ਪੀਰ ਬਾਬਾ ਸ਼ਾਹ ਹੁਸੈਨ ਜੀ ਦੇ ਛਿੰਝ ਮੇਲੇ ਤੇ ਪਟਕੇ ਦੀ ਕੁਸ਼ਤੀ ਸ਼ਾਨਵੀਰ ਕੋਹਲੀ ਨੇ ਜਿੱਤੀ  ਦੇਸ਼ ਦੇ 11 ਅਖਾੜਿਆਂ ਦੇ ਪਹਿਲਵਾਨਾਂ ਨੇ  ਦਿਖਾਏ ਆਪਣੀ ਕਲਾ ਦੇ ਜੌਹਰ 

Spread the love
ਕਪੂਰਥਲਾ, 20 ਜੁਲਾਈ ( ਕੌੜਾ )- ਬਾਬਾ ਸੁਖਜੀਤ ਸਿੰਘ ਜੋਗੀ ਵੱਲੋਂ ਪੀਰ ਬਾਬਾ ਸ਼ਾਹ ਹੁਸੈਨ ਜੀ ਦੇ ਕਰਵਾਏ ਜਾ ਰਹੇ ਇੱਕਵੇ ਤਿੰਨ ਰੋਜਾ ਛਿੰਝ ਮੇਲੇ  ਦੇ ਤੀਸਰੇ ਦਿਨ ਜਗਜੀਤ ਸਿੰਘ ਸਰੋਆ ਸੰਚਾਲਕ ਰੈਸਲਿੰਗ ਅਕੈਡਮੀ ਵਰਿਆਣਾ (ਜਲੰਧਰ) ਦੀ ਸਰਪ੍ਰਸਤੀ ਹੇਠ ਸ਼ਾਨਦਾਰ ਦੰਗਲ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਦੇ 11 ਅਖਾੜਿਆਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਲਵਾਨਾਂ ਨੇ ਭਾਗ ਲਿਆ। ਇਸ ਤੋਂ ਪਹਿਲਾਂ ਬਾਬਾ ਸੁਖਬੀਰ ਜੋਗੀ, ਛੋਟੀ ਸਰਕਾਰ ਜਸ਼ਨਪ੍ਰੀਤ ਸਿੰਘ ਅਤੇ ਸੰਗਤ ਵੱਲੋਂ ਰਵਾਇਤੀ ਦਰਬਾਰ ਮੀਰਾ ਪਾਤਸ਼ਾਹ ਦੇ ਦਰਬਾਰ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ। ਪਟਕੇ ਦੀ ਕੁਸ਼ਤੀ ਪਹਿਲਵਾਨ ਹਾਮਿਦ ਇਰਾਨੀ ਅਤੇ ਸ਼ਾਨਵੀਰ ਕੋਹਲੀ ਦੇ ਦਰਮਿਆਨ ਹੋਈ। ਥੋੜਾ ਸੰਘਰਸ਼ ਕਰਨ ਉਪਰੰਤ ਸ਼ਾਨਵੀਰ ਕੋਹਲੀ ਨੇ ਇਰਾਨੀ ਨੂੰ ਚਿੱਤ ਕਰਕੇ ਪਟਕੇ ਦੀ ਕੁਸ਼ਤੀ ਜਿੱਤ ਲਈ। ਬਾਬਾ ਸੁਖਜੀਤ ਸਿੰਘ ਜੋਗੀ ਵੱਲੋਂ ਪਟਕੇ ਦੀ ਰਾਸ਼ੀ ਸਮੇਤ ਵਿਸ਼ੇਸ਼ ਤੌਰ ਤੇ ਸ਼ਾਨਵੀਰ ਨੂੰ ਗੁਰਜ ਨਾਲ ਸਨਮਾਨਿਤ ਕੀਤਾ। ਵੱਖ-ਵੱਖ ਅਖਾੜਿਆਂ ਦੇ ਨਾਮਵਰ ਪਹਿਲਵਾਨਾਂ ਨੇ ਆਪਣੇ ਵਿਰੋਧੀਆਂ ਨੂੰ ਚਿੱਤ ਕੀਤਾ। ਲੜਕੀਆਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਵੀ ਦਰਸ਼ਕਾਂ ਨੇ ਆਨੰਦ ਮਾਣਿਆ। ਕੁਸ਼ਤੀਆਂ ਕਰਾਉਣ ਦੀ ਭੂਮਿਕਾ ਸਬ ਇੰਸਪੈਕਟਰ ਮਨਦੀਪ ਕੁਮਾਰ ਸ਼ਰਮਾ, ਰਜਿੰਦਰ ਵਰਿਆਣਾ ਅਕੈਡਮੀ, ਪਰਮਿੰਦਰ ਸਿੰਘ ਭੋਜੇਵਾਲ, ਲਹਿਬਰ ਸਿੰਘ ਨਵਾਂ ਪਿੰਡ ਕਾਲੀਆਂ,ਪਦਾਰਥ ਕੁਹਾਲੀ, ਮਲਕੀਤ ਕਾਂਜਲੀ, ਗੋਲੂ ਕੋਚ ਮੁੱਲਾਂਪੁਰ ਨੇ ਬਾਖੂਬੀ ਨਿਭਾਈ। ਵਿਰਾਸਤੀ ਖੇਡਾਂ ਵਿੱਚ ਬਾਜ਼ੀਗਰਾਂ ਵੱਲੋਂ ਬਾਜੀਆਂ ਪਾਈਆਂ ਗਈਆਂ। ਗੋਪ ਰਾਹੀਂ ਮੰਜੇ ਉੱਪਰ ਦੀ 15 ਫੁੱਟ ਛਾਲ ਮਾਰ ਕੇ ਛੀਂਟਕੇ ਵਰਗੇ ਨੌਜਵਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਛਿਨ ਮੇਲੇ ਦੀ ਕਮਂਟਰੀ ਸੋਢੀ ਟਿੱਬਾ ਨੇ ਬਾਖੂਬੀ ਕੀਤੀ। ਇਸ ਮੌਕੇ ਤੇ ਬਾਬਾ ਸੁਖਜੀਤ ਸਿੰਘ ਜੋਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਹਨ ਜੋ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੀਆਂ ਹਨ। ਮੁਕਾਬਲੇ ਵਿੱਚ ਪਏ ਨੌਜਵਾਨ ਸਿਰਫ ਆਪਣੀ ਜਿੱਤ ਵੱਲ ਹੀ ਖਿਆਲ ਰੱਖਦੇ ਹਨ ਜਿਸ ਕਰਕੇ ਉਹ ਹੋਰ ਬੁਰਿਆਈਆਂ ਤੋਂ ਬਚੇ ਰਹਿੰਦੇ ਹਨ। ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਤੇ ਮਾਤਾ ਸੁਰਿੰਦਰ ਕੌਰ, ਕੁਲਵੰਤ ਕੌਰ,ਸਰਪੰਚ ਬਲਵਿੰਦਰ ਸਿੰਘ ਲੱਡੂ, ਤਰਸੇਮ ਸਿੰਘ ਅਮਰਕੋਟ , ਏਐਸਆਈ ਨਸੀਬ ਸਿੰਘ, ਬਲਜੀਤ ਸਿੰਘ ਬਾਜਵਾ,ਮਨਜੀਤ ਸਿੰਘ ਲਾਲੀ ,ਅੰਗਰੇਜ਼ ਸਿੰਘ ,ਦਵਿੰਦਰ ਸਿੰਘ ਓਠੀ,ਭਿਦਾ ਹੋਟੀ ਨੰਬਰਦਾਰ, ਅਸ਼ੋਕ ਕੁਮਾਰ ਆਰਸੀਐਫ, ਰਜਿੰਦਰ ਸ਼ਰਮਾ ਇੰਸਪੈਕਟਰ ਪੰਜਾਬ ਪੁਲਿਸ, ਰੇਸ਼ਮ ਸਿੰਘ ਰੌਣਕੀ ਭਲਵਾਨ, ਕੁਲਦੀਪ ਸਿੰਘ ਚੰਦੀ ਯੂਐਸ ਏ, ਯਾਦਵਿੰਦਰ ਸਿੰਘ ਓਠੀ, ਦਿਲਬਾਗ ਸਿੰਘ ਮਹਿਤਪੁਰ, ਕਮਲ ਕੁਮਾਰ ਬਿੱਟੂ, ਰਣਜੀਤ ਸਿੰਘ ਰਾਣਾ ਕਬੱਡੀ ਪ੍ਰਮੋਟਰ, ਸਤਨਾਮ ਸਿੰਘ ਸਾਬੀ, ਗੋਪੀ ਟਿੱਬਾ, ਹਰਜੀਤ ਸਿੰਘ ਰਾਣਾ ਸੁਆਮੀ, ਜਸਵਿੰਦਰ ਸਿੰਘ ਸੋਨੂ,ਦਰਸ਼ਨ ਸਿੰਘ ਸੰਧੂ ,ਜਤਿੰਦਰ ਸਿੰਘ ਸੰਧੂ, ਜੀਤ ਸਿੰਘ ਕੋਚ ,ਰਾਜਨ ਕੁਮਾਰ ਤਲਵੰਡੀ  ਗੁਰਜੀਤ ਸਿੰਘ ,ਹਰਬੰਸ ਸਿੰਘ ,ਵਿਕਾਸ ਲਵ,ਬਲਵਿੰਦਰ ਸਿੰਘ ਯੂਕੇ, ਬਿੰਦਰ ਮੰਡ, ਸੰਤੋਖ ਸਿੰਘ ਸਾਬਕਾ ਇੰਸਪੈਕਟਰ ,ਹਰਪ੍ਰੀਤ ਸਿੰਘ ਰੀਡਰ ਜਗੀਰ ਸਿੰਘ ਲੰਬੜ ,ਕਮਲਜੀਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ,  ਭਿੰਦਾ ਕਬੱਡੀ ਖਿਡਾਰੀ, ਸਿੱਧਾ ਸਤਾਰ ਸਿੰਘ ਲੱਡੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *