ਡਾ. ਰਾਜ ਨੇ ਮੇਹਟਾਂ ਦੀ ਪੰਚਾਇਤ ਨੂੰ ਆਮ ਆਦਮੀ ਪਾਰਟੀ ‘ਚ ਕਰਵਾਇਆ ਸ਼ਾਮਲ * ਬਣਦਾ ਮਾਣ ਸਤਿਕਾਰ ਦੇਣ ਦਾ ਦਿੱਤਾ ਭਰੋਸਾ

Spread the love
ਫਗਵਾੜਾ 20 ਜੁਲਾਈ (  ਪ੍ਰੀਤ ਕੌਰ ਪ੍ਰੀਤੀ    ) ਆਮ ਆਦਮੀ ਪਾਰਟੀ ਨੂੰ ਵਿਧਾਨਸਭਾ ਹਲਕਾ ਫਗਵਾੜਾ ‘ਚ ਅੱਜ ਭਾਰੀ ਮਜਬੂਤੀ ਮਿਲੀ ਜਦੋਂ ਪਿੰਡ ਮੇਹਟਾਂ ਦੀ ਪੰਚਾਇਤ ਨੇ ਸਰਪੰਚ ਸੁਦੇਸ਼ ਕੁਮਾਰ ਦੀ ਅਗਵਾਈ ਹੇਠ ‘ਆਪ’ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਲਈ ਆਪ ਪਾਰਟੀ ਦੇ ਹਲਕਾ ਇੰਚਾਰਜ ਡਾ. ਰਾਜਕੁਮਾਰ ਚੱਬੇਵਾਲ ਮੈਂਬਰ ਲੋਕਸਭਾ ਵਿਸ਼ੇਸ਼ ਤੌਰ ਤੇ ਪਿੰਡ ਮੇਹਟਾਂ ਪੁੱਜੇ। ਇਸ ਦੌਰਾਨ ਉਹਨਾਂ ਨੇ ਜਿੱਥੇ ਸਮੁੱਚੀ ਪੰਚਾਇਤ ਅਤੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਪ ਪਾਰਟੀ ‘ਚ ਸ਼ਾਮਲ ਹੋਏ ਪਿੰਡ ਵਾਸੀਆਂ ਦਾ ਸਵਾਗਤ ਕੀਤਾ, ਉੱਥੇ ਹੀ ਭਰੋਸਾ ਦਿੱਤਾ ਕਿ ਆਪ ਪਾਰਟੀ ਵਿੱਚ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਡਾ. ਰਾਜ ਨੇ ਪਿੰਡ ਦੇ ਸਮੁੱਚ ਵਿਕਾਸ ਅਤੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਵੀ ਪਹਿਲ ਦੇ ਅਧਾਰ ਤੇ ਕਰਵਾਉਣ ਦਾ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿਛੋਕੜ ਮਾਲਵੇ ਦੇ ਪਿੰਡ ਤੋਂ ਹੈ, ਜਿਸ ਕਰਕੇ ਉਹ ਪਿੰਡਾਂ ਦੇ ਵਸਨੀਕਾਂ, ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਮੁਸ਼ਕਿਲਾਂ ਨੂੰ ਨੇੜਿਓ ਸਮਝਦੇ ਹਨ। ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣਾ ਸੂਬੇ ਦੀ ਆਪ ਸਰਕਾਰ ਦਾ ਮੁੱਖ ਟੀਚਾ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਸਰਬ ਪੱਖੀ ਵਿਕਾਸ ਨਾਲ ਹੀ ਰੰਗਲਾ ਪੰਜਾਬ ਬਣ ਸਕਦਾ ਹੈ। ਇਸ ਦੌਰਾਨ ਸਰਪੰਚ ਸੁਦੇਸ਼ ਕੁਮਾਰ ਨੇ ਕਿਹਾ ਕਿ ਡਾ. ਰਾਜਕੁਮਾਰ ਚੱਬੇਵਾਲ ਨੇ ਹਲਕਾ ਇੰਚਾਰਜ ਬਣਨ ਤੋਂ ਬਾਅਦ ਜਿਸ ਤਨਦੇਹੀ ਦੇ ਨਾਲ ਇੱਥੋਂ ਦੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਪਿਛਲੇ ਦਿਨੀਂ ਆਪਣੇ ਅਖਤਿਆਰੀ ਫੰਡ ਵਿੱਚੋਂ 5 ਕਰੋੜ ਰੁਪਏ ਦੀ ਗ੍ਰਾਂਟ ਪੇਂਡੂ ਵਿਕਾਸ ਦੇ ਲਈ ਜਾਰੀ ਕੀਤੀ ਹੈ, ਉਸ ਤੋਂ ਪੰਚਾਇਤ ਬਹੁਤ ਪ੍ਰਭਾਵਿਤ ਹੋਈ ਹੈ ਅਤੇ ਹੁਣ ਆਪ ਪਾਰਟੀ ਦੀ ਮਜਬੂਤੀ ਅਤੇ ਅਗਲੀਆਂ ਵਿਧਾਨਸਭਾ ਚੋਣਾਂ ਦੌਰਾਨ ਫਗਵਾੜਾ ਹਲਕੇ ‘ਚ ਆਪ ਪਾਰਟੀ ਦੇ ਉੱਮੀਦਵਾਰ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਆਪ ਆਗੂਆਂ ਤੋਂ ਇਲਾਵਾ ਪਾਰਟੀ ਵਿੱਚ ਸ਼ਾਮਲ ਹੋਏ ਪੰਚਾਇਤ ਮੈਂਬਰ ਹਰੀਕ੍ਰਿਸ਼ਨ, ਕਮਲਾ ਦੇਵੀ ਆਸ਼ਾ ਵਰਕਰ, ਆਸ਼ਾ ਰਾਣੀ, ਹਰਪਿੰਦਰ ਕੌਰ, ਹਰਮੇਸ਼ ਲਾਲ, ਅਮਰਜੀਤ ਲਾਲ, ਮਲਕੀਤ ਸਿੰਘ, ਸਾਬਕਾ ਸਰਪੰਚ ਸੁਰਿੰਦਰ ਪਾਲ, ਹਰਜਿੰਦਰ ਕੁਮਾਰ, ਰਾਜਿੰਦਰ, ਗਿਆਨ ਚੰਦ, ਬਖਸ਼ੀ ਰਾਮ, ਜੋਗਾ ਸਿੰਘ ਮੇਹਟ ਅਤੇ ਗੁਰਵਿੰਦਰ ਸਿੰਘ ਆਦਿ ਹਾਜਰ ਸਨ। ਤਸਵੀਰ – ਪਿੰਡ ਮੇਹਟਾਂ ਦੀ ਪੰਚਾਇਤ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਸਮੇਂ ਹਲਕਾ ਇੰਚਾਰਜ ਡਾ. ਰਾਜਕੁਮਾਰ ਦੇ ਨਾਲ ਆਪ ਆਗੂ ਅਤੇ ਪਾਰਟੀ ‘ਚ ਸ਼ਾਮਲ ਹੋਏ ਪੰਚਾਇਤ ਮੈਂਬਰ ਤੇ ਪਿੰਡ ਵਾਸੀ।
  • Related Posts

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    ਸਿੱਖਿਆਂ, ਅਨੁਭਵ ਅਤੇ ਪ੍ਰੇਰਨਾ ਦਾ ਇੱਕ ਸ਼ਾਨਦਾਰ ਸੰਗਮ: ਸਿੱਖਿਅਕ ਦੀਪਿਕਾ ਚੋਪੜਾ ਦਾ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਪ੍ਰੇਰਨਾਦਾਇਕ ਦੌਰਾ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਨੇ ਉਤਸ਼ਾਹ ਅਤੇ ਪ੍ਰੇਰਨਾ ਦੇ ਇੱਕ ਵਿਸ਼ੇਸ਼ ਮਾਹੌਲ ਦਾ ਅਨੁਭਵ ਕੀਤਾ ਜਦੋਂ ਸ਼੍ਰੀਮਤੀ ਦੀਪਿਕਾ…

    Leave a Reply

    Your email address will not be published. Required fields are marked *