28 ਜੁਲਾਈ ਦੇ ਡੀ ਐਚ ਐਸ, ਚੰਡੀਗੜ੍ਹ ਦੇ ਵਿਖੇ ਲਗਾਏ ਜਾ ਰਹੇ ਧਰਨੇ ਪ੍ਰਤੀ ਮੁਲਾਜ਼ਮਾਂ ਵਿਚ ਭਾਰੀ ਉਤਸ਼ਾਹ- ਪਾਰਸ ਮੱਕੜ,ਰਮਨ ਅੱਤਰੀ

Spread the love
ਫਿਰੋਜ਼ਪੁਰ 24 ਜੁਲਾਈ (ਅਸ਼ੋਕ ਭਾਰਦਵਾਜ)  ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਡੀ ਐਡਿਕਸ਼ਨ ਰੀੲਹੈਬਲੀਟੇਸਨ ਸੈਂਟਰ,ਓਟ ਸੈਂਟਰ ਆਉਟਸੋਰਸ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਅਤੇ ਤਾਲਮੇਲ ਕਮੇਟੀ ਪੈਰਾਂ ਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਪਾਰਸ ਮੱਕੜ ਅਤੇ ਰਮਨ ਅੱਤਰੀ ਦੀ ਅਗਵਾਈ ਹੇਠ ਰੋਹ ਭਰਪੂਰ ਰੈਲੀ ਕੀਤੀ ਗਈ ਜਿਸ ਵਿੱਚ ਇਸਤਰੀ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਗੁਰਪ੍ਰੀਤ ਸਿੰਘ ਨੇਂ ਦੱਸਿਆ ਕਿ ਡੀ ਐਡਿਕਸ਼ਨ ਸੈਂਟਰਾਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨਾਲ਼ ਸਰਕਾਰ ਵੱਲੋਂ ਜੱਗੋਂ ਤੇਰ੍ਹਵੀਂ ਕੀਤੀ ਜਾ ਰਹੀ ਹੈ ਇਹਨਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਪਿਛਲੇ 8 ਸਾਲ ਤੋਂ ਇਕ ਵੀ ਪੈਸੇ ਦਾ ਵਾਧਾ ਨਹੀਂ ਕੀਤਾ ਗਿਆ ਸਗੋਂ ਸਰਕਾਰ ਵੱਲੋਂ ਪਹਿਲਾਂ ਮਿਲ ਰਿਹਾ ਬੋਨਸ ਵੀ ਕੱਟ ਲਿਆ ਗਿਆ ਹੈ।ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਤਾਲਮੇਲ ਕਮੇਟੀ ਪੈਰਾਂ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਹਨਾਂ ਮੁਲਾਜ਼ਮਾਂ ਨੂੰ 6% ਸਾਲਾਨਾ ਇੰਕਰੀਮੈਂਟ ਦਿੱਤਾ ਜਾਵੇ, ਸਿਹਤ ਵਿਭਾਗ ਵਿਚ ਤਰੁੰਤ ਰੈਗੂਲਰ ਕੀਤਾਂ ਜਾਵੇ, ਇਹਨਾਂ ਸੈਂਟਰਾਂ ਤੇ ਕੰਨਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਦੀ ਤਰਜ਼ ਤੇ 9% ਸਪੈਸ਼ਲ ਕਰੋਨਾ ਇੰਕਰੀਮੈਂਟ ਦਿਤੀ ਜਾਵੇ, ਕੋਂਸਲਰਾਂ ਨੂੰ ਸੀ ਕੈਟਾਗਰੀ ਵਿੱਚ ਮੰਨ ਕੇ ਉਹਨਾਂ ਦਾ ਰਿਕਾਰਡ ਵੀ ਤੁਰੰਤ ਮੰਗਿਆ ਜਾਵੇ ਅਤੇ ਇਹਨਾਂ ਸਮੂਹ ਮੁਲਾਜਮਾਂ ਨੂੰ ਖਤਰਨਾਕ ਸ਼੍ਰੇਣੀ ਵਿੱਚ ਰੱਖ ਕੇ ਰੈਗੂਲਰ ਕੀਤਾਂ ਜਾਵੇ ਆਦਿ ਮੰਗਾਂ ਦਾ ਨਿਪਟਾਰਾ 27 ਜੁਲਾਈ ਤੱਕ ਨਾਂ ਕੀਤਾ ਗਿਆ ਤਾਂ ਪੰਜਾਬ ਦੇ ਸਮੂਹ ਮੁਲਾਜ਼ਮ ਵੱਡੀ ਗਿਣਤੀ ਵਿਚ 28/7/2026 ਦੇ ਚੰਡੀਗੜ੍ਹ ਧਰਨੇ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਰਾਕੇਸ਼ ਗਿੱਲ, ਸੰਦੀਪ ਸਿੰਘ,ਦੀਪਕ ਰਾਵਤ, ਰਵਿੰਦਰ ਸ਼ਰਮਾ, ਰਾਕੇਸ਼ ਕੰਬੋਜ, ਮਨਜਿੰਦਰ ਸਿੰਘ, ਸੁਖਬੀਰ ਸਿੰਘ, ਕਰਨਜੀਤ ਸਿੰਘ, ਅਰੁਣ ਕੁਮਾਰ, ਅਮਰਿੰਦਰ ਸਿੰਘ, ਸੁਤੰਤਰ ਸਿੰਘ, ਹਰਜੀਤ ਸਿੰਘ,ਪਵਨ ਮਨਚੰਦਾ, ਹਰਪ੍ਰੀਤ ਸਿੰਘ, ਕੰਵਲਜੀਤ ਸਿੰਘ, ਤਜਿੰਦਰ ਸਿੰਘ, ਮਨਜਿੰਦਰ ਸਿੰਘ ਫਾਰਮੇਸੀ ਅਫਸਰ, ਲਵਪ੍ਰੀਤ ਸਿੰਘ, ਹਰਸ਼ ਕੁਮਾਰ, ਅਸ਼ਵਿੰਦਰ ਸਿੰਘ, ਰਾਕੇਸ਼ ਮਾਮਾਂ,ਰਵੀ ਕੁਮਾਰ, ਮੰਜੁਲਾ ਰਾਣੀ,ਸਮਕੀਸਾ ਰਾਣੀ, ਪਰਮਜੀਤ ਕੌਰ, ਵੀਰਪਾਲ ਕੌਰ, ਪਿੰਕੀ ਗਿੱਲ, ਪਰਮਪਾਲ ਕੌਰ,ਵੰਦਨਾ, ਮਨਦੀਪ ਕੌਰ, ਰਜਨੀ ਸ਼ਰਮਾ,ਅਨੂ ਬਾਲਾ,ਜੋਤੀ, ਪ੍ਰਿਅੰਕਾ, ਸੀਮਾ ਰਾਣੀ, ਸਤਵਿੰਦਰ ਕੌਰ, ਉਪਰੋਕਤ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਮੰਗਾਂ ਦਾ ਤੁਰੰਤ ਨਿਪਟਾਰਾ ਨਾਂ ਕੀਤਾ ਗਿਆ ਤਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *