ਅਕਾਲੀ ਦਲ ਵਾਰਿਸ ਪੰਜਾਬ ਦੇ ਮਾਜਰੀ ਬਲਾਕ ਵਿਖੇ ਹੋਏ ਇਕੱਠ ‘ਚ ਸਾਂਟੂ ਤੇ ਭਗਤ ਮਾਜਰਾ ਸਮੇਤ  ਸੈਂਕੜੇ ਵਰਕਰ ਹੋਏ ਸ਼ਾਮਿਲ

Spread the love
ਨਿਊ ਚੰਡੀਗੜ੍ਹ, 26 ਜੁਲਾਈ (ਬਜੀਦਪੁਰ) – ਮਾਜਰੀ ਬਲਾਕ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀ ਪਾਰਟੀ ਦੇ ਹੋਏ ਵੱਡੇ ਇਕੱਠ ‘ਚ ਗੁਰਮੀਤ ਸਿੰਘ ਸਾਂਟੂ ਤੇ ਭਗਤ ਸਿੰਘ ਭਗਤ ਮਾਜਰਾ ਸੈਂਕੜੇ ਵਰਕਰਾਂ ਨੇ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਸਬੰਧੀ ਬਲਾਕ ਮਾਜਰੀ ਵਿਖੇ ਪਾਰਟੀ ਦੇ ਹੋਏ ਇਕੱਠ ਦੌਰਾਨ ਬੋਲਦਿਆਂ ਬਾਪੂ ਤਰਸੇਮ ਸਿੰਘ ਜੱਲੂਆਣਾ ਤੇ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪੰਥ ਦੇ ਪੰਜਾਬ ਦੇ ਬੁਨਿਆਦੀ ਹੱਕਾਂ ਲਈ ਆਪਣੀ ਖੇਤਰੀ ਪਾਰਟੀ ਦੀ ਹੋਂਦ ਬਹੁਤ ਜ਼ਰੂਰੀ ਐ। ਇਨ੍ਹਾਂ ਕਾਰਜਾਂ ਦੀ ਪੂਰਤੀ ਲਈ ਅਕਾਲੀ ਦਲ ਮੋਹਰੀ ਰਹਿੰਦਾ ਸੀ ਪਰ ਪਿਛਲੇ ਸਮੇਂ ਸਿਧਾਂਤਹੀਣ ਹੋਣ ਕਾਰਨ ਪੰਜਾਬੀਆਂ ‘ਚ ਇਸ ਪੱਖੋਂ ਵੱਡੀ ਨਿਰਾਸ਼ਤਾਂ ਸੀ, ਜੋ ਹੁਣ ਵਾਰਿਸ ਪੰਜਾਬ ਦੇ ਆਉਣ ਨਾਲ ਲੋਕਾਂ ਦੀ ਮੁੜ ਆਸ ਜਾਗੀ ਹੈ। ਇਸ ਦੌਰਾਨ ਗੁਰਮੀਤ ਸਿੰਘ ਸਾਂਟੂ ਤੇ ਭਗਤ ਸਿੰਘ ਭਗਤ ਮਾਜਰਾ ਦੀ ਅਗਵਾਈ ‘ਚ ਇਲਾਕੇ ‘ਚ ਵੱਖ ਵੱਖ ਪਾਰਟੀਆਂ ਦੇ ਸੈਂਕੜੇ ਵਰਕਰਾਂ ਅਕਾਲੀ ਦਲ ਵਾਰਿਸ ਪੰਜਾਬ ਵਿਚ ਸ਼ਾਮਿਲ ਹੋਏ। ਇਸ ਮੌਕੇ ਕਾਬਲ ਸਿੰਘ ਮੋਹਾਲੀ, ਸਾਹਿਬ ਸਿੰਘ ਬਡਾਲੀ, ਰਮਨਜੀਤ ਸਿੰਘ ਖਰੜ, ਮੇਜਰ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਰੰਗੂਆਣਾ, ਰਣਜੀਤ ਸਿੰਘ ਮਾਣਕਪੁਰ, ਬਾਬਾ ਮਸਤਾਨ ਸਿੰਘ ਫਤੇਗੜ੍ਹ, ਕੁਲਵੰਤ ਸਿੰਘ ਸੰਗਤਪੁਰਾ, ਸਾਧੂ ਸਿੰਘ ਸੰਗਤਪੁਰਾ, ਹਰਵਿੰਦਰ ਸਿੰਘ ਦੇਸੂਮਾਜਰਾ, ਰਜਿੰਦਰ ਸਿੰਘ ਪੜੋਲ, ਦਿਲਬਾਗ ਸਿੰਘ ਨੱਗਲ, ਜਸਬੀਰ ਸਿੰਘ ਲਾਲਾ ਸਲੇਮਪੁਰ ਤੇ ਜਸਪਾਲ ਸਿੰਘ ਖਿਜਰਾਬਾਦ ਆਦਿ ਵੀ ਸ਼ਾਮਿਲ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *