ਬਿਜਲੀ ਦੇ ਲੰਮੇ ਕੱਟਾਂ ਅਤੇ ਟੁੱਟੀ ਸੜਕ ਤੋਂ ਅੱਕੇ ਸ਼ਹੀਦ ਭਗਤ ਸਿੰਘ ਕਲੋਨੀ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ: 2 ਦਿਨਾਂ ’ਚ ਮਸਲਾ ਹੱਲ ਨਾ ਹੋਣ ’ਤੇ ਮਖੂ ਗੇਟ ਵਿਖੇ ਧਰਨਾ ਦੇਣ ਦੀ ਤਾੜਨਾ।

Spread the love

ਪਿਛਲੇ 4 ਸਾਲਾਂ ਤੋਂ RSD ਕਾਲਜ ਤੋਂ ਮਖੂ ਗੇਟ ਤੱਕ ਦੀ ਸੜਕ ਦੀ ਖ਼ਸਤਾ ਹਾਲਤ ਵੱਲ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ: ਸੋਸਾਇਟੀ ਆਗੂ।

ਫਿਰੋਜ਼ਪੁਰ, 21 ਜੁਲਾਈ (ਅਸ਼ੋਕ ਭਾਰਦਵਾਜ)=ਸ਼ਹੀਦ ਭਗਤ ਸਿੰਘ ਕਲੋਨੀ ਵੈਲਫੇਅਰ ਸੋਸਾਇਟੀ ਫਿਰੋਜ਼ਪੁਰ ਸ਼ਹਿਰ ਦੀ ਅਗਵਾਈ ਹੇਠ ਕਲੋਨੀ ਅਤੇ ਨਾਲ ਲੱਗਦੇ ਇਲਾਕਿਆਂ ਦੇ ਨਿਵਾਸੀਆਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ। ਇਸ ਬੈਠਕ ਵਿੱਚ ਇਲਾਕਾ ਵਾਸੀਆਂ ਨੇ ਬਿਜਲੀ ਦੇ ਪੈ ਰਹੇ ਲੰਮੇ-ਲੰਮੇ ਕੱਟਾਂ ਅਤੇ ਸੜਕਾਂ ਦੀ ਖ਼ਸਤਾ ਹਾਲਤ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਜਾਹਰ ਕੀਤਾ। ਬੈਠਕ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਅੱਜ-ਕੱਲ੍ਹ ਪੈ ਰਹੀ ਅੱਤ ਦੀ ਗਰਮੀ ਦੌਰਾਨ ਬਿਜਲੀ ਦੇ ਅਣ-ਐਲਾਨੇ ਲੰਮੇ ਕੱਟਾਂ ਨੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਬਿਜਲੀ ਮਹਿਕਮੇ ਨੂੰ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਤੁਰੰਤ ਨਿਪਟਾਰਾ ਨਹੀਂ ਕੀਤਾ ਜਾ ਰਿਹਾ।ਇਸ ਤੋਂ ਇਲਾਵਾ, ਸੋਸਾਇਟੀ ਆਗੂਆਂ ਨੇ ਦੱਸਿਆ ਕਿ ਆਰ.ਐਸ.ਡੀ. (RSD) ਕਾਲਜ ਤੋਂ ਲੈ ਕੇ ਮਖੂ ਗੇਟ ਤੱਕ ਦੀ ਸੜਕ ਦਾ ਬਹੁਤ ਹੀ ਮੰਦਾ ਹਾਲ ਹੈ। ਪਿਛਲੇ ਲਗਭਗ 4 ਸਾਲਾਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਸੜਕ ‘ਚ ਪਏ ਵੱਡੇ-ਵੱਡੇ ਟੋਇਆਂ ਕਰਕੇ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਨਾਲ ਹਾਦਸੇ ਵਾਪਰ ਰਹੇ ਹਨ, ਪ੍ਰੰਤੂ ਸਰਕਾਰੀ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਖ਼ਸਤਾਹਾਲ ਸੜਕ ਦਿਖਾਈ ਨਹੀਂ ਦੇ ਰਹੀ। ਇਕੱਤਰ ਹੋਏ ਨਗਰ ਨਿਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖ਼ਤ ਤਾੜਨਾ ਕੀਤੀ ਕਿ ਜੇਕਰ ਅਗਲੇ 2 ਦਿਨਾਂ ਦੇ ਅੰਦਰ-ਅੰਦਰ ਬਿਜਲੀ ਦੀ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਅਤੇ ਸੜਕ ਨੂੰ ਨਵਿਆਉਣ/ਮੁਰੰਮਤ ਸੰਬੰਧੀ ਕੋਈ ਕਾਰਵਾਈ ਨਾ ਕੀਤੀ ਗਈ, ਤਾਂ ਇਲਾਕਾ ਵਾਸੀਆਂ ਵੱਲੋਂ ਮੱਖੂ ਗੇਟ ਵਿਖੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਇਸ ਧਰਨੇ/ਪ੍ਰਦਰਸ਼ਨ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਅਤੇ ਸਥਿਤੀ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *