ਜੇਕਰ ਪੰਜਾਬ ਸਰਕਾਰ ਨੇ ਜੈਂਤੀ ਮਾਜਰੀ ਅਤੇ ਲੱਖ ਦਾਤਾ ਪੀਰ ਤਾਰਾਪੁਰ ਦੇ ਪੁਲਾਂ ਦੀ ਉਸਾਰੀ 2 ਮਹੀਨੇ ਚ ਸ਼ੁਰੂ ਨਾ ਕੀਤੀ ਤਾਂ ਬੈਨੀਪਾਲ ਗਰੁੱਪ ਇਲਾਕੇ ਦੇ ਲੋਕਾਂ ਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ਼ ਉਸਾਰੇਗਾ ਪੁਲ਼

Spread the love
ਕੁਰਾਲੀ 20 ਜੁਲਾਈ (ਜਗਦੇਵ ਸਿੰਘ )ਖਰੜ ਹਲਕੇ ਅਤੇ ਨਿਊ ਚੰਡੀਗੜ੍ਹ ਇਲਾਕੇ ਦੇ ਉੱਘੇ ਸਮਾਜਸੇਵੀ ਤੇ ਨੌਜਵਾਨਾਂ ਨੂੰ ਖੇਡਾਂ ਦੇ ਮੈਦਾਨ ਨਾਲ਼ ਜੋੜਨ ਵਾਲ਼ੇ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਨੇ ਅੱਜ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਜੈਂਤੀ ਮਾਜਰੀ ਅਤੇ ਲੱਖ ਦਾਤਾ ਪੀਰ ਤਾਰਾਪੁਰ ਦੇ ਪੁਲਾਂ ਦੀ ਉਸਾਰੀ 2 ਮਹੀਨੇ ਚ ਸ਼ੁਰੂ ਨਾ ਕੀਤੀ ਤਾਂ ਬੈਨੀਪਾਲ ਗਰੁੱਪ ਇਲਾਕੇ ਦੇ ਲੋਕਾਂ ਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ਼ ਇਹਨਾਂ ਪੁਲਾਂ ਦੀ ਉਸਾਰੀ ਕਰੇਗਾ।ਸਰਦਾਰ ਬੈਨੀਪਾਲ ਨੇ ਅੱਜ ਸਹਿਯੋਗੀਆਂ ਨਾਲ਼ ਇਹਨਾਂ ਪਿੰਡਾਂ ਦਾਂ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 80 ਸਾਲ ਹੋਣ ਵਾਲ਼ੇ ਹਨ ਤੇ ਕਿੰਨੀਆਂ ਸਰਕਾਰਾਂ ਬਦਲ ਬਦਲ ਕੇ ਵੇਖ ਲਈਆਂ ਹਨ ਪਰ ਇਸ ਇਲਾਕੇ ਦੇ ਪਿੰਡਾਂ ਦੀ ਕਿਸੇ ਵੀ ਸਰਕਾਰ ਜਾਂ ਆਗੂ ਨੇ ਸਾਰ ਨਹੀਂ ਲਈ। ਇਹਨਾਂ ਪਿੰਡਾਂ ਦੇ ਲੋਕ ਬਰਸਾਤਾਂ ਚ ਨਰਕ ਦੇ ਸਮਾਨ ਟਾਪੂ ਉੱਤੇ ਫਸ ਕੇ ਰਹਿ ਜਾਂਦੇ ਹਨ। ਰੋਟੀ ਰੋਜ਼ੀ ਕਮਾਉਣ ਵਾਲ਼ੇ, ਵਿਦਿਆਰਥੀ,ਬਜ਼ੁਰਗ ਬਿਮਾਰ ਲੋਕ ਅਤੇ ਬੀਬੀਆਂ ਨਦੀਆਂ ਦੇ ਪ੍ਰਕੋਪ ਕਾਰਨ ਬੇਬਸ ਹੋਕੇ ਰਹਿ ਜਾਂਦੇ ਹਨ, ਪਰ ਸਰਕਾਰਾਂ ਖਜਾਨੇ ਦਾ ਮੂੰਹ ਆਪਣੇ ਐਸ਼ੋ ਅਰਾਮ ਅਤੇ ਮਸ਼ਹੂਰੀਆਂ ਉੱਤੇ ਖਰਚਣ ਚ ਮਸਰੂਫ ਹਨ। ਲੋਕ ਆਪਣੀ ਕਮਾਈ ਚੋਂ ਟੈਕਸ ਦੇਂਦੇ ਹਨ ਤਾਂ ਕਿ ਸਰਕਾਰ ਉਹਨਾਂ ਦੇ ਜੀਵਨ ਨੂੰ ਸੁਚੱਜਾ ਬਣਾਉਣ ਲਈ ਸਹੂਲਤਾਂ ਦੇਵੇ, ਨਾਂ ਕਿ ਸਰਕਾਰੀ ਆਗੂਆਂ ਨੂੰ ਆਪਣੀ ਮਸ਼ਹੂਰੀ ਕਰਵਾਉਣ ਲਈ। ਲੋਕ ਟੁੱਟੀਆਂ ਸੜਕਾਂ ਅਤੇ ਪੁਲਾਂ ਦੀ ਅਣਹੋਂਦ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਹਨ ਜਦੋਂ ਕਿ ਸੜਕਾਂ ਅਤੇ ਅਖਬਾਰਾਂ ਚ ਲੱਗੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਮੂੰਹ ਚਿੜਾ ਰਹੇ ਹਨ।ਇਸ ਮੌਕੇ ਉਹਨਾਂ ਨਾਲ਼ ਬਾਬਾ ਰਣਬੀਰ ਸਿੰਘ ਕਾਦੀਮਾਜਰਾ , ਜਗਦੀਸ਼ ਸਿੰਘ ਦੀਸ਼ਾ ਅਤੇ ਹੋਰ ਉੱਘੇ ਇਲਾਕਾ ਨਿਵਾਸੀ ਮੌਜੂਦ ਸਨ।
  • Related Posts

    ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਐਸੋਸੀਏਸ਼ਨ ਵਲੋਂ ਹਲਕਾ ਵਿਧਾਇਕ ਕਾਕਾ ਬਰਾੜ ਨੂੰ ਦਿੱਤਾ ਗਿਆ ਮੰਗ ਪੱਤਰ- ਪੱਤਰਕਾਰਾਂ ਨੇ ‘ਡਿਮਾਂਡ ਡੇ’ ਮੌਕੇ ਚੁੱਕੀਆਂ ਅਹਿਮ ਮੰਗਾਂ; ਸੁਰੱਖਿਆ ਐਕਟ ਅਤੇ ਮੀਡੀਆ ਕਮਿਸ਼ਨ ਬਣਾਉਣ ‘ਤੇ ਦਿੱਤਾ ਜ਼ੋਰ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ (ਮਨਜੀਤ ਸਿੱਧੂ):- ਇੰਡੀਅਨ ਜਰਨਲਿਸਟਸ ਯੂਨੀਅਨ ਦੇ ਦੇਸ਼-ਵਿਆਪੀ ਸੱਦੇ ‘ਤੇ ਅੱਜ ਸਾਂਝੇ ਤੌਰ ‘ਤੇ ਪੱਤਰਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਕੰਮਕਾਜ ਦੌਰਾਨ ਆ…

    ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੇ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਯੋਧਾ ਹਵੇਲੀਆਂ ਨੇ ਦਿੱਤੀ ਵਧਾਈ 

    Spread the love

    Spread the love ਸਰਾਏ ਅਮਾਨਤ ਖਾਂ, 3  ਅਕਤੂਬਰ (ਗੁਰਸ਼ਰਨ ਸਿੰਘ ਔਲਖ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਮਨਜੋਤ ਸਿੰਘ ਯੋਧਾ ਹਵੇਲੀਆਂ ਨੇ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼…

    Leave a Reply

    Your email address will not be published. Required fields are marked *