ਸੀਵਰੇਜ ਵਿਭਾਗ ਨਾਲ ਸਬੰਧਤ ਸਪੱਸਟੀਕਰਨ ਵਾਟਰ ਵਰਕਸ ਦਾ ਐਸਡੀਓ ਕਿਵੇਂ ਦੇ ਸਕਦਾ ਹੈ : ਜਗਮੋਹਨ ਸਿੰਘ ਜਾਣਕਾਰੀ ਦੇਣ ਦੇ ਬਾਵਜੂਦ ਵੀ ਗਲਤ ਮਨਸ਼ਾ ਨਾਲ ਕਿਸੇ ਹੋਰ ਐਸਡੀਓ ਦਾ ਨਾਮ ਲੈਣਾ ਕਿੱਧਰ ਦੀ ਸਿਆਣਪ

Spread the love

ਸ਼੍ਰੀ ਮੁਕਤਸਰ ਸਾਹਿਬ, 24 ਜੁਲਾਈ ( ਮਨਪ੍ਰੀਤ ਮੋਨੂੰ ) – ਸ਼ੋਸ਼ਲ ਮੀਡੀਆ ਦੇ ਜਮਾਨੇ ‘ਚ ਹਰ ਵਿਅਕਤੀ ਦੇ ਹੱਥ ‘ਚ ਮੋਬਾਇਲ ਫੋਨ ਹੁੰਦਾ ਹੈ ਅਤੇ ਜਿਸ ਤਰ੍ਹਾਂ ਅਧੂਰੀ ਜਾਣਕਾਰੀ ਕਈ ਵਾਰ ਖਤਰਨਾਕ ਸਾਬਿਤ ਹੋ ਸਕਦੀ ਹੈ ਉਸੇ ਤਰ੍ਹਾਂ ਕਈ ਵਾਰ ਜਾਣਕਾਰੀ ਹੋਣ ਦੇ ਬਾਵਜੂਦ ਸ਼ੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਦੀ ਵੀਡਿਓ ਅੱਪਲੋਡ ਕਰਨਾ ਵੀ ਸਬੰਧਤ ਵਿਅਕਤੀ ਲਈ ਵੀ ਖਤਰਨਾਕ ਸਾਬਿਤ ਹੋ ਸਕਦਾ ਹੈ । ਮਾਮਲਾ ਇੰਝ ਸੀ ਕਿ ਸ਼ਹਿਰ ਦੇ ਕੋਟਕਪੂਰਾ ਰੋਡ ‘ਤੇ ਸਥਿਤ ਰਜਬਾਹੇ ਦੇ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ (ਸੀਵਰੇਜ ਵਿਭਾਗ) ਦੀ  ਪਾਇਪ ਲਾਇਨ ਲੀਕ ਕਰ ਰਹੀ ਸੀ । ਪਾਇਪ ਲਾਇਨ ਦੀ ਲੀਕਿੰਗ ਨੂੰ ਬੰਦ ਕਰਵਾਉਣ ਲਈ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਵੱਲੋਂ ਵਾਟਰ ਵਰਕਸ ਵਿਭਾਗ ਦੇ ਐਸ.ਡੀ.ਓ ਜਗਮੋਹਨ ਸਿੰਘ ਨਾਲ ਫੋਨ ‘ਤੇ ਰਾਬਤਾ ਕਾਇਮ ਕੀਤਾ ਗਿਆ ਅਤੇ ਉਕਤ ਅਧਿਕਾਰੀ ਵੱਲੋਂ ਖੁਦ ਮੋਕਾ ਦੇਖ ਕੇ ਉਕਤ ਪਾਇਪ ਲਾਇਨ ਸੀਵਰੇਜ਼ ਵਿਭਾਗ ਦੀ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਬੰਧਤ ਐਸਡੀਓ ਦਾ ਨੰਬਰ ਵੀ ਮੁਹੱਇਆ ਕਰਵਾ ਦਿੱਤਾ ਗਿਆ ਸੀ । ਬੀਤੇ ਦਿਨੀ ਹੋਈ ਬਰਸਾਤ ਕਾਰਨ ਮਿੱਟੀ ਹੇਠਾਂ ਬੈਠ ਜਾਣ ਕਾਰਨ ਖੱਡਾ ਬਣ ਜਾਣ ਕਾਰਨ ਉਕਤ ਪੱਤਰਕਾਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਪੇਜ ‘ਤੇ ਉਕਤ ਖੱਡੇ ਦੀ ਵੀਡਿਓ ਬਣਾ ਕੇ ਜਨਤਕ ਕੀਤੀ ਗਈ ਅਤੇ ਇਸ ਦੋਰਾਨ ਵਾਟਰ ਵਰਕਸ ਦੇ ਐਸਡੀਓ ਜਗਮੋਹਨ ਸਿੰਘ ਦਾ ਨਾਮ ਦੁਬਾਰਾ ਫਿਰ ਲਿਆ ਗਿਆ ਜਦਕਿ ਉਕਤ ਕੰਮ ਸੀਵਰੇਜ ਵਿਭਾਗ ਦਾ ਸੀ ਅਤੇ ਇਸ ਸਬੰਧੀ ਜਾਣਕਾਰੀ ਵੀ ਮੁਹੱਇਆ ਉਕਤ ਪੱਤਰਕਾਰ ਨੂੰ ਕਰਵਾ ਦਿੱਤੀ ਗਈ ਸੀ । ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕੁਝ ਜਾਣਕਾਰੀ ਮੁਹੱਇਆ ਕਰਵਾਉਦਿਆ ਵਾਟਰ ਵਰਕਸ ਦੇ ਐਸਡੀਓ ਜਗਮੋਹਨ ਸਿੰਘ ਨੇ ਦੱਸਿਆ ਕਿ ਉਕਤ ਪੱਤਰਕਾਰ ਵੱਲੋਂ ਦੁਬਾਰਾ ਗਲਤ ਮਨਸ਼ਾ ਨਾਲ ਵੀਡਿਓ ‘ਚ ਮੇਰਾ ਨਾਮ ਲਿਆ ਗਿਆ ਜਦਕਿ ਮੈਂ ਤਾਂ ਸੀਵਰੇਜ਼ ਵਿਭਾਗ ਦਾ ਐਸਡੀਓ ਹੀ ਨਹੀ ਹਾਂ । ਇਸ ਸਬੰਧੀ ਜਾਣਕਾਰੀ ਵੀ ਮੇਰੇ ਵੱਲੋਂ ਉਕਤ ਪੱਤਰਕਾਰ ਨੂੰ ਮੁਹੱਇਆ ਕਰਵਾਈ ਗਈ ਸੀ ਪਰ ਫਿਰ ਵੀ ਮੇਰਾ ਨਾਮ ਵੀਡਿਓ ‘ਚ ਗਲਤ ਮਨਸ਼ਾ ਨਾਲ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਜਾ ਰਹੀ ਹੈ ਅਤੇ ਅਜਿਹੀ ਕੋਈ ਵੀ ਸਥਿਤੀ ‘ਚ ਆਮ ਜਨਤਾ ਦੇ ਕੰਮ ਪਹਿਲ ਦੇ ਅਧਾਰ ‘ਤੇ ਕੀਤੇ ਜਾ ਰਹੇ ਹਨ । ਦੱਸਣਯੋਗ ਹੈ ਕਿ ਵੀਡਿਓ ਵਾਇਰਲ ਹੋਣ ਤੋਂ ਬਾਅਦ ਮੁਰੰਮਤ ਕਰਨ ਲਈ ਸੀਵਰੇਜ਼ ਵਿਭਾਗ ਦੇ ਮੁਲਾਜ਼ਮ ਹੀ ਪਹੁੰਚੇ ਸਨ ।

  • Related Posts

    ਸਫਾਈ ਕਰਮਚਾਰੀਆਂ ਦੀ ਸਿਹਤ ਜਾਂਚ ਲਈ ਨਗਰ ਪੰਚਾਇਤ ਵੱਲੋਂ ਮੈਡੀਕਲ ਕੈਂਪ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,30 ਸਤੰਬਰ, (ਮਨਦੀਪ)=ਸਵੱਛ ਭਾਰਤ ਮਿਸ਼ਨ ਅਤੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਅਤੇ ਨਗਰ…

    ਨਸ਼ਾ ਮੁਕਤ ਰੈਲੀ ’ਚ ਜੈਤੋ ਤੋਂ ਭਾਜਪਾ ਦਾ ਵੱਡਾ ਕਾਫਲਾ ਜਲੰਧਰ ਪੁੱਜਿਆ ਜਸਪਾਲ ਪੰਜਗਰਾਈ ਦੀ ਅਗਵਾਈ ਹੇਠ ਵਰਕਰਾਂ ਨੇ ਕੀਤੀ ਸ਼ਮੂਲੀਅਤ

    Spread the love

    Spread the loveਜੈਤੋ, 30 ਸਤੰਬਰ (ਮਨਜੀਤ ਸਿੰਘ ਢੱਲਾ)- ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਨਸ਼ਾ ਮੁਕਤ ਰੈਲੀ ਦੀ ਸਮਾਪਤੀ ਮੌਕੇ ਜਲੰਧਰ…

    Leave a Reply

    Your email address will not be published. Required fields are marked *