਾਂ ਨੂੰ ਚੈਅਰਮੇਨ ਨਿਯੁਕਤ ਕੀਤੇ ਜਾਣ ਤੇ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਹਲਕਾ ਵਿਧਾਇਕ ਫਿਰੋਜਪੁਰ ਦਿਹਾਤੀ ਵੱਲੋ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਵਧਾਈਆਂ ਦਿੱਤੀਆ ਗਈਆਂ । ਇਸ ਮੌਕੇ ਤੇ ਬਲਦੇਵ ਰਾਜ ਸ਼ਰਮਾਂ ਨੇ ਇਸ ਨਿਯੁਕਤੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅੱਗੇ ਨਾਲੋ ਵੀ ਵੱਧ ਸਮਾਜ ਵਿੱਚ ਲੋਕਾਂ ਦੀ ਸੇਵਾ ਕਰਦੇ ਰਹਿਣਗੇ । ਇਸ ਮੌਕੇ ਤੇ ਬਲਦੇਵ ਰਾਜ ਸ਼ਰਮਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਤੇਜਿੰਦਰ ਪਾਲ ਢੀਗੜਾ ਪ੍ਰਧਾਨ ਪ੍ਰੈੱਸ ਕਲੱਬ ਮਮਦੋਟ , ਚੈਅਰਮੇਨ ਜ਼ਸਬੀਰ ਸਿੰਘ ਕੰਬੋਜ਼ , ਨੰਬਰਦਾਰ ਰਵਿੰਦਰ ਸਿੰਘ ਕੜ੍ਹਮਾਂ, ਪੱਤਰਕਾਰ ਬਗੀਚਾ ਸਿੰਘ , ਅਸ਼ੋਕ ਭਾਰਦਵਾਜ਼ ਪ੍ਰਧਾਨ ਪ੍ਰੈੱਸ ਕਲੱਬ ਫਿਰੋਜਪੁਰ , ਜ਼ਸਵੰਤ ਸਿੰਘ ਥਿੰਦ ਪ੍ਰਧਾਨ ਪ੍ਰੈੱਸ ਕਲੱਬ ਫਿਰੋਜਪੁਰ ਦਿਹਾਤੀ, ਜ਼ੋਗਿੰਦਰ ਸਿੰਘ ਭੋਲਾ, ਗੁਰਪ੍ਰੀਤ ਸਿੰਘ ਸੰਧੂ, ਸੰਜੀਵ ਮਦਾਨ, ਹਰਪ੍ਰੀਤ ਸਿੰਘ ਹੈਪੀ, ਸੰਦੀਪ ਕੁਮਾਰ ਸੋਨੀ, ਬਲਜੀਤ ਸਿੰਘ ਕਚੂਰਾ , ਨਿਸ਼ਾਨ ਸਿੰਘ , ਭੁਪਿੰਦਰ ਨਰੂਲਾ, ਦਿ ਡਿਸਟ੍ਰਿਕਟ ਪ੍ਰੈਸ ਕਲੱਬ ਫਿਰੋਜ਼ਪੁਰ ਦੀ ਸਮੂਹ ਟੀਮ ਤੋ ਇਲਾਵਾ ਸ਼ਾਮ ਲਾਲ ਭੋਲੇਵਾਸੀਆਂ ਪ੍ਰਧਾਨ ਸ਼੍ਰੀ ਕ੍ਰਿਸ਼ਨਾਂ ਗਊਸ਼ਾਲਾ ਮਮਦੋਟ , ਬਲਰਾਜ ਸਿੰਘ ਸੰਧੂ ਚੈਅਰਮੇਨ ਮਾਰਕੀਟ ਕਮੇਟੀ ਮਮਦੋਟ, ਵਰਿੰਦਰ ਸਿੰਘ ਵੈਰੜ ਪ੍ਰਧਾਨ ਨੰਬਰਦਾਰ ਯੂਨੀਅਨ , ਯਸ਼ਪਾਲ ਗਾਬਾ ਪ੍ਰਧਾਨ ਆੜ੍ਹਤੀਆ ਯੂਨੀਅਨ , ਵਿੱਕੀ ਵਿਨਾਇਕ ਪ੍ਰਧਾਨ ਵਪਾਰ ਮੰਡਲ , ਐਮ ਸੀ ਸੋਨੂੰ ਸੇਠੀ, ਪਵਨ ਕੁਮਾਰ ਦੁੱਗਲ ਸਾਬਕਾ ਸਰਪੰਚ ਖੁੰਦਰ ਉਤਾੜ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਪਤਵੰਤਿਆਂ ਨੇ ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਬਲਦੇਵ ਰਾਜ ਸ਼ਰਮਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆ ।