ਏਰੀਆ ਯੂਥ ਅਲਾਇੰਸ ਨੇ ਸੋਭੂਵਾਲ ਵਿਖੇ ਕਰਵਾਈ ਸ਼ਾਨਦਾਰ ਐਥਲੇਟਿਕ ਮੀਟ  “ਇਲਾਕੇ ਭਰ ਤੋਂ 500 ਦੇ ਕਰੀਬ ਖਿਡਾਰੀਆਂ ਨੇ ਲਿਆ ਭਾਗ” “ਵੱਖ ਵੱਖ ਪਾਰਟੀਆਂ ਦੇ ਆਗੂਆਂ ਤੇ ਪਤਵੰਤਿਆਂ ਨੇ ਵੀ ਦੌੜ ‘ਚ ਲਿਆ ਭਾਗ” 

Spread the love
 ਬਲਾਚੌਰ 26 ( ਜਤਿੰਦਰ ਪਾਲ ਸਿੰਘ ਕਲੇਰ ) ਇਲਾਕੇ ‘ਚ ਨੌਜਵਾਨਾਂ ਨੂੰ ਪੜ੍ਹਾਈ ਅਤੇ ਖੇਡਾਂ ਨਾਲ਼ ਜੋੜਨ ਲਈ ਉਪਰਾਲੇ ਕਰ ਰਹੀ ਸੰਸਥਾ “ਏਰੀਆ ਯੂਥ ਅਲਾਇੰਸ” ਵਲੋਂ ਪਿੰਡ ਸੋਭੂਵਾਲ ਵਿਖੇ ਵੱਖ- ਵੱਖ ਉਮਰ ਵਰਗ ਦੇ ਖਿਡਾਰੀਆਂ ਲਈ ਐਥਲੇਟਿਕ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਬਲਾਚੌਰ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ 500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਆਪ ਆਗੂ ਅਸ਼ੋਕ ਕਟਾਰੀਆ, ਸਤਨਾਮ ਚੇਚੀ ਜਲਾਲਪੁਰ ਸਾਬਕਾ ਚੇਅਰਮੈਨ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਕਾਂਗਰਸੀ ਆਗੂ ਜਸਵਿੰਦਰ ਵਿੱਕੀ ਚੌਧਰੀ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ, ਭਾਜਪਾ ਆਗੂ ਸੰਦੀਪ ਸੋਨੂੰ ਭਾਟੀਆ, ਸਤਨਾਮ ਸਿੰਘ ਰਾਜੂਮਾਜਰਾ (ਸੇਵਾ-ਮੁਕਤ ਡੀ. ਐੱਸ. ਪੀ.) ਚੌਧਰੀ ਰਮਨ ਨੰਦ ਲਾਲ, ਨਾਨਕ ਸਿੰਘ ਜੰਡੀ ਚੈਅਰਮੈਨ ਬਲਾਕ ਸੰਮਤੀ, ਰਵੀਇੰਦਰ ਸਿੰਘ ਬਾਗੋਵਾਲ, ਧਰਮਪਾਲ ਸਾਬਕਾ ਚੇਅਰਮੈਨ, ਡਾ: ਜਸਦੀਪ ਸਿੰਘ, ਜੁਝਾਰ ਸਿੰਘ ਸੇਠੀ ਭਰਥਲਾ ਆਦਿ ਆਗੂਆਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਦੌੜਾ ਸ਼ੁਰੂ ਕਰਵਾਈਆਂ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਅੰਡਰ 13 ਸਾਲਾ ਲੜਕੇ 100 ਮੀ: ਦੌੜ ‘ਚ ਅਮਰਿੰਦਰ ਸਿੰਘ ਮਾਜਰਾ ਜੱਟਾਂ, ਲਵਪ੍ਰੀਤ ਸਿੰਘ ਗਰਲੋ ਬੇਟ, ਹਰਮਨ ਸਿੰਘ ਰੱਤੇਵਾਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ, ਇਸੇ ਤਰਾਂ 100 ਮੀ: ਲੜਕੀਆਂ ‘ਚ ਸਾਕਸ਼ੀ, ਅੰਜਲੀ ਤੇ ਕਿਰਨ ਦੇਵੀ, ਲੜਕੇ ਅੰਡਰ 18 ਸਾਲ 400 ਮੀ ਦੌੜ ‘ਚ ਸ਼ਿਵਮ ਚੋਹਾਨ ਰਾਜੂਮਾਜਰਾ, ਗੋਰਵ ਬੱਛੁਆਂ, ਨਵਨੀਤ ਖੁਰਦਾ, 400 ਮੀ: ਅੰਡਰ 18 ਸਾਲਾ ਲੜਕੀਆਂ ‘ਚ ਹਰਮਨਦੀਪ ਬੇਲਾ ਤਾਜੋਵਾਲ, ਨਿਸ਼ਾ ਅਤੇ ਮਾਧੂਰੀ, 1600 ਮੀ: ਲੜਕਿਆਂ ‘ਚ ਵਿਸ਼ਾਲ ਆਸਰੋਂ, ਜਤਿਨ ਬਾਗੋਵਾਲ, ਮਨੀ ਚੌਧਰੀ ਥਾਨਵਾਲਾ, ਅੰਡਰ 18 ਸਾਲਾ ਲੜਕੀਆਂ 800 ਮੀਟਰ ਦੌੜ ‘ਚ ਪ੍ਰਿਆ, ਮਹਿਮਾ ਅਤੇ ਸੁੱਖੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ਼ ਜੁੜਨ ਲਈ ਪ੍ਰੇਰਿਤ ਕਰਨ ਵਾਲੇ ਪੋਸਟਰ ਤੇ ਚਾਰਟ ਤਿਆਰ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਐਥਲੇਟਿਕ ਮੀਟ ਵਿਚ ਪਿੰਡ ਕਰੂਰਾ ਟੱਪਰੀਆਂ (ਨੂਰਪੁਰ ਬੇਦੀ ) ਦੀ 9 ਸਾਲਾ ਬੱਚੀ ਅਨਮੋਲ ਚੌਧਰੀ ਨੇ ਆਪਣੇ ਜਿੰਮਨਾਸਟਿਕ ਦੇ ਹੈਰਾਨ ਕਰਨ ਵਾਲੇ ਕਰਤੱਵ ਦਿਖਾ ਕੇ ਖ਼ੂਬ ਵਾਹ ਵਾਹ ਖੱਟੀ। ਇਸ ਮੌਕੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ 50 ਸਾਲ ਤੋਂ ਵੱਧ ਉਮਰ ਦੀ ਵਿਅਕਤੀਆਂ ਲਈ ਕਰਵਾਈ ਦੌੜ ਵਿਚ ਸਾਰੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਹੋਰ ਪਤਵੰਤਿਆਂ ਨੇ ਭਾਗ ਲਿਆ ਜਿਸ ‘ਚ ਮਾਸਟਰ ਰਾਜ ਭਾਟੀਆ ਆਦੋਆਣਾ ਨੇ ਪਹਿਲਾ ਸਥਾਨ, ਜਨਕ ਉਧਨਵਾਲ ਨੇ ਦੂਜਾ ਅਤੇ ਅਵਤਾਰ ਜੀਤਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਸਟੇਜ ਸੰਚਾਲਕ ਦੀ ਭੂਮਿਕਾ ਮਾ: ਰਵਿੰਦਰ ਕਸਾਣਾ ਸੂਰਾਪੁਰੀ ਵਲੋਂ ਬਾਖੂਬੀ ਨਿਭਾਈ ਗਈ। ਏਰੀਆ ਯੂਥ ਅਲਾਇੰਸ ਦੀ ਟੀਮ ਵਲੋਂ ਪਹੁੰਚੇ ਮਹਿਮਾਨਾਂ, ਦਾਨੀ ਸੱਜਣਾ ਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਸੋਭੂਵਾਲ ਦੇ ਸਰਪੰਚ ਚਮਨ ਲਾਲ, ਭਜਨ ਲਾਲ ਪਟਵਾਰੀ ਸਾਬਕਾ ਸਰਪੰਚ ਕ੍ਰਿਸ਼ਨ ਕਸਾਣਾ, ਦਵਿੰਦਰ ਕਸਾਣਾ, ਅਸ਼ੋਕ ਕਸਾਣਾ ਆਦਿ ਪਿੰਡ ਵਾਸੀਆਂ ਵਲੋਂ ਏਰੀਆ ਯੂਥ ਅਲਾਇੰਸ ਦੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਜੀਤਪਾਲ ਸਿੰਘ ਭਾਟੀਆ, ਰਾਜ ਖਟਾਣਾ, ਡਾਕਟਰ ਜਸਦੀਪ ਸੈਣੀ, ਮਾਸਟਰ ਰਣਬੀਰ ਰਾਏ, ਪ੍ਰਿੰਸੀਪਲ ਹਰੀਪਾਲ ਕਲਸੀ, ਮੈਨੇਜਰ ਪ੍ਰੇਮਦੀਪ ਸਿੰਘ, ਰਾਜ ਭਾਟੀਆ, ਅਰੁਨ ਨਾਗਰ, ਰਮਨ ਭਰਥਲਾ, ਅਨੀਲ ਰਾਣਾ, ਅਮਰੀਕ ਸਿੰਘ ਬਛੌੜੀ, ਸੁਰਜੀਤ ਚੇਚੀ ਬਾਗੋਵਾਲ, ਗਗਨਦੀਪ ਰਾਣਾ, ਰਵਿੰਦਰ ਸੂਰਾਪੁਰ, ਬਲਜਿੰਦਰ ਵਿਰਕ, ਮਾ: ਗਿਆਨ ਸਿੰਘ ਕਟਾਰੀਆ, ਸੁਰਿੰਦਰ ਮੁੰਡਨ, ਮੇਸ਼ੀ ਕਟਵਾਰਾ, ਗਰਵਿੰਦਰ ਸਿੰਘਪੁਰ, ਰਾਕੇਸ਼ ਫੌਜੀ, ਨਵਦੀਪ ਟਕਾਰਲਾ, ਚਰਨਜੀਤ ਮੁੱਤੋਂ, ਹਰਜੀਤ ਸਹੋਤਾ, ਕਾਬਲ ਭੂੰਬਲਾ ਸੂਰਾਪੁਰ, ਸ਼ੰਮੀ ਜਲਾਲਪੁਰ, ਕਾਲਾ ਠੇਕੇਦਾਰ ਬਾਗੋਵਾਲ, ਗੁਲਸ਼ਨ ਕੋਚ ਨੀਲਾਵਾੜਾ, ਕੋਚ ਰੋਹਿਤ ਰੱਤੇਵਾਲ, ਮਨਦੀਪ ਅਨੰਦ, ਪੀ.ਟੀ ਅਜੇ ਬਰੇਤਾ ਆਦਿ ਟੀਮ ਮੈਂਬਰ ਤੇ ਪਤਵੰਤੇ ਹਾਜ਼ਰ ਸਨ।
  • Related Posts

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    Leave a Reply

    Your email address will not be published. Required fields are marked *