*ਦੇਸ਼ ਤੇ ਪੰਜਾਬ ਦੇ ਸਿੱਖਿਆ ਤੰਤਰ ਨੂੰ ਤਬਾਹ ਕਰਨ ਦੀਆਂ ਸਾਜ਼ਿਸਾਂ ਕਰਕੇ ਭਾਜਪਾ ਆਪਣੀਆਂ ਜੜਾਂ ਪੁੱਟ ਲਵੇਗੀ: ਭਾਰਤੀ*  *ਦਿੱਲੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਤੇ ਕੀਤੇ ਗਏ ਲਾਠੀਚਾਰਜ ਨਿੰਦਣਯੋਗ* 

Spread the love
ਲੁਧਿਆਣਾ,21 ਜੁਲਾਈ (ਕੁਲਵਿੰਦਰ ਕੌਰ)=ਦੇਸ਼ ਵਿੱਚ ਕੇਂਦਰੀ ਹਕੂਮਤ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਭਾਜਪਾ ਨੇ ਜੋ ਭਾਰਤ ਔਰ ਪੰਜਾਬ ਦੇ ਹਾਲਾਤ ਬਣਾ ਦਿੱਤੇ ਹਨ ਉਸ ਤੋਂ ਲੱਗਦਾ ਹੈ ਕਿ ਦੇਸ਼ ਵਿੱਚ ਵੱਡਾ ਜਨਅਕਰੋਸ਼ ਖਾਸ ਤੌਰ ਤੇ ਨੌਜਵਾਨਾਂ ਵਿੱਚ ਉੱਠਦਾ ਨਜ਼ਰ ਆ ਰਿਹਾ ਜਿਸ ਦੇ ਖਮਿਆਜੇ ਵਜੋਂ ਪ੍ਰਦੇਸ਼ਾਂ ਅਤੇ ਦੇਸ਼ ਵਿੱਚੋਂ ਮਨੂਵਾਦੀ ਸੋਚ ਰੱਖਣ ਵਾਲੀ ਭਾਜਪਾ ਆਪਣੀਆਂ ਜੜਾਂ ਪਟਾ ਲਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਆਗੂ ਅੰਮ੍ਰਿਤ ਸਿੰਘ ਭਾਰਤੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਭਾਰਤੀ ਨੇ ਕਿਹਾ ਕਿ ਜੰਤਰ ਮੰਤਰ ਵਿੱਚ ਨੀਟ ਅਤੇ ਹੋਰ ਵੱਡੇ ਰਾਸ਼ਟਰੀ ਐਂਟਰਸ ਟੈਸਟਾਂ ਵਿੱਚ ਬੇਨਿਅਮੀਆ ਅਤੇ ਲੀਕ ਹੋਣ ਦੀਆਂ ਖਬਰਾਂ ਤੋਂ ਦੁਖੀ ਹੋਏ ਦੇਸ਼ ਦਾ ਭਵਿੱਖ ਨੌਜਵਾਨ ਸਟੂਡੈਂਟਾਂ ਨੇ ਲਗਾਤਾਰ 30 ਦਿਨ ਤੋਂ ਇਨਸਾਫ ਲਈ ਧਰਨਾ ਲਗਾਇਆ ਹੈ ਜੋ ਬਿਲਕੁਲ ਲੋਕਤੰਤਰਿਕ ਅਤੇ ਸ਼ਾਂਤਮਈ ਤਰੀਕੇ ਨਾਲ ਸਭ ਕੁਝ ਕੀਤਾ ਜਾ ਰਿਹਾ ਲੇਕਿਨ ਕੱਲ ਵਿਦਿਆਰਥੀਆਂ ਅਤੇ ਉਨਾਂ ਦੀ ਸਪੋਰਟ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪਹੁੰਚੇ ਸਮਾਜ ਸੇਵਕਾਂ ਤੇ ਵਿਰੋਧੀ ਧਿਰ ਤੇ ਆਗੂਆਂ ਉੱਪਰ ਕੀਤੇ ਗਏ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਸੁੱਟੇ ਗਏ ਗੋਲਿਆਂ ਨੇ ਜਲਿਆਂਵਾਲੇ ਬਾਗ ਦੇ ਸਾਕੇ ਦੀ ਯਾਦ ਨੂੰ ਤਾਜ਼ਾ ਕਰਵਾ ਦਿੱਤਾ। ਵਿਦਿਆਰਥੀਆਂ ਵੱਲੋਂ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਤੁਰੰਤ ਅਸਤੀਫਾ ਮੰਗਿਆ ਜਾ ਰਿਹਾ ਹੈ ਲੇਕਿਨ ਦੇਸ਼ ਦੀ ਹਕੂਮਤ ਮੋਦੀ ਸਰਕਾਰ ਸੋ ਰਹੀ ਹੈ ਲੇਕਿਨ ਇਸ ਗੁੱਸੇ ਦਾ ਅਸਰ ਲੋਕ ਲੋਕਤੰਤਰ ਦੇ ਵੋਟ ਬੰਬ ਦੀ ਵਰਤੋਂ ਕਰਕੇ ਭਾਜਪਾ ਦੀ ਹਕੂਮਤ ਨੂੰ ਕਾਂਗਰਸ ਵਾਂਗ ਨੇਸਤਾਨਬੂਤ ਕਰਨਗੇ। ਭਾਰਤੀ ਨੇ ਆਖਿਆ ਕਿ ਇਸ ਮੌਕੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਸੰਸਦ ਮੈਂਬਰ ਅਤੇ ਰਾਸ਼ਟਰੀ ਪ੍ਰਧਾਨ ਐਡਵੋਕੇਟ ਚੰਦਰਸ਼ੇਖਰ ਆਜ਼ਾਦ ਨਿਧੜਕ ਹੋ ਕੇ ਆਪਣੇ ਸਾਥੀਆਂ ਸਮੇਤ ਵਿਦਿਆਰਥੀਆਂ ਨਾਲ ਮੌਕੇ ਤੇ ਡਟੇ ਹੋਏ ਹਨ ਜੋ ਅਸਲੀ ਲੋਕ ਨਾਇਕ ਬਣ ਕੇ ਉਭਰੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਆਰਐਸਐਸ ਦੇ ਫਿਰਕੂਵਾਦੀ ਲੋਕ ਪ੍ਰਚਾਰ ਕਰਨ ਲਈ ਬੁਲਾਏ ਗਏ ਜਿਨਾਂ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਨੇ ਪਹਿਲਾਂ ਵੀ ਸੀ ਨੂੰ ਮੰਗ ਪੱਤਰ ਦਿੱਤਾ ਵੀ ਸੀ ਨੇ ਭਰੋਸਾ ਵੀ ਦਿੱਤਾ ਕਿ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਏਗਾ ਲੇਕਿਨ ਇਸ ਦੇ ਬਾਵਜੂਦ ਚੁੱਪ ਚੁਪੀਤੇ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿਰੋਧ ਵਿੱਚ ਵਿਦਿਆਰਥੀਆਂ ਨੇ ਮੁਜ਼ਾਹਰਾ ਕੀਤਾ ਤੇ ਵਿਦਿਆਰਥੀਆਂ ਤੇ ਚੰਡੀਗੜ੍ਹ ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਕਈਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਗਿਆ ਹਾਲਾਂਕਿ ਵਿਦਿਆਰਥੀ ਇਹ ਪ੍ਰੋਗਰਾਮ ਨੂੰ ਰੋਕਣ ਵਿੱਚ ਕਾਮਯਾਬ ਹੋਏ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਅੱਗੇ ਵੀ ਫਿਰਕੂ ਮਾਹੌਲ ਪੈਦਾ ਕਰਨ ਵਾਲੇ ਬੁਲਾਰਿਆਂ ਨੂੰ ਯੂਨੀਵਰਸਿਟੀ ਦੀ ਦਹਿਲੀਜ ਤੇ ਪੈਰ ਨਹੀਂ ਰੱਖਣ ਦੇਵਾਂਗੇ ਇਹ ਐਲਾਨ ਕੀਤਾ ਗਿਆ। ਭਾਰਤ ਦੇ ਬੁੱਧ ਕਾਲ ਸਮੇਂ ਜਿੱਥੇ ਨਲੰਦਾ ਵਰਗੇ ਵਿਸ਼ਵ ਵਿਦਿਆਲੇ ਪੂਰੀ ਦੁਨੀਆਂ ਦੇ ਚਾਨਣ ਮੁਨਾਰਾ ਬਣੇ ਸਨ ਉੱਥੇ ਭਾਰਤ ਦੀ ਮਨੂਵਾਦੀ ਭਾਜਪਾ ਆਰਐਸਐਸ ਦੇਸ਼ ਨੂੰ ਅਨਪੜ ਤੇ ਬੰਧੂਆ ਮਜ਼ਦੂਰ ਬਣਾ ਕੇ ਰੱਖਣ ਦੀ ਤਾਕ ਵਿੱਚ ਬੈਠੇ ਹਨ ਜੋ ਕਿ ਅੱਜ ਦੇ ਵਿਗਿਆਨ ਤੇ ਤਕਨੀਕ ਦੇ ਯੁੱਗ ਲਈ ਬਹੁਤ ਹੀ ਖਤਰਨਾਕ ਹੈ। ਭਾਰਤ ਦੀ ਕੇਂਦਰੀ ਤੇ ਰਾਜਾਂ ਦੀ ਭਾਜਪਾ ਹਕੂਮਤ ਨੇ ਨਲੰਦਾ ਵਿਸ਼ਵ ਵਿਦਿਆਲੇ ਨੂੰ ਜਲਾਉਣ ਦਾ ਸਮਾਂ ਚੇਤੇ ਕਰਵਾ ਦਿੱਤਾ। ਭਾਰਤੀ ਨੇ ਆਖਿਆ ਕਿ ਭਾਜਪਾ ਨੂੰ ਆਪਣੀ ਮਾਨਸਿਕਤਾ ਬਦਲ ਲੈਣੀ ਚਾਹੀਦੀ ਹੈ ਵਰਨਾ ਭਾਰਤ ਦੇਸ਼ ਦੇ ਲੋਕ ਕਾਂਗਰਸ ਵਾਂਗ ਭਾਜਪਾ ਦਾ ਵੀ ਸੂਪੜਾ ਸਾਫ ਕਰ ਦੇਣਗੇ ਕਿਉਂਕਿ ਸਿੱਖਿਆ ਕਿਸੇ ਵਿਸ਼ੇਸ਼ ਵਰਗ ਨਾਲ ਜੁੜਿਆ ਹੋਇਆ ਮਸਲਾ ਨਹੀਂ ਹੈ ਸਿੱਖਿਆ ਦੀ ਜਰੂਰਤ ਹਰ ਜਾਤੀ ਧਰਮ ਦੇ ਲੋਕਾਂ ਨੂੰ ਹੈ ਸਿੱਖਿਆ ਤੰਤਰ ਨੂੰ ਕਮਜ਼ੋਰ ਕਰਨ ਦਾ ਦੁਸ਼ਪ੍ਰਭਾਵ ਦੇਸ਼ ਦੇ ਹਰ ਸੂਬੇ ਹਰ ਭਾਈਚਾਰੇ ਤੇ ਪਏਗਾ। ਇਸ ਦੇ ਨਾਲ ਨਾਲ ਭਾਰਤੀ ਨੇ ਪੰਜਾਬ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਫਿਟਕਾਰ ਪਾਉਂਦਿਆ  ਕਿਹਾ ਕਿ ਇਹ ਸਰਕਾਰ ਪੰਜਾਬ ਦੇ ਹੱਕਾਂ ਲਈ ਡਟ ਕੇ ਖੜਨ ਵਾਲੀ ਨਹੀਂ ਹੈ ਜਿੱਥੇ ਕੇਜਰੀਵਾਲ ਤੇ ਭਗਵੰਤ ਮਾਨ ਦਿੱਲੀ ਜੰਤਰ ਮੰਤਰ ਤੇ ਹੋਏ ਲਾਠੀ ਚਾਰਜ ਤੇ ਘੜਿਆਲੀ ਹੰਜੂ ਬਹਾ ਰਹੇ ਹਨ ਉਥੇ ਆਪਣੀ ਖੁਦ ਦੀ ਸਰਕਾਰ ਵਿੱਚ ਖੰਨੇ ਵਿਖੇ ਮਨਰੇਗਾ ਵਰਕਰਾਂ ਤੇ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ ਤੇ ਚੁੱਪ ਹਨ ਇਹ ਦੋਗਲਾ ਚਿਹਰਾ ਹੁਣ ਲੋਕਾਂ ਤੋਂ ਛਿਪਣ ਵਾਲਾ ਨਹੀਂ ਹੈ।
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

    Spread the love

    Spread the love ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ…

    ਬਰਸਾਤ ਦਾ ਮੌਸਮ ਸਿਰ ਪਰ ਚੌਏ ਚ ਫਸੀ ਜੰਗਲੀ ਬੂਟੀ ਦੀ ਨਹੀ ਹੋਈ ਸਫਾਈ -ਧਰਮਸੋਤ

    Spread the love

    Spread the love ਭਾਦਸੋਂ, 22 ਜੁਲਾਈ ( ਜਗਜੀਤ ਸਿੰਘ ਕੈਂਥ ) ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨੀ ਭਾਦਸੋਂ ਸਰਹੰਦ ਚੋਅ ਵਿਖੇ ਦੌਰਾ ਕੀਤਾ ਅਤੇ…

    Leave a Reply

    Your email address will not be published. Required fields are marked *