ਨਵ ਸਿਮਰਨ ਸ਼ਪੈਸ਼ਲਿਟੀ ਹਸਪਤਾਲ਼ ਦੀ ਸਥਾਪਨਾ ਭੋਗ ਉਪਰੰਤ ਖੂਨ ਦਾਨ ਕੈਂਪ ਦੌਰਾਨ ਕੀਤੀ  

Spread the love

 ਅੰਮ੍ਰਿਤਸਰ 16 ਦਸੰਬਰ (ਦਿਨੇਸ਼ ਸੋਨੀ)  ਬੀਤੇ ਦਿਨੀ ਨਵ ਸਿਮਰਨ ਸਪੈਸਲਿਸ਼ਟੀ ਹਸਪਤਾਲ ਦੀ ਸਥਾਪਨਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਖੂਨਦਾਨ ਕੈਂਪ ਲਗਾ ਕੇ ਕੀਤੀ ਗਈ ਜਿੱਥੇ  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਲਾਹੀ ਬਾਣੀ ਦਾ ਜਾਪ, ਰਾਗੀ ਜਥਿਆਂ ਵੱਲੋਂ ਖੁੱਲ੍ਹੇ ਪੰਡਾਲ ਅੰਦਰ ਗੁਰਬਾਣੀ ਰਸ ਸ਼ਬਦ ਕੀਰਤਨ ਗ੍ਰਹਿਣ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਜਿਸਦੇ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਆਈਆਂ ਹੋਈਆਂ ਸੰਗਤਾਂ ਵਿੱਚ ਵਰਤਾਈ ਗਈ ਅਤੇ ਗੁਰੂ ਕੇ ਅਟੁੱਟ ਲੰਗਰ ਚਲਾਏ ਗਏ।ਇਸ ਮੌਕੇ ਅਰਦਾਸ ਵਿਚ ਹਲਕਾ ਜੰਡਿਆਲਾ ਗੁਰੂ ਤੋ ਆਮ ਆਦਮੀ ਪਾਰਟੀ ਦੇ ਲੋਕ ਨਿਰਮਾਣ ‘ਤੇ ਬਿਜਲੀ ਵਿਭਾਗ ਕੈਬਨਟ ਮੰਤਰੀ ਹਰਭਜਨ ਸਿੰਘ ਈ, ਟੀ ,ਓ ਸਮੇਂਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਪਿੰਡ ਮਾਨਾ ਵਾਲਾ ਕਲਾ ਦੇ ਸਰਪੰਚ ਸਤਨਾਮ ਸਿੰਘ ਲਾਲਾ ਨਸਮਸਤਕ ਹੋਣ ਲਈ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਇਸ ਦੇ ਨਾਲ੍ ਹੀ ਖੂਨ ਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਥੇ 40 ਤੋ ਵੱਧ ਨੌਜਵਾਨਾਂ ਨੇ ਖ਼ੂਨ ਦਾਨ ਦੇ ਕੇ ਆਪਣਾ ਯੋਗਦਾਨ ਪਾਇਆ ਜਿਸ ਵਿਚ ਮਾਨਾ ਵਾਲਾ ਕਲਾ ਦੀ ਪ੍ਰਮੁੱਖ ਸ਼ਖਸ਼ੀਅਤ ਜੈਕਰਨ ਸਿੰਘ ਮਾਨ ਵੀ ਸ਼ਾਮਿਲ ਸਨ ਜੈ ਕਰਨ ਸਿੰਘ ਮਾਨ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਵੱਧ ਤੋਂ ਵੱਧ ਖੂਨਦਾਨ ਦੇਣਾ ਚਾਹੀਦਾ ਹੈ ਜਿਸ ਨਾਲ ਕਿਸੇ ਵੀ ਮਰੀਜ ਦੀ ਕੀਮਤੀ  ਨੂੰ ਬਚਾਇਆ ਜਾ ਸਕੇ। ਇਸ ਮੌਕੇ ਹਸਪਤਾਲ਼ ਦੇ ਮੁੱਖ ਡਾਕਟਰ ਨਵ ਸਿਮਰਨ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਆਪਣੇ ਸੰਬੋਧਨ ਵਿਚ ਕਿਹਾ ਕਿ ਮੇਰੀ ਅਤੇ ਸਾਡੇ ਸਮੂੰਹ ਸਟਾਫ ਦੀ ਤਨੋ ਮਨੋ ਹਮੇਸ਼ਾ ਪਹਿਲ ਕਦਮੀ ਅਤੇ ਮੁੱਢਲੀ ਯਤਨਸ਼ੀਲ਼ ਕੋਸ਼ਿਸ਼  ਰਹੇਗੀ ਕਿ ਸੱਭ ਤੋਂ ਪਹਿਲਾ ਬਿਨਾ

ਕਿਸੇ ਵਖਰੇਵੇਂ ਦੇ ਮਰੀਜ ਦੀ ਜਾਨ ਬਚਾਈ  ਜਾਵੇ ।ਇਸ ਮੌਕੇ ਡਾਕਟਰ ਨਵ ਸਿਮਰਨ ਕੌਰ ਅਤੇ ਪਤੀ ਡਾ, ਸਿਮਰਨ ਸਿੰਘ ਵਲੋਂ ਅਹਿਮ ਗੱਲ ਰੱਖਦਿਆਂ ਕਿਹਾ ਕਿ ਕਿਸੇ ਵੀ ਲੋੜਵੰਦ ਪਰਿਵਾਰ ਦੇ ਮਰੀਜ਼ ਨੂੰ ਬਣਦੀ  ਸਹੂਲਤ ਹਰ ਹੀਲੇ ਪ੍ਰਧਾਨ ਕੀਤੀ ਜਾਵੇਗੀ ਇਸ ਮੌਕੇ ਕਈ ਸੀਨੀਅਰ ਡਾਕਟਰ ਅਤੇ ਇਲਾਕੇ ਦੀਆ ਮਹਾਨ ਸ਼ਖਸ਼ੀਅਤਾਂ ਨੇ ਹਾਜ਼ਰੀ ਭਰ ਕੇ ਭਾਗ ਲਿਆ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *