ਪੱਤਰਕਾਰ ਏਕਤਾ ਫਰੰਟ ਰਾਮਪੁਰਾ ਫੂਲ ਵਲੋਂ ਪੱਤਰਕਾਰਾਂ ਲਈ ਵਿਸ਼ੇਸ਼ ਵਰਕਸ਼ਾਪ  ਬੁਲਾਰਿਆਂ ਨੇ ਨਿਰਪੱਖ ਪੱਤਰਕਾਰੀ ‘ਤੇ ਦਿੱਤਾ ਜ਼ੋਰ

Spread the love
ਬਠਿੰਡਾ, (ਪੱਤਰ ਪ੍ਰੇਰਕ)-ਪੱਤਰਕਾਰ ਏਕਤਾ ਫਰੰਟ ਰਾਮਪੁਰਾ ਫੂਲ ਵਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਪੈਂਬਰ ਕਲੱਬ ਰਾਮਪੁਰਾ ਫੂਲ ਵਿਖੇ ਪੱਤਰਕਾਰਾਂ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੌਰਾਨ ਪੱਤਰਕਾਰੀ ਦੇ ਮੌਜੂਦਾ ਹਾਲਾਤ, ਨਵੀਆਂ ਤਕਨੀਕਾਂ ਅਤੇ ਵਰਤਮਾਨ ਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।ਸਮਾਗਮ ਵਿਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਮਾਗਮ ਦੀ ਪ੍ਰਧਾਨਗੀ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਜੈ ਸਿੰਘ ਛਿੱਬਰ ਨੇ ਕੀਤੀ। ਇਸ ਮੌਕੇ ਸੂਬਾਈ ਸਕੱਤਰ ਜਨਰਲ ਸਤੋਖ ਗਿੱਲ, ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਨੈਬ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸੱਚੀ, ਨਿਰਪੱਖ ਅਤੇ ਜ਼ਿੰਮੇਵਾਰ ਪੱਤਰਕਾਰੀ ਦੀ ਲੋੜ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਖ਼ਬਰਾਂ ਨੂੰ ਜਲਦਬਾਜ਼ੀ ਨਾਲ ਸਾਂਝਾ ਕਰਨ ਦੀ ਬਜਾਏ ਪਹਿਲਾਂ ਉਨ੍ਹਾਂ ਨਾਲ ਸਬੰਧਤ ਤੱਥਾਂ ਦੀ ਪੂਰੀ ਤਸਦੀਕ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੇ ਫ਼ਰਜ਼ਾਂ ਨੂੰ ਵੀ ਸਮਝਣਾ ਚਾਹੀਦਾ ਹੈ ਅਤੇ ਹਮੇਸ਼ਾ ਸੱਚੀ-ਸੁੱਚੀ ਤੇ ਨਿਰਪੱਖ ਪੱਤਰਕਾਰੀ ਨੂੰ ਆਪਣਾ ਧਰਮ ਬਣਾਉਣਾ ਚਾਹੀਦਾ ਹੈ।ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵਲੋਂ ਪੱਤਰਕਾਰ ਏਕਤਾ ਫਰੰਟ ਰਾਮਪੁਰਾ ਫੂਲ ਦੇ ਮੈਂਬਰਾਂ ਨੂੰ ਯੂਨੀਅਨ ਦੀ ਮੈਂਬਰਸ਼ਿਪ ਪ੍ਰਦਾਨ ਕਰਦਿਆਂ ਸ਼ਨਾਖਤੀ ਕਾਰਡ ਵੀ ਵੰਡੇ ਗਏ। ਪੱਤਰਕਾਰ ਏਕਤਾ ਫਰੰਟ ਦੇ ਸਮੂਹ ਮੈਂਬਰਾਂ ਵਲੋਂ ਯੂਨੀਅਨ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਸਮੇਂ-ਸਮੇਂ ‘ਤੇ ਅਜਿਹੀਆਂ ਗਿਆਨਵਰਧਕ ਵਰਕਸ਼ਾਪਾਂ ਕਰਵਾਉਣ ਦਾ ਭਰੋਸਾ ਦਿੱਤਾ ਗਿਆ।aਇਸ ਵਰਕਸ਼ਾਪ ਵਿਚ ਰਾਮਪੁਰਾ ਫੂਲ ਤੋਂ ਇਲਾਵਾ ਮੋੜ ਮੰਡੀ, ਭਗਤਾ ਭਾਈਕਾ, ਬਾਲਿਆਂਵਾਲੀ, ਰਾਮਾਂ ਮੰਡੀ, ਲਹਿਰਾ ਮੁਹੱਬਤ, ਭੁੱਚੋ ਮੰਡੀ, ਬਠਿੰਡਾ ਅਤੇ ਹੋਰ ਖੇਤਰਾਂ ਦੇ ਵੱਡੀ ਗਿਣਤੀ ਵਿਚ ਪੱਤਰਕਾਰਾਂ ਨੇ ਸ਼ਮੂਲੀਅਤ ਕਰਕੇ ਆਪਣੇ ਤਜਰਬੇ ਸਾਂਝੇ ਕੀਤੇ।
  • Related Posts

    ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਐਸੋਸੀਏਸ਼ਨ ਵਲੋਂ ਹਲਕਾ ਵਿਧਾਇਕ ਕਾਕਾ ਬਰਾੜ ਨੂੰ ਦਿੱਤਾ ਗਿਆ ਮੰਗ ਪੱਤਰ- ਪੱਤਰਕਾਰਾਂ ਨੇ ‘ਡਿਮਾਂਡ ਡੇ’ ਮੌਕੇ ਚੁੱਕੀਆਂ ਅਹਿਮ ਮੰਗਾਂ; ਸੁਰੱਖਿਆ ਐਕਟ ਅਤੇ ਮੀਡੀਆ ਕਮਿਸ਼ਨ ਬਣਾਉਣ ‘ਤੇ ਦਿੱਤਾ ਜ਼ੋਰ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ (ਮਨਜੀਤ ਸਿੱਧੂ):- ਇੰਡੀਅਨ ਜਰਨਲਿਸਟਸ ਯੂਨੀਅਨ ਦੇ ਦੇਸ਼-ਵਿਆਪੀ ਸੱਦੇ ‘ਤੇ ਅੱਜ ਸਾਂਝੇ ਤੌਰ ‘ਤੇ ਪੱਤਰਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਕੰਮਕਾਜ ਦੌਰਾਨ ਆ…

    ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੇ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਯੋਧਾ ਹਵੇਲੀਆਂ ਨੇ ਦਿੱਤੀ ਵਧਾਈ 

    Spread the love

    Spread the love ਸਰਾਏ ਅਮਾਨਤ ਖਾਂ, 3  ਅਕਤੂਬਰ (ਗੁਰਸ਼ਰਨ ਸਿੰਘ ਔਲਖ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਮਨਜੋਤ ਸਿੰਘ ਯੋਧਾ ਹਵੇਲੀਆਂ ਨੇ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼…

    Leave a Reply

    Your email address will not be published. Required fields are marked *