ਮਾਨ ਸਿੰਘ ਸਕੱਤਰ  ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ  ਡਵੀਜਨ ਯੂਨਿਟ ਅਨੰਦਪੁਰ ਸਾਹਿਬ

Spread the love
ਨੂਰਪੁਰ ਬੇਦੀ ਦਲਜੀਤ ਚਨੋਲੀ=ਅੱਜ ਮਿਤੀ 24-07-2026 ਨੂੰ ਪੀ ਐਸ ਈ ਬੀ ਜੋਆਇੰਟ ਫੋਰਮ ਏਕਤਾ ਮੰਚ ਅਤੇ ਟੀ. ਐਸ. ਯੂ., ਭੰਗਲ ਵੱਲੋਂ ਸਾਂਝੇ ਤੋਰ ਤੇ ਅਨੰਦਪੁਰ ਡਵੀਜਨ ਵਿੱਖੇ ਲਾ ਮਿਸਾਲ ਧਰਨਾ ਮਾਰਿਆ ਗਿਆ ਜਿਸ ਦੀ ਪ੍ਰਧਾਨਗੀ ਪੀ ਐਸ ਈ ਬੀ ਇੰਪਲਾਈਜ ਫੇਡਰੇਸ਼ਨ ਏਟਕ ਡਵੀਜਨ ਯੂਨਿਟ ਅਨੰਦਪੁਰ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਔਲਖ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਦੇ ਪ੍ਰਧਾਨ ਤਰਸੇਮ ਲਾਲ ਦੀ ਪ੍ਰਧਾਨਗੀ ਹੇਠ ਡਵੀਜਨ ਅਨੰਦਪੁਰ ਸਾਹਿਬ ਵਿੱਖੇ ਲਾ ਮਿਸਾਲ ਧਰਨਾ ਮਾਰਿਆ ਗਿਆ।  ਸੂਬਾ ਕਮੇਟੀ ਵੱਲੋਂ ਮਾਸ ਲੀਵ ਮਿਤੀ 21-07-2026 ਤੋਂ ਮਿਤੀ 26-07-2026 ਤੱਕ ਕਰ ਦਿੱਤੀ ਗਈ। ਇਸ ਰੈਲੀ ਵਿੱਚ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਸਰਕਲ ਰੋਪੜ ਦੇ ਸਰਪ੍ਰਸਤ ਦੇਸਰਾਜ ਘਈ ਸਰਕਲ ਦੇ ਕੈਸ਼ੀਆਰ ਰਾਮਪਾਲ ਜੀ ਅਤੇ ਸਰਕਲ ਦੇ ਸਹਾਇਕ ਸਕੱਤਰ ਸਰਬਜੀਤ ਸਿੰਘ ਜੀ ਬੇਲਾ ਅਤੇ ਭਲਾਣ ਤੋਂ ਅਸ਼ਵਨੀ ਕੁਮਾਰ   ਨੁਰਪੂਰ ਬੇਦੀ ਦੇ ਪ੍ਰਧਾਨ ਰਮੇਸ਼ ਚੰਦ ਜੀ ਡਵੀਜਨ ਸਕੱਤਰ ਮਾਨ ਸਿੰਘ ਜੀ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਭਾਗ ਸਿੰਘ  ਜਗੀਰ ਸਿੰਘ  ਬਲਵੰਤ ਸਿੰਘ  ਡਵੀਜਨ ਦੇ ਆਗੂ ਜਸਪਾਲ ਸਿੰਘ  ਅਤੇ ਸਰਕਲ ਦੇ ਕੈਸ਼ੀਅਰ ਰਾਮ ਕਿਸ਼ਨ  ਸ/ਡ ਦੇ ਆਗੂ ਹਰਭਜਨ ਸਿੰਘ  ਸਬ ਡਵੀਜ਼ਨ ਪ੍ਰਧਾਨ ਬਲਵੀਰ ਸਿੰਘ ਕੋਟਲਾ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਮਦਨ ਗੋਪਾਲ ਜੀ ਸਰਕਲ ਦੇ ਆਗੂ ਤਿਲਕ ਰਾਜ ਜੀ ਆਦਿ ਆਗੂਆ ਨੇ ਅਪਣੇ- ਅਪਣੇ ਵਿਚਾਰ ਰੱਖੇ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਰਮਚਾਰੀਆਂ ਦਾ 18% ਪੈਂਡਿੰਗ ਡੀ ਏ ਦਿੱਤਾ ਜਾਵੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਨਵੇਂ ਰੱਖੇ ਕਰਮਚਾਰੀਆ ਨੂੰ 6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ। ਬਿਜਲੀ ਸੋਧ ਬਿਲ 2003 ਰੱਦ ਕਰਕੇ ਬਿਜਲੀ ਬੋਰਡ ਦਾ ਪੁਰਾਣਾ ਸਰੂਪ ਬਹਾਲ ਕੀਤਾ ਜਾਵੇ ਅਤੇ ਐਕਟ ਬਿਜਲੀ ਸੋਧ ਬਿਲ 2025 ਰੱਦ ਕੀਤਾ ਜਾਵੇ ਪ੍ਰੇਪੇਡ ਮੀਟਰ ਲਗਾਉਣ ਦਾ ਫੈਸਲਾ ਵਾਪਸ ਲਿਆ ਜਾਵੇ  ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। 17-07-2020 ਦਾ ਪੱਤਰ ਰੱਦ ਕੀਤਾ ਜਾਵੇ। ਖਾਲੀ ਪਈਆ ਅਸਾਮੀਆਂ ਨੂੰ ਭਰਿਆ ਜਾਵੇ ਆਦਿ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ ਤਾਂ ਮਾਸ ਲੀਵ ਨੂੰ ਵਧਾਇਆ ਵੀ ਜਾ ਸਕਦਾ ਹੈ। ਜੇਕਰ ਮਾਸ ਲੀਵ ਦੌਰਾਨ ਕਿਸੇ ਖਪਤਕਾਰਾਂ ਦੀ ਬਿਜਲੀ ਬੰਦ ਹੁੰਦੀ ਹੈ ਤਾਂ ਇਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅਸੀ ਮੰਗ ਕਰਦੇ ਹਾਂ ਕਿ ਜੋਆਇੰਟ ਫੋਰਮ ਅਤੇ ਏਕਤਾ ਮੰਚ ਟੀ ਐਸ ਯੂ ਭੰਗਲ ਨੂੰ ਜਲਦੀ ਮੀਟਿੰਗ ਦੇ ਕੇ ਇਹ ਮਸਲੇ ਵਿਚਾਰੇ ਜਾਣ।  ਜੇਕਰ ਪੰਜਾਬ ਸਰਕਾਰ ਇਹਨਾਂ ਮਸਲਿਆਂ ਨੂੰ ਲਾਗੂ ਨਹੀਂ ਕਰਦੀ ਹੈ ਤਾਂ ਜੱਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪੀ ਐਸ ਪੀ ਸੀ ਐਲ ਪਟਿਆਲਾ ਦੇ ਸੀ ਐਮ ਡੀ ਦੀ ਹੋਵੇਗੀ।
ਮਾਨ ਸਿੰਘ ਸਕੱਤਰ
ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ
ਡਵੀਜਨ ਯੂਨਿਟ ਅਨੰਦਪੁਰ ਸਾਹਿਬ
  • Related Posts

    ਕੁੱਲ ਹਿੰਦ ਕਿਸਾਨ ਸਭਾ ਸਮਰਾਲਾ ਵੱਲੋਂ ਦਿੱਲੀ ਤੇ ਬਰਨਾਲਾ ‘ਚ ਲਾਠੀਚਾਰਜ ਦੀ ਸਖ਼ਤ ਨਿਖੇਧੀ    ਜੰਰ-ਮੰਤਰ ‘ਤੇ ਵਿਦਿਆਰਥੀਆਂ ਅਤੇ ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਤਸ਼ੱਦਦ ਲੋਕਤੰਤਰ ਦਾ ਘਾਣ – ਨਿੱਕਾ ਸਿੰਘ ਖੇੜਾ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਨੇ ਦੇਸ਼ ਭਰ ‘ਚ “ਜੰਤਰ-ਮੰਤਰ ਹਰ ਥਾਂ” ਦੇ ਸੱਦੇ ਤਹਿਤ ਦੇਰ ਰਾਤ 10 ਵਜੇ ਮੋਮਬੱਤੀਆਂ ਜਗਾ ਕੇ…

    ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਦੀ ਬੇਗ਼ਮਪੁਰਾ ਟਾਈਗਰ ਫੋਰਸ ਵੱਲੋਂ ਸਖ਼ਤ ਨਿਖੇਧੀ   ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਲੋਕਤੰਤਰ ਦਾ ਘਾਣ – ਧਰਮਪਾਲ ਸਿੰਘ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)ਬਰਨਾਲਾ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ‘ਤੇ ਹੋਏ ਪੁਲਿਸ ਲਾਠੀਚਾਰਜ ਨੂੰ ਲੈ ਕੇ ਸਿਆਸੀ ਅਤੇ…

    Leave a Reply

    Your email address will not be published. Required fields are marked *