ਲੋਕ ਹਿੱਤ ਮਿਸ਼ਨ ਵੱਲੋਂ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਕੀਤਾ ਗਿਆ ਫ਼ਰੀ

Spread the love
ਨਿਊ ਚੰਡੀਗੜ੍ਹ, 22 ਜੁਲਾਈ (ਬਜੀਦਪੁਰ) – ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਫ਼ਰੀ ਕੀਤਾ ਗਿਆ। ਇਸ ਸੰਬੰਧੀ ਟੋਲ ਬੜੌਦੀ ਵਿਖੇ 4 ਘੰਟੇ ਵਾਹਨਾਂ ਨੂੰ ਬਿਨ੍ਹਾਂ ਟੈਕਸ ਫ਼ਰੀ ਲੰਘਾਉਣ ਲਈ ਲਾਏ ਧਰਨੇ ਦੌਰਾਨ ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ, ਸੁੱਖਦੇਵ ਸਿੰਘ ਸੁੱਖਾ ਕੰਨਸਾਲਾ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ, ਪਰਮਜੀਤ ਸਿੰਘ ਪੰਮੀ, ਮਨਦੀਪ ਸਿੰਘ ਖਿਜਰਾਬਾਦ, ਕਾਦੀਆਂ ਯੂਨੀਅਨ ਦੇ ਰੇਸ਼ਮ ਸਿੰਘ ਬਡਾਲੀ, ਜਰਨੈਲ ਸਿੰਘ ਗੋਸਲਾਂ, ਕਿਸਾਨ ਸਭਾ ਦੇ ਬਲਵੀਰ ਸਿੰਘ ਮੁਸਾਫ਼ਰ, ਯੂਨੀਅਨ ਰਾਜੇਵਾਲ ਦੇ ਦਰਸ਼ਨ ਸਿੰਘ ਨਾਗਰਾ, ਲੱਖੋਵਾਲ ਯੂਨੀਅਨ ਦੇ ਅਮਰੀਕ ਸਿੰਘ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਾਲੇ ਬਿੱਲ ਰੱਦ ਹੋਣ ਤੋਂ ਬਾਅਦ ਟੇਢੇ ਢੰਗ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਅਜਿਹੇ ਸਮਝੌਤੇ ਜਾਂ ਹੋਰ ਸਕੀਮਾਂ ਲਿਆ ਦੀਆਂ ਜਾ ਰਹੀਆਂ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਅਣਖੀ ਲੋਕ ਕਦੇ ਵੀ ਕੇਂਦਰ ਦੀਆਂ ਮਾਰੂ ਚਾਲਾਂ ਸਫ਼ਲ ਨਹੀਂ ਹੋਣ ਦਿੱਤੀਆ ਜਾਣਗੀਆਂ। ਇਸ ਮੌਕੇ ਗੁਰਬਚਨ ਸਿੰਘ ਮੁੰਧੋਂ, ਕੁਲਵੰਤ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਰੰਗੂਆਣਾ, ਗੁਰਸ਼ਰਨ ਸਿੰਘ ਨੱਗਲ, ਸਰਬਜੀਤ ਸਿੰਘ ਸੰਗਤਪੁਰਾ,  ਜਸਪਾਲ ਸਿੰਘ ਲੱਕੀ ਮਾਵੀ, ਜਸਵੀਰ ਸਿੰਘ ਲਾਲਾ, ਰਾਮ ਸਿੰਘ ਅਭੀਪੁਰ, ਹਰਿੰਦਰ ਸਿੰਘ ਕੁਬਾਹੇੜੀ, ਗੁਰਦੀਪ ਸਿੰਘ ਹੁਸਿਆਰਪੁਰ, ਬਹਾਦਰ ਸਿੰਘ ਚਾਹੜਮਾਜਰਾ, ਤਰਨਜੀਤ ਸਿੰਘ ਤਰਨੀ, ਮਲਕੀਤ ਸਿੰਘ ਫਿਰੋਜ਼ਪੁਰ, ਗੁਰਚਰਨ ਸਿੰਘ ਦੁੱਲਵਾਂ, ਬਿੰਦਾ ਬੜੌਦੀ, ਗੁਰਮੇਲ ਸਿੰਘ ਮੰਡ ਆਦਿ ਮੋਹਤਬਰ ਹਾਜ਼ਰ ਸਨ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *