ਫਗਵਾੜਾ 25 ਜੁਲਾਈ ( ਪ੍ਰੀਤ ਕੌਰ ਪ੍ਰੀਤੀ ) ਨਜਦੀਕੀ ਪਿੰਡ ਢੱਡੇ ਸਥਿਤ ਕੋਆਪ੍ਰੇਟਿਵ ਸੁਸਾਇਟੀ ਵਿਖੇ ਪੀ.ਐਮ. ਪ੍ਰਣਾਮ ਕਿਸਾਨ ਗੋਸ਼ਠੀ (ਉਰਵਰਕ ਦੀ ਪਾਠਸ਼ਾਲਾ) ਦਾ ਆਯੋਜਨ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਢੱਡਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨਾਂ ਵਜੋਂ ਕ੍ਰਿਭਕੋ ਫਰਟੀਲਾਈਜਰ ਕੰਪਨੀ ਦੇ ਸੀਨੀਅਰ ਏਰੀਆ ਮੈਨੇਜਰ ਅਵਤਾਰ ਸਿੰਘ ਅਤੇ ਫੀਲਡ ਅਫਸਰ ਵਿਵੇਕ ਬਿਸ਼ਨੋਈ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਸੀਮਾ ਰਾਣੀ ਸਹਾਇਕ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਫਗਵਾੜਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕ੍ਰਿਭਕੋ ਕੰਪਨੀ ਵਲੋਂ ਸੁਸਾਇਟੀ ਨੂੰ ਅਡਾਪਟ ਕਰਨ ਦਾ ਐਲਾਨ ਕਰਦਿਆਂ ਸਪਲਿਟ ਏ.ਸੀ. ਭੇਂਟ ਕੀਤਾ ਅਤੇ ਸੁਸਾਇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਹਾਜਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਏਰੀਆ ਮੈਨੇਜਰ ਅਵਤਾਰ ਸਿੰਘ ਅਤੇ ਫੀਲਡ ਅਫਸਰ ਵਿਵੇਕ ਬਿਸ਼ਨੋਈ ਨੇ ਦੱਸਿਆ ਕਿ ਪੀ.ਐਮ. ਪ੍ਰਣਾਮ ਯੋਜਨਾ ਦਾ ਮੁੱਖ ਉਦੇਸ਼ ਧਰਤੀ ਦੀ ਸਿਹਤ ਨੂੰ ਬਚਾਉਣਾ ਅਤੇ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਨੈਨੋ ਯੂਰੀਆ, ਡੀ.ਏ.ਪੀ. ਅਤੇ ਜੈਵਿਕ ਖਾਦਾਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲਾਂ ਦੀ ਲਾਗਤ ਘਟਾਈ ਜਾ ਸਕੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਿਆ ਜਾ ਸਕੇ। ਸਹਾਇਕ ਰਜਿਸਟਰਾਰ ਸੀਮਾ ਰਾਣੀ ਨੇ ਕਿਹਾ ਕਿ ਕੋਆਪ੍ਰੇਟਿਵ ਸੁਸਾਇਟੀਆਂ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਹਨ ਅਤੇ ਅਜਿਹੇ ਜਾਗਰੂਕਤਾ ਕੈਂਪ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਜੋੜਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਨੇ ਸਮੂਹ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕੰਪਨੀ ਵਲੋਂ ਭੇਂਟ ਕੀਤਾ ਏ.ਸੀ. ਸੁਸਾਇਟੀ ਦੇ ਸਟਾਫ ਤੋਂ ਇਲਾਵਾ ਨਿਜੀ ਕੰਮਾਂ ਲਈ ਆਉਣ ਵਾਲੇ ਛੋਟੇ ਕਿਸਾਨ ਵੀਰਾਂ ਨੂੰ ਵੀ ਗਰਮੀ ਵਿੱਚ ਵੱਡੀ ਰਾਹਤ ਪ੍ਰਦਾਨ ਕਰੇਗਾ। ਸੁਸਾਇਟੀ ਵਲੋਂ ਕਿਭਕੋ ਫਰਟੀਲਾਈਜਰ ਕੰਪਨੀ ਦੇ ਨੁਮਾਇੰਦਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਗੁੁਲਜਿੰਦਰ ਸਿੰਘ ਕੁਲਾਰ, ਮੈਂਬਰ ਮਹਿੰਦਰ ਸਿੰਘ ਢੱਡਵਾਲ ਲੱਖਪੁਰ, ਚਰਨਜੀਤ ਸਿੰਘ, ਪਲਵਿੰਦਰ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ ਢੱਡਾ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਸਿਮਰਨ ਢੱਡਾ, ਗੁਰਦੇਵ ਸਿੰਘ ਰਿਟਾ. ਐਸ.ਡੀ.ਓ. ਬਿਜਲੀ ਬੋਰਡ, ਵਿੱਕੀ ਭੋਗਪੁਰ, ਪਰਮਜੀਤ ਢੱਡਾ, ਪਿ੍ਰਤਪਾਲ ਸਿੰਘ ਲਾਇਲ, ਇੰਦਰਜੀਤ ਸਿੰਘ ਲੱਖਪੁਰ, ਜੱਸੀ, ਉਂਕਾਰ ਸਿੰਘ ਲੱਖਪੁਰ, ਸ਼ਰਨਜੀਤ ਸਿੰਘ ਲੱਖਪੁੁਰ ਤੋਂ ਇਲਾਵਾ ਫਗਵਾੜਾ ਸਰਕਲ ਦੇ ਸਮੂਹ ਸਕੱਤਰ ਵੀ ਹਾਜਰ ਸਨ।
ਤਸਵੀਰ 001, ਕੈਪਸ਼ਨ- ਕੋਆਪ੍ਰੇਟਿਵ ਸੁਸਾਇਟੀ ਪਿੰਡ ਢੱਡੇ ਵਿਖੇ ਆਯੋਜਿਤ ਗੋਸ਼ਟੀ ਦੇ ਦ੍ਰਿਸ਼।
ਤਸਵੀਰ 001, ਕੈਪਸ਼ਨ- ਕੋਆਪ੍ਰੇਟਿਵ ਸੁਸਾਇਟੀ ਪਿੰਡ ਢੱਡੇ ਵਿਖੇ ਆਯੋਜਿਤ ਗੋਸ਼ਟੀ ਦੇ ਦ੍ਰਿਸ਼।





