ਪੁਲਿਸ ਸਿਟੀ ਚੌਂਕੀ ਦੇ ਕੁਲਵੰਤ ਸਿੰਘ ਬਣੇ ਇੰਚਾਰਜ ਸੰਭਾਲਿਆ ਅਹੁਦਾ। 

Spread the love
 ਤਪਾ ਮੰਡੀ 19 ਜੁਲਾਈ(ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਵਿਖੇ ਥਾਣਾ ਸਿਟੀ ਬਰਨਾਲਾ ਤੋਂ ਬਾਦਲ ਕੇ ਆਏ ਏਐਸਆਈ ਕੁਲਵੰਤ ਸਿੰਘ ਭੱਠਲ ਨੇ ਆਪਣਾ ਅਹੁਦਾ ਦਾ ਸੰਭਾਲ ਕੇ ਕੰਮਕਾਰ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਫਿਲੋਰ ਵਿਖੇ  ਟ੍ਰੇਨਿੰਗ ਤੇ ਚਲੇ ਗਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਵ ਨਿਯੁਕਤ ਸਿਟੀ ਇੰਚਾਰਜ ਕੁਲਵੰਤ ਸਿੰਘ ਭੱਠਲ ਨੇ ਕਿਹਾ ਕਿ ਪੁਲਿਸ ਜਿਲਾ ਬਰਨਾਲਾ ਦੇ ਮੁਖੀ ਅਤੇ ਸਬ ਡਵੀਜਨ ਤਪਾ ਦੇ ਡੀਐਸਪੀ ਦੇ ਦਿਸ਼ਾ ਨਿਰਦੇਸ਼ ਹੇਠ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੇ ਦੇ ਸੌਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਤੋਂ ਇਲਾਵਾ ਸ਼ਹਿਰ ਅੰਦਰ ਟਰੈਫਿਕ ਦੀ ਆ ਰਹੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਆਪਣਾ ਬਣਦਾ ਸਹਿਯੋਗ ਦੇਣ ਤਾਂ ਜੋ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ । ਉਹਨਾਂ ਕਿਹਾ ਕਿ ਪੁਲਿਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਵਿੱਚ ਹਰ ਸਮੇਂ ਤੱਤਪਰ ਹੈ ਅਗਰ ਕਿਸੇ ਵੀ ਸਹਿਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਉਹ ਕਿਸੇ ਵੀ ਮੌਕੇ ਮਿਲ ਸਕਦਾ।
  • Related Posts

    ਫਗਵਾੜਾ ਸ਼ਹਿਰ ਦੇ ਬੰਗਾ ਰੋਡ ‘ਤੇ ਨਾਜਾਇਜ਼ ਕਬਜ਼ੇ ਤੁਰੰਤ ਬੰਦ ਕੀਤੇ ਜਾਣ: ਨਰਿੰਦਰ ਦੱਤ ਸ਼ਰਮਾ * ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਤੋਂ ਕਾਰਵਾਈ ਦੀ ਮੰਗ

    Spread the love

    Spread the loveਫਗਵਾੜਾ, 22 ਜੁਲਾਈ ( ਪ੍ਰੀਤ ਕੌਰ ਪ੍ਰੀਤੀ) ਨਗਰ ਨਿਗਮ ਸੇਵਾਮੁਕਤ ਕਰਮਚਾਰੀ ਯੂਨੀਅਨ, ਫਗਵਾੜਾ ਦੇ ਉਪ ਪ੍ਰਧਾਨ ਨਰਿੰਦਰ ਦੱਤ ਸ਼ਰਮਾ ਨੇ ਫਗਵਾੜਾ ਦੇ ਬੰਗਾ ਰੋਡ ਖੇਤਰ ਵਿੱਚ ਟ੍ਰੈਫਿਕ ਜਾਮ…

    ਤਪਾ  ਢਿੱਲਵਾਂ ਫਾਟਕਾਂ ਦੇ ਬੰਦ ਹੋਣ ਕਾਰਨ ਲੋਕ ਹੋਏ ਲੰਮਾ ਸਮਾਂ ਪਰੇਸ਼ਾਨ,       

    Spread the love

    Spread the loveਤਪਾ ਮੰਡੀ 22 ਜੁਲਾਈ( ਗੋਲਡੀ ਵਿਆਸ) ਸਥਾਨਕ ਢਿੱਲਵਾਂ ਫਾਟਕਾਂ ਦੇ ਲੰਮਾ ਸਮਾਂ ਬੰਦ ਰਹਿਣ ਕਾਰਨ ਦੋਵਾਂ ਪਾਸਿਆਂ ਤੇ ਫੱਸੀਆ ਸਕੂਲਾਂ ਦੀਆਂ ਬੱਸਾਂ, ਰਾਹਗੀਰ ਅਤੇ ਬੱਚਿਆਂ ਦੇ ਮਾਪੇ ਕਾਫੀ…

    Leave a Reply

    Your email address will not be published. Required fields are marked *