ਪੱਤਰਕਾਰ ਸਵ. ਸਤਵਿੰਦਰ ਸਿੰਘ ਅਕਾਲਗੜੀਆ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਂਟ 

Spread the love
ਕੁਰਾਲੀ, 23 ਜੁਲਾਈ (ਜਗਦੇਵ ਸਿੰਘ )- ਸਥਾਨਕ ਸ਼ਹਿਰ ਦੇ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਵਿਖੇ ਅੱਜ ਪੱਤਰਕਾਰ ਸਵ. ਸਤਵਿੰਦਰ ਸਿੰਘ ਅਕਾਲਗੜੀਆ ਨੂੰ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਸਾਹਿਤਕ, ਸੱਭਿਆਚਾਰਕ ਅਤੇ ਪੱਤਰਕਾਰਤਾ ਨਾਲ ਸਬੰਧਤ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਕੇ ਨਿੱਘੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਗਿੱਲ, ਵਿਜੈ ਸ਼ਰਮਾ ਟਿੰਕੂ, ਰਣਜੀਤ ਸਿੰਘ ਜੀਤੀ ਪਡਿਆਲਾ, ਅਜਮੇਰ ਸਿੰਘ ਖੇੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹਾਦਰ ਸਿੰਘ ਓਕੇ ਪ੍ਰਧਾਨ ਨਗਰ ਕੌਂਸਲ, ਸਾਹਿਬ ਸਿੰਘ ਬਡਾਲੀ, ਸੁਖਜਿੰਦਰਜੀਤ ਸਿੰਘ ਸੋਢੀ, ਰਵਿੰਦਰ ਸਿੰਘ ਪੱਪੀ ਅਤੇ ਰਜਿੰਦਰ ਸਿੰਘ ਰਾਜਾ ਨਨਹੇੜੀਆਂ ਨੇ ਸਵ. ਪੱਤਰਕਾਰ ਸਤਵਿੰਦਰ ਸਿੰਘ ਅਕਾਲਗੜੀਆ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਨਿਡਰ, ਨਿਰਪੱਖ ਅਤੇ ਲੋਕ-ਪੱਖੀ ਪੱਤਰਕਾਰੀ ਨੂੰ ਸਮਰਪਿਤ ਕੀਤੀ। ਉਹ ਹਮੇਸ਼ਾ ਸੱਚ ਦੀ ਆਵਾਜ਼ ਬਣ ਕੇ ਲੋਕਾਂ ਦੇ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਂਦੇ ਰਹੇ ਅਤੇ ਇਮਾਨਦਾਰੀ ਨਾਲ ਸਮਾਜ ਵਿੱਚ ਵਿਸ਼ੇਸ਼ ਸਥਾਨ ਬਣਾਇਆ। ਆਗੂਆਂ ਨੇ ਕਿਹਾ ਕਿ ਸਤਵਿੰਦਰ ਸਿੰਘ ਅਕਾਲਗੜੀਆ ਦਾ ਅਚਨਚੇਤ ਵਿਛੋੜਾ ਨਾ ਸਿਰਫ਼ ਪੱਤਰਕਾਰ ਭਾਈਚਾਰੇ, ਸਗੋਂ ਸਮੁੱਚੇ ਸਮਾਜ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੀ ਸਾਦਗੀ, ਮਿਲਣਸਾਰ ਸੁਭਾਅ ਅਤੇ ਸਮਾਜ ਪ੍ਰਤੀ ਸਮਰਪਣ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਸਵ. ਸਤਵਿੰਦਰ ਸਿੰਘ ਅਕਾਲਗੜੀਆ ਨੇ ਆਪਣੀ ਨਿਰਪੱਖ, ਨਿਡਰ ਅਤੇ ਲੋਕ-ਹਿਤੈਸ਼ੀ ਪੱਤਰਕਾਰੀ ਰਾਹੀਂ ਸਮਾਜ ਵਿੱਚ ਵਿਲੱਖਣ ਪਛਾਣ ਬਣਾਈ। ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਨੂੰ ਪ੍ਰਮੁੱਖਤਾ ਦਿੱਤੀ ਅਤੇ ਸੱਚਾਈ ਦੇ ਪੱਖ ਵਿੱਚ ਡਟ ਕੇ ਪੱਤਰਕਾਰੀ ਕੀਤੀ। ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਰਵਿੰਦਰ ਸਿੰਘ ਖੇੜਾ ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ, ਕਮਲ ਕਿਸ਼ੋਰ ਕਾਲਾ ਜ਼ਿਲ੍ਹਾ ਪ੍ਰਧਾਨ, ਕਾਂਗਰਸ, ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਯੂਥ ਵਿਕਾਸ ਬੋਰਡ , ਕੁਲਜੀਤ ਸਿੰਘ ਬੇਦੀ ਸੀਨੀਅਰ ਕਾਂਗਰਸੀ ਆਗੂ, ਰਵਿੰਦਰ ਸਿੰਘ ਬਿੱਲਾ, ਕਮਲਜੀਤ ਸਿੰਘ ਚਾਵਲਾ, ਚੌਧਰੀ ਸ਼ਾਮ ਲਾਲ ਮਾਜਰੀਆਂ, ਪ੍ਰੋ. ਅਵਤਾਰ ਸਿੰਘ ਜ਼ਿਲ੍ਹਾ ਇੰਚਾਰਜ, ਦਰਸ਼ਨ ਸਿੰਘ ਸ਼ਿਵਜੋਤ ਹਲਕਾ ਇੰਚਾਰਜ ਚਮਕੌਰ ਸਾਹਿਬ, ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਕਮਲਜੀਤ ਕੌਰ ਸੋਲਖੀਆਂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਹਿਬ ਸਿੰਘ ਬਡਾਲੀ, ਰਮਾਕਾਂਤ ਕਾਲੀਆ, ਜਸਵੀਰ ਸਿੰਘ ਖੇੜਾ ਕਾਨੂੰਨਗੋ ਯੂਨੀਅਨ, ਗਿਆਨ ਸਿੰਘ ਛੱਤ, ਹਰਜੀਤ ਸਿੰਘ ਹਰਮਨ, ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ, ਉੱਘੇ ਸਾਹਿਤਕਾਰ ਸੁੱਚਾ ਸਿੰਘ ਅਧਰੇੜਾ, ਸਰਿੰਦਰ ਸਿੰਘ ਰਸੂਲਪੁਰ, ਯਾਦਵਿੰਦਰ ਸਿੰਘ ਬੰਨੀ ਕੰਗ, ਅਮਰਿੰਦਰ ਸਿੰਘ ਰੋਮੀ ਕੰਗ, ਰਣਜੀਤ ਸਿੰਘ ਖੱਦਰੀ, ਜਸਵਿੰਦਰ ਸਿੰਘ ਭੂਰਾ, ਬਾਬਾ ਸ਼ਿੰਗਾਰਾ ਸਿੰਘ ਪਲਣਾਪੁਰ, ਗੁਰਿੰਦਰ ਸਿੰਘ ਕੈਰੋ, ਹਰਜੀਤ ਸਿੰਘ ਪੱਪੀ ਢਕੋਰਾਂ, ਸਰਬਜੀਤ ਸਿੰਘ ਕਾਦੀਮਾਜਰਾ, ਜਗਤਾਰ ਸਿੰਘ ਕਾਲਾ ਸਿੱਧੂ, ਓਮਿੰਦਰ ਓਮਾ, ਤਰਲੋਚਨ ਸਿੰਘ ਬਾਗਬਾਨੀ ਅਫ਼ਸਰ, ਗੁਰਬਚਨ ਸਿੰਘ ਖੇਤੀਬਾੜੀ ਅਫ਼ਸਰ, ਹਰਮਿੰਦਰ ਸਿੰਘ ਮਾਵੀ ਪ੍ਰਧਾਨ ਪੰਚਾਇਤ ਯੂਨੀਅਨ, ਹਰਜੀਤ ਸਿੰਘ ਜੀਤਾ ਫਾਟਵਾਂ, ਦਵਿੰਦਰ ਸਿੰਘ ਠਾਕਰ ਸਾਬਕਾ ਕੌਂਸਲਰ, ਪਰਮਜੀਤ ਸਿੰਘ ਪੰਮੀ, ਰਣਧੀਰ ਸਿੰਘ ਧੀਰਾ ਝੁੰਗੀਆਂ, ਬਾਬਾ ਲਾਭ ਸਿੰਘ ਅਕਾਲਗੜ੍ਹ, ਗੁਰਸ਼ਰਨ ਸਿੰਘ ਬਿੰਦਰਖੀਆ, ਗੁਰਚਰਨ ਸਿੰਘ ਰਾਣਾ, ਅਮਰਜੀਤ ਬੈਨੀਪਾਲ, ਹਰਮਿੰਦਰ ਸਿੰਘ ਲੱਕੀ, ਇੰਦਰਬੀਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਪ੍ਰਿੰ. ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਰਣਜੀਤ ਸਿੰਘ ਨਗਲੀਆਂ, ਦਿਨੇਸ਼ ਗੌਤਮ ਕੌਂਸਲਰ, ਹੈਪੀ ਧੀਮਾਨ, ਭਾਰਤ ਭੂਸ਼ਣ ਕੌਂਸਲਰ, ਰਣਜੀਤ ਸਿੰਘ ਸੰਤੋਖਗੜ੍ਹ, ਹਰਮੇਸ਼ ਸਿੰਘ ਬੜੋਦੀ, ਜਥੇਦਾਰ ਤੇਜਪਾਲ ਸਿੰਘ ਕੁਰਾਲੀ, ਮੇਜਰ ਸਿੰਘ ਸੰਗਤਪੁਰਾ, ਜਰਨੈਲ ਸਿੰਘ ਰਕੋਲੀ, ਜਗਤਾਰ ਸਿੰਘ ਗਿੱਲ, ਮਨਜੀਤ ਸਿੰਘ ਮੁੰਧੋ, ਮਨਜੀਤ ਸਿੰਘ ਮਹਿਤੋਂ, ਜਗਤਾਰ ਸਿੰਘ ਗਿੱਲ, ਰਾਜਦੀਪ ਸਿੰਘ ਹੈਪੀ, ਰੇਸ਼ਮ ਸਿੰਘ ਬਡਾਲੀ, ਰਮਾਂ ਕਾਂਤ ਕਾਲੀਆ, ਸੁਖਵਿੰਦਰ ਸਿੰਘ ਸੁੱਖਾ ਸਰਪੰਚ ਸ਼ੇਖਪੁਰਾ, ਮਨਮੋਹਣ ਸਿੰਘ ਮਾਵੀ ਬੜੌਦੀ, ਜਸਵਿੰਦਰ ਸਿੰਘ ਭੂਰਾ, ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ, ਸਮਾਜਿਕ, ਧਾਰਮਿਕ, ਸਾਹਿਤਕ ਅਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਹਾਜ਼ਰੀ ਭਰ ਕੇ ਸਵ. ਸਤਵਿੰਦਰ ਸਿੰਘ ਅਕਾਲਗੜੀਆ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਪੱਤਰਕਾਰ ਬਿੱਲਾ ਅਕਾਲਗੜੀਆ ਨੇ ਆਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *