ਸਤੀਸ਼ ਅਸੀਜਾ ਦੇ ਦੁਬਾਰਾ ਬੀਜੇਪੀ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਬਣਨ ਦੇ ਰੋਸ ਵਜੋਂ ਪਿਛਲੇ ਦਿਨੀ ਪਾਰਟੀ ਨੂੰ ਛੱਡ ਕੇ ਗਏ ਸੋਮਨਾਥ ਕਾਲੜਾ ਜੀ ਵੱਲੋਂ ਬੀਜੇਪੀ ਦੀਆਂ ਲਗਾਤਾਰ ਵਿਕਟਾਂ ਡੇਗਣ ਦਾ ਰੁਝਾਨ ਜਾਰੀ 

Spread the love
ਮਲੋਟ,  22 ਜੁਲਾਈ( ਕ੍ਰਿਸ਼ਨ ਮਦਾਨ /ਅਮਰਨਾਥ ਸੋਨੀ ) ਮਲੋਟ ਵਿਖੇ ਪਿਛਲੇ ਕਈ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੀਆਂ ਲਗਾਤਾਰ ਵਿਕਟਾਂ ਡਿੱਗ ਰਹੀਆਂ ਹਨ ਜਿਸ ਦਾ ਕੀ ਬੀਜੇਪੀ ਨੂੰ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡਾ ਨੁਕਸਾਨ ਹੋਵੇਗਾ ਤਿੰਨ ਚਾਰ ਦਿਨ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਸੋਮਨਾਥ ਕਾਲੜਾ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਸੋਮਨਾਥ ਕਾਲੜਾ ਜੀ ਦੇ ਯਤਨਾਂ ਸਦਕਾ ਅੱਜ ਲਗਭਗ ਛੇ ਤੋਂ ਸੱਤ ਵਿਕਟਾਂ ਡਿੱਗ ਪਈਆਂ ਜਿਸ ਨਾਲ ਕੀ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੇ ਕੰਮ ਕਰਨ ਵਾਲੇ ਸੀਨੀਅਰ ਵਰਕਰ ਲੀਡਰ ਸਾਹਿਬਾਨ ਅੱਜ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਜਿਨਾਂ ਦਾ ਬੀਬੀ ਬਲਜੀਤ ਕੌਰ ਕੈਬਨਟ ਮਨਿਸਟਰ ਪੰਜਾਬ ਸਰਕਾਰ ਅਤੇ ਜੋਨੀ ਗਰਗ ਪ੍ਰਧਾਨ ਨਗਰ ਕੌਂਸਲ ਹਰਮੇਲ ਸੰਧੂ ਐਮਸੀ ਨੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਇਸ ਮੌਕੇ ਜੋਨੀ ਗਰਗ ਜੀ ਨੇ ਆਖਿਆ ਕਿ ਇਹਨਾਂ ਲੀਡਰਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਉਣ ਨਾਲ ਆਉਣ ਵਾਲੇ 2027 ਦੇ ਇਲੈਕਸ਼ਨ ਵਿੱਚ ਪਾਰਟੀ ਨੂੰ ਬਹੁਤ ਮਜਬੂਤੀ ਮਿਲੀ ਹੈ ਆਮ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਵੇਖਦੀਆਂ ਦੂਜੀਆਂ ਪਾਰਟੀਆਂ ਵਿੱਚੋਂ ਆਏ ਹੋਏ ਵਰਕਰਾਂ ਨੇ ਵਿਸ਼ਵਾਸ ਜਿਤਾ ਕੇ ਜੋ ਜੋ ਸਾਡੇ ਤੇ ਵਿਸ਼ਵਾਸ ਪ੍ਰਗਟਾਇਆ ਹੈ ਅਸੀਂ ਉਸ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਵਾਂਗੇ ਪਾਰਟੀ ਵਿੱਚ ਆਏ ਸਾਰੇ ਸਾਥੀਆਂ ਦਾ ਪੂਰਾ ਮਾਨ ਸਨਮਾਨ ਕਰਾਂਗੇ ਅਤੇ ਉਹਨਾਂ ਨੂੰ ਬਣਦਾ ਹੱਕ ਵੀ ਦਿੱਤਾ ਜਾਵੇਗਾ ਉਧਰ ਅੱਜ ਕੇਸ਼ਵ ਸਿਡਾਣਾ ਜੋ ਕਿ ਬੀਜੇਪੀ ਵਿੱਚ ਪੂਰਾ ਉੱਚਾ ਰੁਤਬਾ ਰੱਖਦੇ ਹਨ ਉਹ ਅਤੇ ਉਹਨਾਂ ਦੇ ਸਾਥੀ ਅੱਜ ਆਪਣੀ ਟੀਮ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਇਸ ਦੀ ਭਣਕ ਲੱਗਦਿਆਂ ਹੀ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਜੀ ਨੂੰ ਲੱਗੀ ਤਾਂ ਉਹ ਆਪਣੇ ਸਾਥੀਆਂ ਨਾਲ ਕੇਸ਼ਵ ਸਿਡਾਨਾ ਜੀ ਦੇ ਘਰ ਪਹੁੰਚੇ ਅਤੇ ਉਨਾਂ ਨੂੰ ਦੂਸਰੀ ਪਾਰਟੀ ਵਿੱਚ ਜਾਣ ਤੋਂ ਰੋਕਿਆ ਜਿਸ ਤੇ ਕੇਸ਼ਵ ਸਿਡਾਨਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪ੍ਰਧਾਨ ਜੀ ਨਾਲ ਸਹਿਮਤੀ ਜਤਾਈ ਗਈ ਕਿ ਜੋ ਸਾਡੇ ਗਿਲੇ ਸ਼ਿਕਵੇ ਸਨ ਉਹ ਅੱਜ ਦੂਰ ਹੋ ਗਏ ਹਨ ਇਸ ਵਿੱਚ ਮੁੱਖ ਭੂਮਿਕਾ ਰਿਸ਼ੀਕੇਸ਼ ਪ੍ਰਬਲ ਭੋਲੀ ਐਮਸੀ ਬਲਾਕ ਪ੍ਰਧਾਨ ਅਤੇ ਹੋਰ ਸੀਨੀਅਰ ਆਗੂਆਂ ਦਾ ਰਿਹਾ ਇਸ ਮੌਕੇ ਸਤੀਸ਼ ਅਸੀਜਾ ਜੀ ਨੇ ਬੋਲਦਿਆਂ ਆਖਿਆ ਕਿ ਭਾਵੇਂ ਕਿ ਸੋਮਨਾਥ ਕਾਲੜਾ ਸਾਡੇ ਵਿੱਚ ਨਹੀਂ ਹੈ ਪਰ ਉਸਦੇ ਦਿਲ ਵਿੱਚ ਕਮਲ ਦਾ ਫੁੱਲ ਖਿੜਿਆ ਹੋਇਆ ਹੈ ਮੈਨੂੰ ਪੂਰਨ ਯਕੀਨ ਹੈ ਉਹ ਇੱਕ ਦਿਨ ਜਰੂਰ ਵਾਪਸ ਆਏਗਾ ਆਪਣੀ ਮਾਂ ਪਾਰਟੀ ਵਿੱਚ ਅਤੇ ਅਸੀਂ ਉਸਦਾ ਪੂਰਾ ਸਤਿਕਾਰ ਕਰਦੇ ਹਾਂ ਮੇਰਾ ਉਹ ਛੋਟਾ ਵੀਰ ਹੈ ਮੈਂ ਉਸਦਾ ਇੰਤਜ਼ਾਰ ਕਰ ਰਿਹਾ ਹਾਂ ਅਤੇ ਨਾਲ ਉਸ ਦੇ ਗਏ ਸਾਥੀਆਂ ਦਾ ਵੀ ਮੈਂ ਇੰਤਜ਼ਾਰ ਕਰ ਰਿਹਾ ਹਾਂ ਹੁਣ ਦੇਖਣਾ ਇਹ ਹੋਵੇਗਾ ਆਉਣ ਵਾਲੇ ਦਿਨਾਂ ਵਿੱਚ ਕਿ ਸੋਮਨਾਥ ਕਾਲੜਾ ਜੀ ਜਿੰਨੀ ਸ਼ਾਨੋ ਸ਼ੌਕਤ ਨਾਲ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਉਹ ਬੈਕ ਫੁੱਟ ਤੇ ਆਉਂਦੇ ਹਨ ਜਾਂ ਫਿਰ ਆਮ ਆਦਮੀ ਪਾਰਟੀ ਵਿੱਚ ਹੀ ਬਣੇ ਰਹਿਣਗੇ ਸ਼ਾਮਿਲ ਹੋਣ ਵਾਲਿਆਂ ਵਿੱਚ ਬੀਜੇਪੀ ਵੱਲੋਂ ਸੁਭਾਸ਼ ਗੁੰਬਰ ਜੋ ਕਿ ਬਹੁਤ ਹੀ ਸੀਨੀਅਰ ਵਰਕਰ ਹਨ ਅਤੇ ਵੱਖ ਵੱਖ ਅਹੁਦਿਆਂ ਤੇ ਰਹੇ ਹਨ ਵਿੱਕੀ ਪ੍ਰਾਸਰ, ਸੁਭਾਸ਼ ਕੱਕੜ ,ਧਰਮਵੀਰ ਸਾਰਵਾਲ ,ਲੋਕ ਨਾਥ ਠਕਰਾਲ, ਅਸ਼ੋਕ ਗਾਬਾ ਜੀ , ਅਤੇ ਦੂਜੀਆਂ ਪਾਰਟੀਆਂ ਵਿੱਚੋਂ ਵੀ ਸ਼ਾਮਿਲ ਹੋਣ ਵਾਲਿਆਂ ਦਾ ਦਾਤਾ ਲੱਗਿਆ ਹੋਇਆ ਜਿਨਾਂ ਵਿੱਚ ਅਜਵਿੰਦਰ ਮੌਗਾ ਜੀ ਸੁਰੇਸ਼ ਸੋਨੀ (ਰਣਜੀਤ ਜਵੈਲਰ )ਵਾਲੇ ਅਸ਼ਵਨੀ ਚਲਾਣਾ ਜੀ ,ਰਾਜਪਾਲ ਕੱਕੜ ਆਦਿ ਆਪ ਵਿੱਚ ਸ਼ਾਮਿਲ ਹੋਏ ਸ਼ਹਿਰ ਵਾਸੀ ਇਸ ਰੋਚਕ ਮੈਚ ਨੂੰ ਬੜੇ ਗੌਰ ਨਾਲ ਵੇਖ ਰਹੇ ਹਨ ਬਾਕੀ ਆਉਣ ਵਾਲਾ ਸਮਾਂ ਤੈਅ ਕਰੇਗਾ ਕੀ ਬਣਦਾ ਹੈ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *