ਜ਼ਿਲ੍ਹਾ ਕਾਨੂੰਨੀ  ਸੇਵਾਵਾਂ ਅਥਾਰਟੀ ਵੱਲੋਂ ਡੀ.ਏ.ਵੀ. ਪਬਲਿਕ ਸਕੂਲ ਵਿਚ ਪਾਕਸੋ ਐਕਟ, ਗੁੱਡ ਟਚ ਬੈਡ ਟੱਚ  ਅਤੇ ਬੱਚਿਆ ਦੇ ਹੱਕਾ ਸਬੰਧੀ ਕੀਤਾ ਜਾਗਰੂਕ-

Spread the love
ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਮਨਜੀਤ ਸਿੱਧੂ):- ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਐੱਸ.ਏ.ਐੱਸ.ਨਗਰ, ਮੋਹਾਲੀ ਦੀਆਂ ਮਿਲੀਆਂ ਹਦਾਇਤਾਂ ਅਨੁਸਾਰ ਸ੍ਰੀਮਤੀ ਜਸਵਿੰਦਰ ਸ਼ੀਮਾਰ, ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਡੀ.ਏ.ਵੀ. ਪਬਲਿਕ ਸਕੂਲ ਵਿਚ ਪਾਕਸੋ ਐਕਟ, ਗੁੱਡ ਟਚ ਬੈਡ ਟੱਚ  ਬਾਰੇ ਅਤੇ ਬੱਚਿਆ ਦੇ ਹੱਕਾ ਸਬੰਧੀ  ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਸ੍ਰੀ ਅਵਤਾਰ ਸਿੰਘ ਬਾਰਦਾ, ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨਜ ਜੱਜ, ਮਿਸ. ਰੂਪਾ ਧਾਲੀਵਾਲ, ਚੀਫ ਜੂਡੀਸ਼ੀਅਲ ਮੈਜਿਸਟਰੇਟ ਹਾਜਰ ਹੋਏ।ਮਿਸ. ਗੁਰਪ੍ਰੀਤ ਕੌਰ, ਸੀ.ਜੇ.ਐੱਮ/ਸਕੱਤਰ ਜੀਆਂ ਵੱਲੋ ਡੀ.ਏ.ਵੀ. ਪਬਲਿਕ ਸਕੂਲ ਦੇ ਬੱਚਿਆ ਨੂੰ ਪਾਕਸੋ ਐਕਟ, ਗੁੱਡ ਟਚ ਬੈਡ ਟੱਚ ਬਾਰੇ, ਨਸ਼ਿਆ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਨਾਲਸਾ ਸਕੀਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। । ਇਸ ਮੌਕੇ ਮਾਣਯੋਗ ਜ਼ਿਲ੍ਹਾਂ ਅਤੇ ਸ਼ੈਸ਼ਨਜ ਜੱਜ, ਸ੍ਰੀਮਤੀ ਜਸਵਿਦੰਰ ਸ਼ੀਮਾਰ ਨੇ ਇਸ ਸੈਮੀਨਾਰ ਵਿਚ ਬੱਚਿਆਂ ਨੂੰ ਤੰਦਰੁਸਤ ਸਮਾਜ ਸਿਰਜਣ ਲਈ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਪੰਜਾਬ ਦੀ ਤਰੱਕੀ ਲਈ ਅਪੀਲ ਕੀਤੀ।ਇਸ ਮੌਕੇ ਸਕੂਲ ਦੇ ਬੱਚਿਆ ਵਲੋਂ  ਰੰਗਾ—ਰੰਗ ਪ੍ਰੋਗਰਾਮ ਜਿਵੇਂ ਨਸ਼ਿਆਂ ਸਬੰਧੀ ਭੰਗੜਾ, ਸ਼ਬਦ ਕੀਰਤਨ ਅਤੇ ਹੋਰ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 15100 ਤੇ ਕਾਲ ਕਰ ਸਕਦੇ ਹਨ। ਇਸ ਮੌਕੇ ਜੱਜ ਸਾਹਿਬ ਨੇ ਸਕੂਲ ਕਮੇਟੀ ਦੇ ਮੈਨਜ਼ਰ ਸ੍ਰੀ ਗੌਤਮ ਅਰੋੜਾ,  ਪ੍ਰਿੰਸੀਪਲ ਮਿਸ. ਵਰਖਾ ਸੱਚਦੇਵਾ ਸਮੇਤ ਸਟਾਫ ਵੱਲੋ ਕਰਵਾਏ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਬਾਰੇ ਪ੍ਰਸੰਸਾ ਕੀਤੀ।
  • Related Posts

    ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਐਸੋਸੀਏਸ਼ਨ ਵਲੋਂ ਹਲਕਾ ਵਿਧਾਇਕ ਕਾਕਾ ਬਰਾੜ ਨੂੰ ਦਿੱਤਾ ਗਿਆ ਮੰਗ ਪੱਤਰ- ਪੱਤਰਕਾਰਾਂ ਨੇ ‘ਡਿਮਾਂਡ ਡੇ’ ਮੌਕੇ ਚੁੱਕੀਆਂ ਅਹਿਮ ਮੰਗਾਂ; ਸੁਰੱਖਿਆ ਐਕਟ ਅਤੇ ਮੀਡੀਆ ਕਮਿਸ਼ਨ ਬਣਾਉਣ ‘ਤੇ ਦਿੱਤਾ ਜ਼ੋਰ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ (ਮਨਜੀਤ ਸਿੱਧੂ):- ਇੰਡੀਅਨ ਜਰਨਲਿਸਟਸ ਯੂਨੀਅਨ ਦੇ ਦੇਸ਼-ਵਿਆਪੀ ਸੱਦੇ ‘ਤੇ ਅੱਜ ਸਾਂਝੇ ਤੌਰ ‘ਤੇ ਪੱਤਰਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਕੰਮਕਾਜ ਦੌਰਾਨ ਆ…

    ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੇ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਯੋਧਾ ਹਵੇਲੀਆਂ ਨੇ ਦਿੱਤੀ ਵਧਾਈ 

    Spread the love

    Spread the love ਸਰਾਏ ਅਮਾਨਤ ਖਾਂ, 3  ਅਕਤੂਬਰ (ਗੁਰਸ਼ਰਨ ਸਿੰਘ ਔਲਖ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਮਨਜੋਤ ਸਿੰਘ ਯੋਧਾ ਹਵੇਲੀਆਂ ਨੇ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼…

    Leave a Reply

    Your email address will not be published. Required fields are marked *