ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਪਿੰਡ ਧਕਤਾਣਾ ਵਿਖੇ ਚੌਧਰੀ ਹਰੀਸ਼ ਭਾਟੀਆ ਦੀ ਸਿਹਤ ਦਾ ਪਤਾ ਲਿਆ

Spread the love
ਬਲਾਚੌਰ, 23 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )-ਸੀਨੀਅਰ ਆਪ ਆਗੂ  ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਵੱਲੋਂ ਪਿੰਡ ਧਕਤਾਣਾ ਵਿਖੇ ਨਾਮੀ ਪਰਿਵਾਰ ਦੇ ਨੌਜਵਾਨ ਚੌਧਰੀ ਹਰੀਸ਼ ਭਾਟੀਆ ਦੀ ਸਿਹਤ ਦਾ ਪਤਾ ਲੈਣ ਉਪਰੰਤ ਪਿੰਡ ਦੇ ਮੁਹਤਬਰ ਵਿਅਕਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਚੌਧਰੀ ਹਰੀਸ਼ ਭਾਟੀਆ ਜੋ ਪਿਛਲੇ ਸਮਿਆਂ ਦੌਰਾਨ ਇੱਕ ਹਾਦਸੇ ਦੀ ਲਪੇਟ ਵਿੱਚ ਆ ਗਏ ਸਨ। ਉਨ੍ਹਾਂ ਦੀ ਸਿਹਤਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ। ਉਪਰੰਤ ਵੱਖ-ਵੱਖ ਸ਼ਖਸ਼ੀਅਤਾਂ ਮਦਨ ਲਾਲ ਭਾਟੀਆ, ਏ. ਐਸ.ਆਈ ਰਾਮ ਲਾਲ ਭਾਟੀਆ, ਚਰਨਜੀਤ ਭਾਟੀਆ, ਧਰਮਵੀਰ ਪਿੰਕਾ ਸਾਬਕਾ ਸਰਪੰਚ, ਨੰਦ ਲਾਲ ਸਾਬਕਾ ਸਰਪੰਚ, ਮਹਿੰਦਰ ਪਾਲ ਸਾਬਕਾ ਸਰਪੰਚ, ਪਰਮਜੀਤ ਸਰਪੰਚ, ਐਸ. ਆਈ ਹੋਮ ਰਾਜ ਕਸਾਣਾ, ਦੇਵ ਰਾਜ ਭਾਟੀਆ, ਬਾਲ ਕਿਸ਼ਨ ਬਾਗੜੀ, ਨਸੀਬ ਚੰਦ ਪੰਚ, ਪਰਮਾ ਨੰਦ ਭਾਟੀਆ, ਸ਼ਾਮ ਲਾਲ, ਸ਼ਿਵ ਭਾਟੀਆ, ਅਭੀ ਭਾਟੀਆ, ਧੀਰਜ ਭਾਟੀਆ ਆਦਿ ਨਾਲ ਆਮ ਆਦਮੀ ਪਾਰਟੀ ਸਬੰਧੀ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ। ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਕਾਰਜਾਂ ਨੂੰ ਨਿਰਵਿਘਨ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਦੁਬਾਰਾ ਰਿਪੀਟ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪਿੰਡ ਵਾਸੀਆਂ ਵੱਲੋਂ ਬ੍ਰਿਗੇਡੀਅਰ ਰਾਜ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *