ਮਹਿਲਕਲਾਂ ਹਲਕੇ ਦੇ ਸਿਆਸੀ ਸਮੀਕਰਨ ਬਦਲਣ ਲੱਗੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਕਿਸੇ ਸਾਬਕਾ ਸਰਕਾਰੀ ਅਧਿਕਾਰੀ ਨੂੰ ਦੇ ਸਕਦੇ ਹਨ ਟਿਕਟ! ਦਰਸ਼ਨ ਸਿੰਘ ਗੁਰੂ ਦੇ ਨਾਮ ’ਤੇ ਲੱਗ ਸਕਦੀ ਹੈ ਮੋਹਰ, ਸਰਵੇਖਣ ਵਿੱਚ ਸਭ ਤੋਂ ਉੱਪਰ ਚੱਲਣ ਦੀ ਚਰਚਾ

Spread the love
ਬਰਨਾਲਾ 21 ਜੁਲਾਈ 2026 | ਬਲਵੰਤ ਸਿੰਘ ਸਿੱਧੂ=ਮਹਿਲਕਲਾਂ ਹਲਕੇ ਦੇ ਸਿਆਸੀ ਸਮੀਕਰਨ ਆਏ ਦਿਨ ਬਦਲਦੇ ਨਜ਼ਰ ਆ ਰਹੇ ਹਨ। ਹਲਕੇ ਵਿੱਚ ਹਰ ਕੋਈ ਆਪਣੀ-ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ ਹੈ। ਭਾਵੇਂ ਕਾਂਗਰਸ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ, ਦੋਵਾਂ ਪਾਰਟੀਆਂ ਵੱਲੋਂ ਅਜੇ ਤੱਕ ਕਿਸੇ ਵੀ ਉਮੀਦਵਾਰ ਦਾ ਪੱਕਾ ਐਲਾਨ ਨਹੀਂ ਕੀਤਾ ਗਿਆ, ਜਿਸ ਕਾਰਨ ਹਰ ਦਾਅਵੇਦਾਰ ਆਪਣਾ ਦਾਅਵਾ ਠੋਕ ਰਿਹਾ ਹੈ।ਅੱਜ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਦੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਹਲਕਾ ਮਹਿਲਕਲਾਂ ਦੇ ਸਿਆਸੀ ਸਮੀਕਰਨਾਂ ਨੂੰ ਬਦਲਦਿਆਂ ਹਲਕੇ ਦੀ ਜ਼ਿੰਮੇਵਾਰੀ ਕਿਸੇ ਅਜਿਹੇ ਵਿਅਕਤੀ ਦੇ ਹੱਥ ਦੇਣ ਬਾਰੇ ਵਿਚਾਰ ਕਰ ਰਹੇ ਹਨ, ਜੋ ਹਰ ਘਰ ਤੋਂ ਵਾਕਫ਼ ਹੋਵੇ ਅਤੇ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਵਰਗ ਦੇ ਲੋਕ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹੋਣ।ਇਸ ਦੌੜ ਵਿੱਚ ਦਰਸ਼ਨ ਸਿੰਘ ਗੁਰੂ ਦਾ ਨਾਮ ਸਭ ਤੋਂ ਉੱਪਰ ਚੱਲਣ ਦੀ ਚਰਚਾ ਹੈ। ਸੂਤਰਾਂ ਅਨੁਸਾਰ ਅਕਾਲੀ ਦਲ ਦੀ ਹਾਈਕਮਾਂਡ ਦੀ ਨਜ਼ਰ ਵੀ ਦਰਸ਼ਨ ਸਿੰਘ ਗੁਰੂ ’ਤੇ ਟਿਕੀ ਹੋਈ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਨਾਮ ’ਤੇ ਮੋਹਰ ਲੱਗਣ ਦੀਆਂ ਚਰਚਾਵਾਂ ਨੇ ਹਲਕੇ ਦੀ ਸਿਆਸਤ ਨੂੰ ਹੋਰ ਗਰਮਾ ਦਿੱਤਾ ਹੈ।ਆਓ ਗੱਲ ਕਰੀਏ ਦਰਸ਼ਨ ਸਿੰਘ ਗੁਰੂ ਜੀ ਦੀ। ਉਹ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਟਕਸਾਲੀ ਪੁਰਾਤਨ ਅਕਾਲੀ ਆਗੂ ਸਵਰਗੀ ਮਲਕੀਤ ਸਿੰਘ ਕੀਤੂ ਸਾਹਿਬ ਨਾਲ ਵੀ ਲੰਮਾ ਸਮਾਂ ਰਹੇ ਹਨ। ਉਨ੍ਹਾਂ ਨੇ ਆਪਣੀ ਪਟਵਾਰੀ ਦੀ ਡਿਊਟੀ ਵੀ ਕੀਤੀ, ਪਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਨਹੀਂ ਛੱਡਿਆ। ਹੌਲੀ-ਹੌਲੀ ਉਨ੍ਹਾਂ ਦੀ ਸੇਵਾ ਅਤੇ ਲੋਕਾਂ ਨਾਲ ਸਾਂਝ ਦਾ ਸਫ਼ਰ ਜਾਰੀ ਰਿਹਾ ਅਤੇ ਬਾਅਦ ਵਿੱਚ ਉਹ ਕਾਨੂੰਗੋ ਬਣੇ।ਦਰਸ਼ਨ ਸਿੰਘ ਗੁਰੂ ਗਰੀਬ ਜਨਤਾ ਵਿੱਚੋਂ ਹੀ ਉੱਠੇ ਹੋਏ ਲੋਕਾਂ ਨਾਲ ਜੁੜੇ ਹੋਏ ਵਿਅਕਤੀ ਮੰਨੇ ਜਾਂਦੇ ਹਨ। ਹਲਕੇ ਦੇ ਬਹੁਤ ਸਾਰੇ ਪਿੰਡਾਂ ਅਤੇ ਮੁਹੱਲਿਆਂ ਦੇ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਸਵਰਗੀ ਮਲਕੀਤ ਸਿੰਘ ਕੀਤੂ ਸਾਹਿਬ ਦੇ ਨਾਲ ਉਹ ਪਿੰਡਾਂ ਦੀਆਂ ਬਸਤੀਆਂ ਵਿੱਚ ਜਾਂਦੇ ਰਹੇ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਦਾਲਾਂ ਵੰਡਣ ਵਰਗੀਆਂ ਸੇਵਾਵਾਂ ਵਿੱਚ ਵੀ ਹਿੱਸਾ ਲੈਂਦੇ ਰਹੇ। ਇਸ ਕਾਰਨ ਗਰੀਬ ਲੋਕਾਂ ਨਾਲ ਉਨ੍ਹਾਂ ਦੀ ਪੁਰਾਣੀ ਸਾਂਝ ਅੱਜ ਵੀ ਕਾਇਮ ਦੱਸੀ ਜਾਂਦੀ ਹੈ ਅਤੇ ਕਈ ਲੋਕ ਉਨ੍ਹਾਂ ਨੂੰ ਪੁਰਾਣੇ ਸਮੇਂ ਤੋਂ ਹੀ ਜਾਣਦੇ ਹਨ।ਜਦੋਂ ਉਹ ਕਾਨੂੰਗੋ ਬਣੇ ਤਾਂ ਉਨ੍ਹਾਂ ਨੇ ਹਲਕੇ ਦੇ ਵੱਡੇ ਘਰਾਂ ਅਤੇ ਜ਼ਮੀਨਦਾਰ ਵਰਗ ਨਾਲ ਵੀ ਆਪਣੀ ਸਾਂਝ ਬਣਾਈ। ਲੰਮੇ ਸਮੇਂ ਤੋਂ ਪਏ ਜ਼ਮੀਨਾਂ ਦੇ ਇੰਤਕਾਲਾਂ ਅਤੇ ਜ਼ਮੀਨੀ ਮਾਮਲਿਆਂ ਨਾਲ ਸਬੰਧਤ ਹੋਰ ਕੰਮਾਂ ਵਿੱਚ ਲੋਕਾਂ ਦੀ ਮਦਦ ਕੀਤੀ। ਇਸ ਕਾਰਨ ਹਲਕੇ ਦੇ ਵੱਖ-ਵੱਖ ਵਰਗਾਂ ਵਿੱਚ ਉਨ੍ਹਾਂ ਦਾ ਸਤਿਕਾਰ ਬਣਿਆ ਅਤੇ ਅੱਜ ਵੀ ਉਨ੍ਹਾਂ ਦੀ ਪਛਾਣ ਮਜ਼ਬੂਤ ਦੱਸੀ ਜਾਂਦੀ ਹੈ।ਹਲਕੇ ਦੇ ਕਈ ਜ਼ਮੀਨਦਾਰ ਅਤੇ ਆਮ ਲੋਕ ਦਰਸ਼ਨ ਸਿੰਘ ਗੁਰੂ ਨੂੰ ਇੱਕੋ ਗੱਲ ਕਹਿੰਦੇ ਸੁਣੇ ਜਾ ਰਹੇ ਹਨ—“ਗੁਰੂ ਜੀ, ਤੁਸੀਂ ਅਕਾਲੀ ਦਲ ਦੀ ਟਿਕਟ ਲਵੋ, ਜਿਤਾਵਾਂਗੇ ਅਸੀਂ।”ਦਰਸ਼ਨ ਸਿੰਘ ਗੁਰੂ ਦਾ ਹਰ ਪਿੰਡ ਵਿੱਚ ਮਾਣ-ਸਨਮਾਨ ਹੋਣ ਦੀ ਚਰਚਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਲਕਾ ਮਹਿਲਕਲਾਂ ਵਿੱਚ ਸੰਭਾਵੀ ਉਮੀਦਵਾਰਾਂ ਸਬੰਧੀ ਬਹੁਤ ਤੇਜ਼ੀ ਨਾਲ ਸਰਵੇਖਣ ਚੱਲ ਰਹੇ ਹਨ ਅਤੇ ਇਨ੍ਹਾਂ ਸਰਵੇਖਣਾਂ ਵਿੱਚ ਦਰਸ਼ਨ ਸਿੰਘ ਗੁਰੂ ਦਾ ਨਾਮ ਸਭ ਤੋਂ ਉੱਪਰ ਚੱਲਣ ਦੀ ਚਰਚਾ ਹੈ। ਇੰਨਾਂ ਬੁੱਧੀਜੀਵੀ ਪੜਿਆਂ ਲਿਖਿਆ ਵਰਗ ਤਾ ਪਹਿਲਾ ਹੀ ਨਾਲ ਹੈ ਕਿੳ ਕਿ ਇਹ ਹੁਣ ਤੱਕ ਦੱਸ ਕਤਾਬਾ ਲਿਖ ਚੁੱਕੇ ਨੇ ਨਾਵਲ ਅਤੇ ਇੰਨਾਂ ਤਰ੍ਹਾਂ ਦੀਆਂ ਕਹਾਣੀਆਂ ਇਨ੍ਹਾਂ ਦੀ ਕਲਮ ਚੋਂ ਜਨਮ ਲੈ ਚੁੱਕੀ ਹੈ ਸੋ, ਹਲਕੇ ਦੇ ਲੋਕਾਂ ਵਿੱਚ ਵੀ ਇਹ ਚਰਚਾ ਜ਼ੋਰ ਫੜ ਰਹੀ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਰਸ਼ਨ ਸਿੰਘ ਗੁਰੂ ਨੂੰ ਟਿਕਟ ਦਿੱਤੀ ਜਾਵੇ। ਹਾਲਾਂਕਿ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਨੇ ਹੀ ਕਰਨਾ ਹੈ ਅਤੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ।ਹੁਣ ਦੇਖਣਾ ਇਹ ਹੋਵੇਗਾ ਕਿ ਮਹਿਲਕਲਾਂ ਹਲਕੇ ਦੇ ਬਦਲਦੇ ਸਿਆਸੀ ਸਮੀਕਰਨਾਂ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸ ਚਿਹਰੇ ’ਤੇ ਭਰੋਸਾ ਜਤਾਇਆ ਜਾਂਦਾ ਹੈ ਅਤੇ ਆਖ਼ਰਕਾਰ ਸਿਆਸੀ ਤਾਜ ਕਿਸ ਦੇ ਸਿਰ ਸਜਦਾ ਹੈ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *