ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਸਰਹਿੰਦ- ਪਟਿਆਲ਼ਾ ਰੋਡ ਤੇ ਦਿੱਤਾ ਧਰਨਾ

Spread the love
ਭਾਦਸੋਂ 23 ਜੁਲਾਈ (ਜਗਜੀਤ ਸਿੰਘ ਕੈਂਥ )- ਸਹਿਰ ਵਾਸੀਆਂ ਨੇ ਤਕਰੀਬਨ ਪਿਛਲੇ ਮਹੀਨੇ ਤੋਂ ਲੱਗ ਰਹੇ ਬਿਜਲੀ ਕੱਟਾਂ ਅਤੇ ਪੀ.ਐਸ.ਪੀ.ਸੀ.ਐਲ ਵਿਭਾਗ ਦੇ ਮੁਲਾਜਮਾਂ ਦੀ ਮਾੜੀ ਕਾਰਗੁਜਾਰੀ ਤੋਂ ਦੁੱਖੀ ਹੋ ਕੇ ਸਥਾਨਕ ਤੁਰਖੇੜੀ ਚੌਕ ਵਿੱਚ ਧਰਨਾ ਲਗਾ ਕੇ ਭਾਦਸੋਂ ਤੋਂ ਸਰਹਿੰਦ ਅਤੇ ਪਟਿਆਲਾ ਨੂੰ ਜਾਂਦੇ ਰਾਹ ਕੁਝ ਸਮੇਂ ਲਈ ਬੰਦ ਕੀਤੇ । ਧਰਨੇ ਦੀ ਅਗਵਾਈ ਕਰ ਰਹੇ ਭਾਜਪਾ ਆਗੂ ਬਰਿੰਦਰ ਕੁਮਾਰ ਬਿੱਟੂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਰ ਦੀ ਪਟਿਆਲਾ ਰੋਡ ਸਪਲਾਈ ਦਾ ਸਭ ਤੋਂ ਮੰਦਾ ਹਾਲ ਹੈ । ਜਿਸ ਤੋਂ ਇਲਾਵਾ ਉਨ੍ਹਾਂ ਸਥਾਨਕ ਕੰਪਲੇਂਟ ਸੈਂਟਰ ਤੇ ਡਿਊਟੀ ਦਿੰਦੇ ਕੁਝ ਮੁਲਾਜਮਾਂ ਦੀ ਡਿਊਟੀ ਸਮੇਂ ਸਰਾਬ ਪੀਣ ਅਤੇ ਕੰਪਲੇਂਟ ਸੈਂਟਰ ਵਿੱਚ ਨਾ ਬੈਠਣ ਦੀ ਸਿਕਾਇਤ ਧਰਨੇ ਵਿੱਚ ਪੁੱਜੇ ਵਿਭਾਗ ਦੇ ਐਸ.ਡੀ.ਓ. ਬਰਕੋਮਲ ਸਿੰਘ ਕੋਲ ਕੀਤੀ । ਕਿਸਾਨ ਆਗੂ ਦਰਸ਼ਨ ਸਿੰਘ ਧਾਰਨੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੜਤਾਲ ‘ਤੇ ਗਏ ਬਿਜਲੀ ਕਾਮਿਆਂ ਦੀਆਂ ਜਾਇਜ ਮੰਗਾਂ ਨੂੰ ਜਲਦ ਤੋਂ ਜਲਦ ਮੰਨੇ ‘ਤੇ ਡੀਰੇਲ ਹੋਏ ਬਿਜਲੀ ਵਿਭਾਗ ਨੂੰ ਮੁੜ ਲੀਹ ‘ਤੇ ਲਿਆਉਣ ਦਾ ਯਤਨ ਕਰੇ ।  ਧਰਨਾਕਾਰੀਆਂ ਨੂੰ ਓਮ ਪ੍ਰਕਾਸ਼, ਬੱਲਾ ਰਾਮ, ਹੰਸ ਰਾਜ , ਹਰਦੀਪ ਘੁੱਲਾ ,ਮਾਸਟਰ ਬੇਅੰਤ ਸਿੰਘ ਨੇ ਵੀ ਸੰਬੋਧਨ ਕੀਤਾ । ਅੰਤ ਵਿੱਚ ਪਾਵਰਕਾਮ ਕਾਰੋਪਰੇਸ਼ਨ ਦੇ ਗਰਿੱਡ ਭਾਦਸੋਂ ਦੇ ਐਸ.ਡੀ.ਓ. ਬਰਕੋਮਲ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ ਉਨ੍ਹਾਂ ਨੂੰ ਵਿਭਾਗ ਦੀ ਕਾਰਗੁਜਾਰੀ ਸੁਧਾਰਨ ਅਤੇ ਸਿਕਾਇਤ ਵਾਲੇ ਬਿਜਲੀ ਮੁਲਾਜਮਾਂ ਖਿਲਾਫ਼ ਐਕਸ਼ਨ ਲੈਣ ਦਾ ਭਰੋਸਾ ਦਿੱਤਾ । ਧਰਨੇ ਦੌਰਾਨ ਪਿੰਡ ਚਾਸਵਾਲ ਤੋਂ ਪੁੱਜੀ ਬਜੁਰਗ ਔਰਤ ਸੁਖਵਿੰਦਰ ਕੌਰ ਨੇ ਇਕ ਦੂਜੇ ਮਾਮਲੇ ਵਿੱਚ ਅਪਣੀ ਵਿੱਥਿਆ ਸੰਗਤ ਨੂੰ ਸੁਣਾਈ ਜਿਸ ਵਿੱਚ ਉਸਨੇ ਦੱਸਿਆ ਕਿ ਉਸ ਦੇ ਘਰ ਵੜ੍ਹ ਕੇ ਕਿਵੇਂ ਦੋ ਲੁਟੇਰਿਆਂ ਨੇ ਉਸ ਦੀਆਂ ਸੋਨੇ ਦੀਆਂ ਬਾਲੀਆਂ ਦੀ ਲੁੱਟ ਕਰ ਲਈ ਪਰ ਸਥਾਨਕ ਪੁਲਿਸ ਉਸਦੀ ਐਫ.ਆਈ.ਆਰ ਨਹੀਂ ਲਿਖ ਰਹੀ । ਇਸ ‘ਤੇ ਭਾਜਪਾ ਆਗੂ ਬਰਿੰਦਰ ਬਿੱਟੂ ਨੇ ਉਸ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *