ਲੋਹੰਡ ਖੱਡ ਵਿੱਚ ਨਾਜਾਇਜ਼ ਮਾਈਨਿੰਗ ਦੇ ਦੋਸ਼: ਸੱਤਾਧਾਰੀ ਪਾਰਟੀ ਦੇ ਕੌਂਸਲਰ ਤਲਵਿੰਦਰ ਸਿੰਘ ਬਿੱਟੂ ਨੇ ਪ੍ਰਸ਼ਾਸਨ ਨੂੰ ਘੇਰਿਆ ਕੁਦਰਤੀ ਸਰੋਤਾਂ ਦੀ ਹੋ ਰਹੀ ਲੁੱਟ ਰੋਕਣ ਦੀ ਕੀਤੀ ਮੰਗ, ਸੋਸ਼ਲ ਮੀਡੀਆ ਰਾਹੀਂ ਚੁੱਕੇ ਗੰਭੀਰ ਸਵਾਲ

Spread the love
ਸ਼੍ਰੀ ਕੀਰਤਪੁਰ ਸਾਹਿਬ, 26 ਜੁਲਾਈ, (ਮਨਦੀਪ)=ਕੀਰਤਪੁਰ ਸਾਹਿਬ ਨੇੜਲੇ ਪਿੰਡ ਕਲਿਆਣਪੁਰ ਦੀ ਲੋਹੰਡ ਖੱਡ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇੱਕ ਵਾਰ ਫਿਰ ਮਾਮਲਾ ਗਰਮਾ ਗਿਆ ਹੈ। ਇਸ ਵਾਰ ਇਹ ਮੁੱਦਾ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 5 ਦੇ ਮੌਜੂਦਾ ਐਮਸੀ ਅਤੇ ਪਿੰਡ ਕਲਿਆਣਪੁਰ ਦੇ ਸਾਬਕਾ ਸਰਪੰਚ ਤਲਵਿੰਦਰ ਸਿੰਘ ਬਿੱਟੂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਉਠਾਇਆ ਗਿਆ ਹੈ। ਉਨ੍ਹਾਂ ਨੇ ਲੋਹੰਡ ਖੱਡ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਕਥਿਤ ਤੌਰ ‘ਤੇ ਹੋਈ ਖੱਡ ਦੀ ਪੁਟਾਈ ਅਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪ੍ਰਸ਼ਾਸਨ ਦਾ ਧਿਆਨ ਖਿੱਚਿਆ ਹੈ।ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਤਲਵਿੰਦਰ ਸਿੰਘ ਬਿੱਟੂ ਨੇ ਲਿਖਿਆ ਕਿ, “ਮੇਰੇ ਪਿੰਡ ਲੋਹੰਡ ਖੱਡ, ਵਾਰਡ ਨੰਬਰ 5, ਪਿੰਡ ਕਲਿਆਣਪੁਰ ਦੀਆਂ ਕੁਝ ਤਸਵੀਰਾਂ ਹਨ, ਜਿੱਥੇ ਖੱਡ ਦੀ ਸ਼ਰੇਆਮ ਪੁਟਾਈ ਹੋਈ ਹੈ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਮੈਂ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ। ਮੈਂ ਪਿੰਡ ਕਲਿਆਣਪੁਰ ਦਾ ਸਾਬਕਾ ਸਰਪੰਚ ਅਤੇ ਮੌਜੂਦਾ ਐਮਸੀ ਹਾਂ। ਮੇਰੇ ਪਿੰਡ ਦੀ ਇਹ ਸਭ ਤੋਂ ਕੀਮਤੀ ਜਾਇਦਾਦ ਹੈ ਅਤੇ ਮੈਂ ਇਸ ਨੂੰ ਸਾਂਭਣਾ ਚਾਹੁੰਦਾ ਹਾਂ। ਇੱਥੇ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮਾਈਨਿੰਗ ਨਾ ਹੋਣ ਦਿੱਤੀ ਜਾਵੇ। ਜੇਕਰ ਅਜਿਹਾ ਜਾਰੀ ਰਿਹਾ ਤਾਂ ਮੈਂ ਇਸ ਦਾ ਸਖ਼ਤ ਵਿਰੋਧ ਕਰਾਂਗਾ।”ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਬਣੇ ਪ੍ਰਧਾਨ, ਕੌਂਸਲਰਾਂ ਅਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਵੀ ਲੋਹੰਡ ਖੱਡ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਸੀ। ਇਸ ਦੇ ਬਾਵਜੂਦ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਮੌਕੇ ‘ਤੇ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਜ਼ਰ ਨਹੀਂ ਆਈ, ਜਿਸ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ।ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਲੋਹੰਡ ਖੱਡ ਖੇਤਰ ਵਿੱਚ ਲੰਬੇ ਸਮੇਂ ਤੋਂ ਮਾਈਨਿੰਗ ਮਾਫੀਆ ਦੇ ਸਰਗਰਮ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਕਥਿਤ ਤੌਰ ‘ਤੇ ਕੁਦਰਤੀ ਸਰੋਤਾਂ ਦੀ ਬੇਰੋਕ ਲੁੱਟ ਨਾਲ ਨਾ ਸਿਰਫ਼ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ ਹੈ, ਸਗੋਂ ਖੱਡ ਦਾ ਕੁਦਰਤੀ ਸਰੂਪ ਵੀ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਇਸ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਵਾਤਾਵਰਣਕ ਅਤੇ ਭੂਗੋਲਿਕ ਪ੍ਰਭਾਵ ਸਾਹਮਣੇ ਆ ਸਕਦੇ ਹਨ।ਖ਼ਾਸ ਗੱਲ ਇਹ ਹੈ ਕਿ ਇਹ ਆਵਾਜ਼ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਇੱਕ ਚੁਣੇ ਹੋਏ ਜਨ ਪ੍ਰਤੀਨਿਧੀ ਵੱਲੋਂ ਉਠਾਈ ਗਈ ਹੈ, ਜਿਸ ਕਾਰਨ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਲੋਹੰਡ ਖੱਡ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਦੀ ਜਾਂਚ ਕਰਕੇ ਕੀ ਕਾਰਵਾਈ ਕਰਦੇ ਹਨ।
ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਐਸਡੀਓ ਨਾਲ ਗੱਲ ਕਰਨੀ ਚਾਹੀ ਤਾਂ ਬਾਰ-ਬਾਰ ਫੋਨ ਕਰਨ ਤੇ ਫੋਨ ਨਹੀਂ ਚੁੱਕਿਆ ਗਿਆ
  • Related Posts

    ਹੱਕਾਂ ਦੀ ਹੂੰਕਾਰ, ਸਾਦਿਕ ਵੱਲ ਕਬੀਲਿਆਂ ਦਾ ਕੂਚ 75 ਸਾਲਾਂ ਦੇ ਇਨਸਾਫ਼ ਲਈ ਗੂੰਜੇਗੀ ਵਿਮੁਕਤ ਜਾਤੀਆਂ ਦੀ ਇਕਜੁੱਟ ਆਵਾਜ਼ : ਪੰਜਗਰਾਈਂ 

    Spread the love

    Spread the loveਫ਼ਰੀਦਕੋਟ,27 ਜੁਲਾਈ (ਮਨਜੀਤ ਢੱਲਾ)-ਪੰਜਾਬ ਦੀਆਂ ਵਿਮੁਕਤ ਜਾਤੀਆਂ ਬਾਵਰੀਆ, ਸਾਂਸੀ, ਨਟ, ਬਾਜ਼ੀਗਰ, ਸਪੇਰੇ, ਰਾਏ ਸਿੱਖ, ਸਿਗਲੀਗਰ ਅਤੇ ਕੂਚਬੰਦ ਭਾਈਚਾਰਿਆਂ ਦੇ ਸਾਂਝੇ ਸੰਮੇਲਨ ਨੂੰ ਸਫਲ ਬਣਾਉਣ ਲਈ ਵਿਮੁਕਤ ਜਾਤੀਆਂ ਦੇ…

    ਪੱਤਰਕਾਰ ਦਲਜੀਤ ਚਨੌਲੀ ਦੇ     ਜੀਜੇ  ਦੀ ਮੌਤ ਤੇ ਗੁਰਮੀਤ ਗੋਗੀ ਟੇਢੇਵਾਲ  ਵੱਲੋਂ ਦੁੱਖ ਦਾ ਪ੍ਰਗਟਾਵਾ

    Spread the love

    Spread the love  ਨੂਰਪੁਰ ਬੇਦੀ = ਠੇਕੇਦਾਰ ਰਾਮ ਲਾਲ ਘੋਲੀ ਪੱਤਰਕਾਰ ਦਿਲਜੀਤ ਚਨੋਲੀ ਦੇ ਜੀਜਾ  ਜੀ ਜੋ ਕਿ  ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਮੌਤ ਤੇ ਅੱਜ ਬੀਸੀ…

    Leave a Reply

    Your email address will not be published. Required fields are marked *